ਨਿਊਜ਼ੀਲੈਂਡ ਗਈ ਪਾਕਿਸਤਾਨੀ ਟੀਮ ਦੀਆਂ ਵਧੀਆਂ ਮੁਸ਼ਕਲਾਂ, 1 ਹੋਰ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵ

Wednesday, Dec 02, 2020 - 04:26 PM (IST)

ਨਿਊਜ਼ੀਲੈਂਡ ਗਈ ਪਾਕਿਸਤਾਨੀ ਟੀਮ ਦੀਆਂ ਵਧੀਆਂ ਮੁਸ਼ਕਲਾਂ, 1 ਹੋਰ ਮੈਂਬਰ ਨਿਕਲਿਆ ਕੋਰੋਨਾ ਪਾਜ਼ੇਟਿਵ

ਵੈਲਿੰਗਟਨ (ਵਾਰਤਾ) : ਨਿਊਜ਼ੀਲੈਂਡ ਦੌਰੇ 'ਤੇ ਗਈ ਪਾਕਿਸਤਾਨ ਟੀਮ ਦੇ 3 ਮੈਬਰਾਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਬੁੱਧਵਾਰ ਨੂੰ 1 ਹੋਰ ਮੈਂਬਰ ਇਸ ਲਾਗ ਦੀ ਬੀਮਾਰੀ ਤੋਂ ਪੀੜਤ ਪਾਇਆ ਗਿਆ ਹੈ, ਜਿਸ ਦੇ ਨਾਲ ਟੀਮ ਵਿਚ ਪਾਜ਼ੇਟਿਵ ਖਿਡਾਰੀਆਂ ਦੀ ਗਿਣਤੀ 8 ਪਹੁੰਚ ਗਈ ਹੈ। ਮੰਗਲਵਾਰ ਨੂੰ ਪਾਕਿਸਤਾਨੀ ਟੀਮ ਦੇ 3 ਹੋਰ ਮੈਬਰਾਂ ਨੂੰ ਜਾਂਚ 'ਤੇ ਰੱਖਿਆ ਗਿਆ ਸੀ, ਜਿਸ ਵਿਚੋਂ ਇਕ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਗਈ ਹੈ ਅਤੇ 2 ਦੇ ਬਾਰੇ ਵਿਚ ਅਜੇ ਫ਼ੈਸਲਾ ਆਉਣਾ ਹੈ। ਪਾਕਿਸਤਾਨ ਟੀਮ ਦੇ 46 ਮੈਬਰਾਂ ਦਾ ਟੈਸਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਇਹ 5 ਕ੍ਰਿਕਟਰ ਬੀਬੀਆਂ ਕਰਵਾ ਚੁੱਕੀਆਂ ਹਨ ਸਮਲਿੰਗੀ ਵਿਆਹ (ਵੇਖੋ ਤਸਵੀਰਾਂ)

ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਕਿਹਾ, 'ਪਾਕਿਸਤਾਨ ਟੀਮ ਦੇ 3 ਮੈਬਰਾਂ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਕੱਲ ਜਾਂਚ ਕੀਤੀ ਗਈ ਸੀ, ਜਿਸ ਵਿਚੋਂ 1 ਮੈਂਬਰ ਪਾਜ਼ੇਟਿਵ ਪਾਇਆ ਗਿਆ ਹੈ। ਟੀਮ ਨੂੰ ਉਦੋਂ ਤੱਕ ਟਰੇਨਿੰਗ ਕਰਨ ਦੀ ਇਜਾਜ਼ਤ ਨਹੀਂ ਹੈ, ਜਦੋਂ ਤੱਕ ਕੈਂਟਰਬਰੀ ਡੀ.ਐਚ.ਬੀ. ਸਿਹਤ ਚਿਕਿਤਸਾ ਅਧਿਕਾਰੀ ਇਹ ਸੰਤੁਸ਼ਟ ਨਹੀਂ ਕਰ ਲੈਂਦੇ ਹੈ ਕਿ ਕਿਸੇ ਵੀ ਟਰੇਨਿੰਗ ਗਤੀਵਿਧੀ ਦੌਰਾਨ ਮੈਬਰਾਂ ਤੋਂ ਕੋਰੋਨਾ ਵਾਇਰਸ ਦੇ ਪ੍ਰਸਾਰ ਹੋਣ ਦੀ ਸੰਭਾਵਨਾ ਨਹੀਂ ਹੈ।'

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਵਨਡੇ 'ਚ ਬਣਾਈਆਂ ਸਭ ਤੋਂ ਤੇਜ਼ 12,000 ਦੌੜਾਂ, ਇਨ੍ਹਾਂ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇ

ਪਾਕਿਸਤਾਨ ਅਤੇ ਨਿਊਜੀਲੈਂਡ ਵਿਚਾਲੇ 18 ਦਸੰਬਰ ਤੋਂ ਤਿੰਨ ਮੈਚਾਂ ਦੀ ਟੀ-20 ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਹੋਣੀ ਹੈ। ਇਸ ਦੇ ਲਈ ਪਾਕਿਸਤਾਨ ਦੀ ਟੀਮ ਇਕਾਂਤਵਾਸ ਵਿਚ ਹੈ ਪਰ ਉਸ ਦੇ ਕੁੱਝ ਮੈਬਰਾਂ ਨੇ ਪਹਿਲੇ ਦਿਨ ਹੀ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕੀਤੀ ਸੀ, ਜਿਸ ਦੇ ਬਾਅਦ ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਉਸ ਨੂੰ ਆਖ਼ਰੀ ਚਿਤਾਵਨੀ ਦਿੱਤੀ ਸੀ। ਨਿਊਜ਼ੀਲੈਂਡ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਇਕਾਂਤਵਾਸ ਪ੍ਰੋਟੋਕਾਲ ਤੋੜਨ 'ਤੇ ਪਾਕਿਸਤਾਨ ਦੀ ਆਲੋਚਨਾ ਵੀ ਕੀਤੀ ਸੀ। ਉਨ੍ਹਾਂ ਕਿਹਾ ਸੀ, 'ਟੀਮ ਦੇ ਮੈਬਰਾਂ ਨੂੰ ਆਪਣੇ-ਆਪਣੇ ਕਮਰੇ ਵਿਚ ਰਹਿਣਾ ਸੀ ਪਰ ਕੁੱਝ ਮੈਬਰਾਂ ਨੇ ਇਸ ਦੀ ਉਲੰਘਣਾ ਕੀਤੀ ਅਤੇ ਇਕੱਠੇ ਰਹੇ, ਇਕ-ਦੂਜੇ ਨਾਲ ਖਾਣਾ ਸਾਂਝਾ ਕੀਤਾ ਅਤੇ ਮਾਸਕ ਵੀ ਨਹੀਂ ਪਾਇਆ ਸੀ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, 48000 ਦੇ ਕਰੀਬ ਪੁੱਜਾ ਸੋਨਾ

ਪਾਕਿਸਤਾਨ ਕ੍ਰਿਕਟ ਬੋਰਡ ਨੇ ਵੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵੀਰਵਾਰ ਨੂੰ ਟੀਮ ਦੇ ਮੈਬਰਾਂ ਦੀ ਕੋਰੋਨਾ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਜਾਂਚ ਰਿਪੋਰਟ ਵਿਚ ਨੈਗੇਟਿਵ ਪਾਏ ਜਾਂਦੇ ਹੈ ਤਾਂ ਉਹ ਆਪਣੀ ਬਾਕੀ ਟੀਮ ਨਾਲ ਆਇਸੋਲੇਸ਼ਨ ਦੇ ਸਮੇਂ ਦੌਰਾਨ ਟਰੇਨਿੰਗ ਕਰ ਸਕਦੇ ਹਨ।

ਇਹ ਵੀ ਪੜ੍ਹੋ: ਕੋਰੋਨਾ ਕਾਰਨ ਨੌਕਰੀ ਗੁਆਉਣ ਵਾਲੇ ਕਾਮਿਆਂ ਨੂੰ ਦੁਬਾਰਾ UAE ਭੇਜਣ ਦੀ ਤਿਆਰੀ 'ਚ ਭਾਰਤ ਸਰਕਾਰ


author

cherry

Content Editor

Related News