ਸਿੰਗਾਪੁਰ ਦੇ ਭਾਰਤੀ ਮੂਲ ਦੇ 8 ਸਾਲ ਦੇ ਲੜਕੇ ਨੇ ਪੋਲੈਂਡ ਦੇ ਗ੍ਰੈਂਡਮਾਸਟਰ ਨੂੰ ਹਰਾਇਆ, ਰਿਕਾਰਡ ਬਣਾਇਆ

Tuesday, Feb 20, 2024 - 06:51 PM (IST)

ਸਿੰਗਾਪੁਰ ਦੇ ਭਾਰਤੀ ਮੂਲ ਦੇ 8 ਸਾਲ ਦੇ ਲੜਕੇ ਨੇ ਪੋਲੈਂਡ ਦੇ ਗ੍ਰੈਂਡਮਾਸਟਰ ਨੂੰ ਹਰਾਇਆ, ਰਿਕਾਰਡ ਬਣਾਇਆ

ਸਿੰਗਾਪੁਰ (ਨਿਕਲੇਸ਼ ਜੈਨ)– ਭਾਰਤੀ ਮੂਲ ਦਾ ਸਿੰਗਾਪੁਰ ਦਾ 8 ਸਾਲ ਦਾ ਅਸ਼ਵਥ ਕੌਸ਼ਿਕ ਸਵਿਟਜ਼ਰੈਂਲਡ ਦੇ ਬਰਗਡੋਰਫਰ ਸਟੇਡਥਾਸ ਓਪਨ ਟੂਰਨਾਮੈਂਟ ਵਿਚ ਪੋਲੈਂਡ ਦੇ ਸ਼ਤਰੰਜ ਗ੍ਰੈਂਡਮਾਸਟਰ ਜਾਸੇਕ ਸਟੋਪਾ ਨੂੰ ਹਰਾ ਕੇ ਕਲਾਸੀਕਲ ਸ਼ਤਰੰਜ ਵਿਚ ਕਿਸੇ ਗ੍ਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ। ਸਿੰਗਾਪੁਰ ਦੀ ਪ੍ਰਤੀਨਿਧਤਾ ਕਰ ਰਹੇ ਅਸ਼ਵਥ ਨੇ 37 ਸਾਲ ਦੇ ਸਟੋਪਾ ਨੂੰ ਹਰਾਇਆ। ਪਿਛਲਾ ਰਿਕਾਰਡ ਕੁਝ ਹੀ ਹਫਤੇ ਪਹਿਲਾਂ ਬਣਿਆ ਸੀ ਜਦੋਂ ਸਰਬੀਆ ਦੇ ਲਿਓਨਿਡ ਇਵਾਨੋਵਿਚ ਨੇ ਬੇਲਗ੍ਰੇਡ ਓਪਨ ਵਿਚ ਬੁਲਗਾਰੀਆ ਦੇ 60 ਸਾਲ ਦੇ ਗ੍ਰੈਂਡਮਾਸਟਰ ਮਿਲਕੋ ਪੋਪਚੇਵ ਨੂੰ ਹਰਾਇਆ ਸੀ। ਇਵਾਨੋਵਿਚ ਦੀ ਉਮਰ ਅਸ਼ਵਥ ਤੋਂ ਕੁਝ ਮਹੀਨੇ ਵੱਧ ਹੈ। ਫਿਡੇ ਰੈਂਕਿੰਗ ਵਿਚ ਦੁਨੀਆ ਦੇ 37,338ਵੇਂ ਨੰਬਰ ਦੇ ਖਿਡਾਰੀ ਅਸ਼ਵਥ 2017 ਵਿਚ ਸਿੰਗਾਪੁਰ ਆ ਗਿਆ ਸੀ।


author

Aarti dhillon

Content Editor

Related News