ਆਲ ਇੰਡੀਆ ਪੁਲਸ ਵਾਲੀਬਾਲ ਕਲੱਸਟਰ-2022 : ਪੰਜਾਬ ਪੁਲਸ ਨੇ ਹੈਂਡਬਾਲ (ਪੁਰਸ਼ ਅਤੇ ਮਹਿਲਾ ਵਰਗ) ’ਚ ਜੇਤੂ ਯਾਤਰਾ ਕੀਤੀ ਆਰ

Sunday, Dec 11, 2022 - 04:36 PM (IST)

ਆਲ ਇੰਡੀਆ ਪੁਲਸ ਵਾਲੀਬਾਲ ਕਲੱਸਟਰ-2022 : ਪੰਜਾਬ ਪੁਲਸ ਨੇ ਹੈਂਡਬਾਲ (ਪੁਰਸ਼ ਅਤੇ ਮਹਿਲਾ ਵਰਗ) ’ਚ ਜੇਤੂ ਯਾਤਰਾ ਕੀਤੀ ਆਰ

ਜਲੰਧਰ, (ਰਾਹੁਲ)– 71ਵੀਂ ਆਲ ਇੰਡੀਆ ਪੁਲਸ ਵਾਲੀਬਾਲ ਕਲੱਸਟਰ-2022 ਪੀ. ਏ. ਪੀ. ਹੈੱਡਕੁਆਰਟਰ ਜਲੰਧਰ ਵਿਚ ਸ਼ੁਰੂ ਹੋ ਗਈ ਹੈ। 6 ਦਿਨ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਦੌਰਾਨ ਹੈਂਡਬਾਲ, ਵਾਲੀਬਾਲ, ਬਾਸਕਟਬਾਲ, ਯੋਗਾ, ਟੇਬਲ ਟੈਨਿਸ ਅਤੇ ਸੇਪਕ ਟਕਰਾ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਚੋਂ ਟੇਬਲ ਟੈਨਿਸ ਦੇ ਮੁਕਾਬਲੇ ਸਥਾਨਕ ਹੰਸਰਾਜ ਸਟੇਡੀਅਮ ਅਤੇ ਸੇਪਕ ਟਕਰਾ ਦੇ ਮੁਕਾਬਲੇ ਐੱਲ. ਪੀ. ਯੂ. ਵਿਚ ਕਰਵਾਏ ਜਾ ਰਹੇ ਹਨ। ਹੁਣ ਤੱਕ ਆਖਰੀ ਨਤੀਜੇ ਇਸ ਤਰ੍ਹਾਂ ਰਹੇ :

ਬਾਸਕਟਬਾਲ (ਪੁਰਸ਼ ਵਰਗ)

ਸੀ. ਆਈ. ਐੱਸ. ਐੱਫ. ਨੇ ਮੱਧ ਪ੍ਰਦੇਸ਼ ਪੁਲਸ ਨੂੰ 98-48, ਆਈ. ਟੀ. ਬੀ. ਪੀ. ਨੇ ਚੰਡੀਗੜ੍ਹ ਪੁਲਸ ਨੂੰ 74-33, ਕੇਰਲ ਪੁਲਸ ਨੇ ਉੱਤਰ ਪ੍ਰਦੇਸ਼ ਪੁਲਸ ਨੂੰ 83-69, ਦਿੱਲੀ ਪੁਲਸ ਨੇ ਛੱਤੀਸਗੜ੍ਹ ਪੁਲਸ ਨੂੰ 88-43, ਹਰਿਆਣਾ ਪੁਲਸ ਨੇ ਝਾਰਖੰਡ ਪੁਲਸ ਨੂੰ 61-36, ਪੱਛਮੀ ਬੰਗਾਲ ਪੁਲਸ ਨੇ ਐੱਸ. ਐੱਸ. ਬੀ. ਨੂੰ 61-56, ਰਾਜਸਥਾਨ ਪੁਲਸ ਨੇ ਕਰਨਾਟਕ ਪੁਲਸ ਨੂੰ 57-25 ਅਤੇ ਜੰਮੂ-ਕਸ਼ਮੀਰ ਪੁਲਸ ਨੇ ਉੱਤਰਾਖੰਡ ਪੁਲਸ ਨੂੰ 62-38 ਨਾਲ ਹਰਾ ਕੇ ਅਗਲੇ ਪੜਾਅ ਵਿਚ ਪ੍ਰਵੇਸ਼ ਕੀਤਾ।

ਹੈਂਡਬਾਲ (ਪੁਰਸ਼ ਵਰਗ )

ਪੰਜਾਬ ਪੁਲਸ ਨੇ ਰਾਜਸਥਾਨ ਪੁਲਸ ਨੂੰ 38-26 ਨਾਲ, ਐੱਸ. ਐੱਸ. ਬੀ. ਨੇ ਮੱਧ ਪ੍ਰਦੇਸ਼ ਪੁਲਸ ਨੂੰ 20-02, ਤੇਲੰਗਾਨਾ ਪੁਲਸ ਨੇ ਉੱਤਰਾਖੰਡ ਪੁਲਸ ਨੂੰ 25-15, ਹਰਿਆਣਾ ਪੁਲਸ ਨੇ ਅਸਮ ਰਾਈਫਲਜ਼ ਨੂੰ 33-24, ਆਈ. ਟੀ. ਬੀ. ਨੇ ਛੱਤੀਸਗੜ੍ਹ ਪੁਲਸ ਨੂੰ 31-11 ਅਤੇ ਬੀ. ਐੱਸ. ਐੱਫ. ਨੇ ਜੰਮੂ-ਕਸ਼ਮੀਰ ਪੁਲਸ ਨੂੰ 33-21 ਨਾਲ ਹਰਾ ਕੇ ਅਗਲੇ ਪੜਾਅ ਵਿਚ ਪ੍ਰਵੇਸ਼ ਕੀਤਾ।

ਹੈਂਡਬਾਲ (ਮਹਿਲਾ ਵਰਗ)

ਪੰਜਾਬ ਪੁਲਸ ਨੇ ਰਾਜਸਥਾਨ ਪੁਲਸ ਨੂੰ 30-20, ਹਰਿਆਣਾ ਪੁਲਸ ਨੇ ਤਾਮਿਲਨਾਡੂ ਪੁਲਸ ਨੂੰ 18-17 ਤੇ ਐੱਸ. ਐੱਸ. ਬੀ. ਨੇ ਛੱਤੀਸਗੜ੍ਹ ਪੁਲਸ ਨੂੰ 19-01 ਨਾਲ ਹਰਾ ਕੇ ਅਗਲੇ ਪੜਾਅ ਵਿਚ ਜਗ੍ਹਾ ਬਣਾਈ।

PunjabKesari

ਵਾਲੀਬਾਲ (ਪੁਰਸ਼ ਵਰਗ)

ਜੰਮੂ-ਕਸ਼ਮੀਰ ਪੁਲਸ ਨੇ ਤ੍ਰਿਪੁਰਾ ਪੁਲਸ ਨੂੰ 3-0, ਆਈ. ਟੀ. ਬੀ. ਨੇ ਉੱਤਰ ਪ੍ਰਦੇਸ਼ ਪੁਲਸ ਨੂੰ 3-0, ਤਾਮਿਲਨਾਡੂ ਪੁਲਸ ਨੇ ਦਿੱਲੀ ਪੁਲਸ ਨੂੰ 3-0, ਸੀ. ਆਈ. ਐੱਸ. ਐੱਫ. ਨੇ ਗੋਆ ਪੁਲਸ ਨੂੰ 3-0, ਕਰਨਾਟਕ ਪੁਲਸ ਨੇ ਗੁਜਰਾਤ ਪੁਲਸ ਨੂੰ 3-0, ਰਾਜਸਥਾਨ ਪੁਲਸ ਨੇ ਸੀ. ਆਰ. ਪੀ. ਐੱਫ. ਨੂੰ 3-0, ਝਾਰਖੰਡ ਪੁਲਸ ਨੇ ਮੱਧ ਪ੍ਰਦੇਸ਼ ਪੁਲਸ ਨੂੰ 3-0, ਪੰਜਾਬ ਪੁਲਸ ਨੇ ਤੇਲੰਗਾਨਾ ਪੁਲਸ ਨੂੰ 3-0, ਮਣੀਪੁਰ ਪੁਲਸ ਨੇ ਪੱਛਮੀ ਬੰਗਾਲ ਪੁਲਸ ਨੂੰ 3-1, ਐੱਸ. ਐੱਸ. ਬੀ. ਨੇ ਅਸਮ ਪੁਲਸ ਨੂੰ 3-0, ਬੀ. ਐੱਸ. ਐੱਫ. ਨੇ ਓਡਿਸ਼ਾ ਪੁਲਸ ਨੂੰ 3-0, ਕੇਰਲ ਪੁਲਸ ਨੇ ਮਹਾਰਾਸ਼ਟਰ ਪੁਲਸ ਨੂੰ 3-0 ਨਾਲ ਹਰਾ ਕੇ ਅਤੇ ਸਿੱਕਮ ਪੁਲਸ ਨੇ ਅਰੁਣਾਚਲ ਪ੍ਰਦੇਸ਼ ਪੁਲਸ ਦੇ ਮੈਦਾਨ ਵਿਚ ਨਾ ਉਤਰਨ ਕਾਰਨ ਮਿਲੇ ਵਾਕਓਵਰ ਸਦਕਾ ਅਗਲੇ ਪੜਾਅ ਵਿਚ ਆਪਣਾ ਸਥਾਨ ਨਿਸ਼ਚਿਤ ਕੀਤਾ।

ਵਾਲੀਬਾਲ (ਮਹਿਲਾ ਵਰਗ)

ਹਰਿਆਣਾ ਪੁਲਸ ਨੇ ਉੱਤਰ ਪ੍ਰਦੇਸ਼ ਪੁਲਸ ਨੂੰ 3-0, ਐੱਸ. ਐੱਸ. ਬੀ. ਨੇ ਪੱਛਮੀ ਬੰਗਾਲ ਪੁਲਸ ਨੂੰ 3-2, ਆਰ. ਪੀ. ਐੱਫ. ਨੇ ਮਣੀਪੁਰ ਪੁਲਸ ਨੂੰ 3-0, ਤਾਮਿਲਨਾਡੂ ਪੁਲਸ ਨੇ ਗੁਜਰਾਤ ਪੁਲਸ ਨੂੰ 3-0 ਨਾਲ ਹਰਾ ਕੇ ਆਪਣੀ ਜੇਤੂ ਮੁਹਿੰਮ ਸ਼ੁਰੂ ਕੀਤੀ।

ਟੇਬਲ ਟੈਨਿਸ (ਪੁਰਸ਼ ਵਰਗ)

ਪਹਿਲੇ ਪੜਾਅ ਵਿਚ ਸੀ. ਆਰ. ਪੀ. ਐੱਫ. ਨੇ ਆਰ. ਪੀ. ਐੱਫ ਨੂੰ 3-0, ਮਿਜ਼ੋਰਮ ਪੁਲਸ ਨੇ ਤਾਮਿਲਨਾਡੂ ਪੁਲਸ ਨੂੰ 3-0, ਮਣੀਪੁਰ ਪੁਲਸ ਨੇ ਆਂਧਰਾ ਪ੍ਰਦੇਸ਼ ਪੁਲਸ ਨੂੰ 3-0, ਕੇਰਲ ਪੁਲਸ ਨੇ ਛੱਤੀਸਗੜ੍ਹ ਨੂੰ 3-1 ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।

ਪ੍ਰੀ-ਕੁਆਰਟਰ ਫਾਈਨਲ ’ਚ : ਸੀ. ਆਰ. ਪੀ. ਐੱਫ. ਨੇ ਆਈ. ਟੀ. ਬੀ. ਪੀ. ਨੂੰ 3-0, ਇੰਟੈਲੀਜੈਂਸ ਬਿਊਰੋ ਨੇ ਪੁੱਡੂਚੇਰੀ ਪੁਲਸ ਨੂੰ 3-0, ਮਿਜ਼ੋਰਮ ਪੁਲਸ ਨੇ ਐੱਸ. ਐੱਸ. ਬੀ. ਨੂੰ 3-2, ਮਣੀਪੁਰ ਪੁਲਸ ਨੇ ਗੁਜਰਾਤ ਪੁਲਸ ਨੂੰ 3-0, ਉੱਤਰ ਪ੍ਰਦੇਸ਼ ਪੁਲਸ ਨੇ ਝਾਰਖੰਡ ਪੁਲਸ ਨੂੰ 3-0 ਅਤੇ ਰਾਜਸਥਾਨ ਪੁਲਸ ਨੇ ਕੇਰਲ ਪੁਲਸ ਨੂੰ 3-0 ਨਾਲ ਹਰਾ ਕੇ ਅਗਲੇ ਪੜਾਅ ਵਿਚ ਜਗ੍ਹਾ ਬਣਾਈ।

ਟੇਬਲ ਟੈਨਿਸ (ਮਹਿਲਾ ਵਰਗ)

ਪਹਿਲੇ ਪੜਾਅ ਵਿਚ ਇੰਟੈਲੀਜੈਂਸ ਬਿਊਰੋ ਨੇ ਆਰ. ਪੀ. ਐੱਫ. ਨੂੰ 3-0 ਨਾਲ ਹਰਾ ਕੇ ਅਗਲੇ ਪੜਾਅ ਵਿਚ ਜਗ੍ਹਾ ਬਣਾਈ।

ਇਨ੍ਹਾਂ ਖੇਡਾਂ ਦਾ ਰਸਮੀ ਸ਼ੁੱਭਆਰੰਭ ਐੱਮ. ਐੱਫ. ਫਾਰੂਕੀ ਆਈ. ਪੀ. ਐੱਸ., ਏ. ਡੀ. ਜੀ. ਪੀ. ਪੀ. ਏ. ਪੀ. ਨੇ ਕੀਤਾ। ਉਦਘਾਟਨ ਸਮਾਰੋਹ ਦੌਰਾਨ ਹਿੱਸਾ ਲੈਣ ਵਾਲੀਆਂ ਟੀਮਾਂ ਦੇ 2600 ਦੇ ਲਗਭਗ ਖਿਡਾਰੀਆਂ ਨੇ ਮਾਰਚ ਪਾਸਟ ਵਿਚ ਹਿੱਸਾ ਲਿਆ। ਖੇਡਾਂ ਦੀ ਪਵਿੱਤਰ ਮਸ਼ਾਲ ਰੌਸ਼ਨ ਕਰਨ ਵਿਚ ਐੱਮ. ਜੋਤ ਸਿੰਘ, ਅੰਮ੍ਰਿਤਪਾਲ ਸਿੰਘ, ਰਣਜੀਤ ਸਿੰਘ ਅਤੇ ਦਵਿੰਦਰ ਸਿੰਘ ਨੇ ਆਪਣਾ ਸਰਗਰਮ ਸਹਿਯੋਗ ਦਿੱਤਾ। ਪ੍ਰੋਗਰਾਮ ਵਿਚ ਪੀ. ਏ. ਪੀ. ਦੇ ਘੋੜ ਸਵਾਰਾਂ ਨੇ ਟੈਂਟ ਪੈਗਿੰਗ ਦੇ ਕਰਤੱਬ ਵੀ ਦਿਖਾਏ।


author

Tarsem Singh

Content Editor

Related News