ਮਾਣ ਵਾਲੀ ਗੱਲ, 70 ਸਾਲਾਂ ਤਪਿੰਦਰ ਸਿੰਘ ਨੇ ''ਸਾਊਥ ਆਕਲੈਂਡ ਮਾਸਟਰਜ਼ ਗੇਮਜ਼'' ''ਚ ਜਿੱਤੇ 8 ਤਮਗੇ

Tuesday, Oct 17, 2023 - 12:55 PM (IST)

ਮਾਣ ਵਾਲੀ ਗੱਲ, 70 ਸਾਲਾਂ ਤਪਿੰਦਰ ਸਿੰਘ ਨੇ ''ਸਾਊਥ ਆਕਲੈਂਡ ਮਾਸਟਰਜ਼ ਗੇਮਜ਼'' ''ਚ ਜਿੱਤੇ 8 ਤਮਗੇ

ਆਕਲੈਂਡ- ਬਲਿਨਹੇਮ (ਮਾਰਲਬੌਰੇ) ਵਿਖੇ 10 ਅਕਤੂਬਰ ਤੋਂ 23 ਅਕਤੂਬਰ ਤੱਕ ਸਾਊਥ ਆਈਲੈਂਡ ਮਾਸਟਰਜ਼ ਗੇਮਜ਼ ਹੋ ਰਹੀਆਂ ਹਨ। ਇਸ ਦੌਰਾਨ ਆਕਲੈਂਡ ਤੋਂ ਇਕੋ-ਇਕ ਸਰਦਾਰ ਜੀ ਸ. ਤਪਿੰਦਰ ਸਿੰਘ (70) ਹਿੱਸਾ ਲੈਣ ਪਹੁੰਚੇ। ਉਨ੍ਹਾਂ ਨੇ 4 ਸੋਨੇ ਦੇ ਅਤੇ 4 ਚਾਂਦੀ ਦੇ ਤਮਗੇ ਜਿੱਤ ਕੇ ਨਾਰਥ ਆਈਲੈਂਡ ਵਾਲਿਆਂ ਦਾ ਮਾਣ ਵਧਾਇਆ। ਉਨ੍ਹਾਂ ਨੇ ਹਾਈ ਜੰਪ, ਜੈਵਲਿਨ, 100 ਮੀਟਰ ਦੌੜ, ਲੌਂਗ ਜੰਪ, ਹੈਮਰ ਥ੍ਰੋਅ, ਸ਼ਾਟਪੁੱਟ, ਡਿਸਕਸ ਥ੍ਰੋਅ ਅਤੇ ਟ੍ਰਿਪਲ ਜੰਪ ਵਿੱਚ ਹਿੱਸਾ ਲਿਆ।

ਇਹ ਵੀ ਪੜ੍ਹੋ - ਇਨਿੰਗ ਤੋਂ ਬਾਅਦ ਬੋਲੇ ਕੁਲਦੀਪ ਕਿਹਾ- 'ਮੈਨੂੰ ਪਤਾ ਸੀ ਕਿ ਇਸ ਪਿੱਚ 'ਤੇ ਕਿੱਥੇ ਗੇਂਦਬਾਜ਼ੀ ਕਰਨੀ ਹੈ'
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀ ਉਨ੍ਹਾਂ ਨੇ 19ਵੀਂਆਂ ‘ਆਸਟ੍ਰੇਲੀਅਨ ਮਾਸਟਰਜ਼ ਗੇਮਜ਼’ ਦੇ ਵਿੱਚ ਦੋ ਕਾਂਸੀ ਦੇ ਤਮਗੇ ਅਤੇ ਇਕ ਚਾਂਦੀ ਦਾ ਤਮਗਾ ਜਿੱਤ ਕੇ ਨਿਊਜ਼ੀਲੈਂਡ ਵਾਸੀਆਂ ਦਾ ਮਾਣ ਵਧਾਇਆ ਸੀ। ਇਹ ਗੇਮਜ਼ ਐਡੀਲੇਡ ਵਿਖੇ 6 ਅਕਤੂਬਰ ਤੋਂ 14 ਅਕਤੂਬਰ ਤੱਕ ਹੋਈਆਂ। 

ਇਹ ਵੀ ਪੜ੍ਹੋ - ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦੀ ਭੈਣ ਦਾ ਹੋਇਆ ਦਿਹਾਂਤ, ਟਵੀਟ ਕਰਕੇ ਖ਼ੁਦ ਦਿੱਤੀ ਜਾਣਕਾਰੀ
ਸ. ਤਪਿੰਦਰ ਸਿੰਘ ਹੋਰਾਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਉਨ੍ਹਾਂ ਦੇ ਆਸਟ੍ਰੇਲੀਆ ਵਿਖੇ ਹਲਕੀ ਸੱਟ ਵੀ ਲੱਗ ਗਈ ਸੀ ਪਰ ਉਨ੍ਹਾਂ ਨੇ ਸਾਊਥ ਆਈਲੈਂਡ ਵਾਲੀਆਂ ਖੇਡਾਂ ਦੇ ਵਿੱਚ ਜਾਣਾ ਨਹੀਂ ਛੱਡਿਆ ਅਤੇ 8 ਤਮਗੇ ਜਿੱਤ ਕੇ ਬਹੁ ਕੌਮੀ ਇਸ ਮੁਲਕ ਦੇ ਵਿੱਚ ਸਿੱਖ ਸਰਦਾਰਾਂ ਦੀ ਵੀ ਹਾਜ਼ਰੀ ਲਗਵਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Aarti dhillon

Content Editor

Related News