94 ਸਾਲ ਦੀ ਭਗਵਾਨੀ ਦੇਵੀ 100 ਮੀਟਰ ਦੌੜ 'ਚ ਬਣੀ ਵਿਸ਼ਵ ਚੈਂਪੀਅਨ, ਜਿੱਤਿਆ ਸੋਨ ਤਮਗ਼ਾ

07/12/2022 3:10:53 PM

ਟਾਂਪਰੋ (ਫਿਨਲੈਂਡ)- ਭਾਰਤ ਦੀ 94 ਸਾਲਾ ਦੌੜਾਕ ਭਗਵਾਨੀ ਦੇਵੀ ਨੇ ਟਾਂਪਰੋ 'ਚ ਆਯੋਜਿਤ ਵਿਸ਼ਵ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ 'ਚ 100 ਮੀਟਰ ਸਪ੍ਰਿੰਟ 'ਚ ਸੋਨ ਤਮਗ਼ਾ ਜਿੱਤ ਕੇ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਹਾਸਲ ਕਰ ਲਿਆ ਹੈ। ਉਨ੍ਹਾਂ ਨੇ 24.74 ਸੈਕੰਡ ਦੇ ਸਮੇਂ ਨਾਲ ਸੋਨ ਤਮਗ਼ਾ ਆਪਣੇ ਨਾਂ ਕੀਤਾ। ਭਗਵਾਨੀ ਦੇਵੀ ਨੇ ਸ਼ਾਟਪੁੱਟ 'ਚ ਵੀ ਕਾਂਸੀ ਤਮਗ਼ਾ ਹਾਸਲ ਕੀਤਾ। 

ਇਹ ਵੀ ਪੜ੍ਹੋ : ਕਾਮਨਵੈਲਥ ਖੇਡਾਂ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਪ੍ਰੀਤ ਨੂੰ ਕਮਾਨ

ਭਗਵਾਨੀ ਦੇਵੀ ਦੀ ਇਸ ਉਪਲੱਬਧੀ 'ਤੇ ਖੇਡ ਵਿਭਾਗ, ਨੌਜਵਾਨ ਮਾਮਲੇ ਤੇ ਖੇਡ ਮੰਤਰਾਲਾ ਨੇ ਕਿਹਾ, 'ਭਾਰਤ ਦੀ 94 ਸਾਲਾ ਭਗਵਾਨੀ ਦੇਵੀ ਜੀ ਨੇ ਇਕ ਵਾਰ ਮੁੜ ਸਾਬਤ ਕਰ ਦਿੱਤਾ ਹੈ ਕਿ ਉਮਰ ਕੋਈ ਅੜਿੱਕਾ ਨਹੀਂ ਹੈ। ਅਸਲ 'ਚ ਸ਼ਲਾਘਾਯੋਗ ਕੋਸ਼ਿਸ਼।

ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਅਰਜੁਨ ਬਬੂਤਾ ਨੇ 10 ਮੀਟਰ ਏਅਰ ਰਾਈਫਲ 'ਚ ਭਾਰਤ ਲਈ ਜਿੱਤਿਆ ਸੋਨ ਤਮਗ਼ਾ

ਵਰਲਡ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ 29 ਜੂਨ ਤੋਂ 10 ਜੁਲਾਈ ਤਕ ਟਾਂਪਰੋ 'ਚ ਆਯੋਜਿਤ ਕੀਤੀ ਗਈ। ਇਹ 35 ਸਾਲ ਤੇ ਉਸ ਤੋਂ ਵੱਧ ਉਮਰ ਦੇ ਪੁਰਸ਼ ਤੇ ਮਹਿਲਾ ਐਥਲੀਟਾਂ ਲਈ ਐਥਲੈਟਿਕਸ (ਟ੍ਰੈਕ ਐਂਡ ਫੀਲਡ) ਦੀ ਖੇਡ ਲਈ ਇਕ ਵਿਸ਼ਵ ਚੈਂਪੀਅਨ ਕੈਲੀਬਰ ਇਵੈਂਟ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News