ਪਾਕਿ ਦੇ 7 ਹੋਰ ਖਿਡਾਰੀ ਕੋਰੋਨਾ ਦੀ ਲਪੇਟ 'ਚ, ਇੰਗਲੈਂਡ ਦੌਰੇ 'ਤੇ ਸੰਕਟ

06/23/2020 8:23:14 PM

ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਲੱਗਦਾ ਦਿਖ ਰਿਹਾ ਹੈ। ਇੰਗਲੈਂਡ ਦੌਰੇ 'ਤੇ ਜਾਣ ਵਾਲੀ ਟੀਮ ਦੇ 3 ਕ੍ਰਿਕਟਰ ਮਹਾਮਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਹੁਣ ਉਸਦੇ 7 ਹੋਰ ਖਿਡਾਰੀ ਵੀ ਮਹਾਮਾਰੀ ਦੀ ਚਪੇਟ 'ਚ ਆ ਗਏ ਹਨ। ਉਸਦੀ ਜਾਂਚ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤਰ੍ਹਾਂ ਨਾਲ ਪਾਕਿਸਤਾਨ ਦੀ 29 ਮੈਂਬਰੀ ਟੀਮ 'ਚ ਪਾਜ਼ੇਟਿਵ ਖਿਡਾਰੀਆਂ ਦੀ ਗਿਣਤੀ ਹੁਣ ਕੁੱਲ 10 ਹੋ ਗਈ ਹੈ। ਇਸ ਖਬਰ ਦੀ ਪੁਸ਼ਟੀ ਖੁਦ ਪਾਕਿਸਤਾਨੀ ਬੋਰਡ ਨੇ ਕੀਤੀ ਹੈ। ਇਸ ਤਰ੍ਹਾਂ ਉਸਦਾ ਇੰਗਲੈਂਡ ਦੌਰਾ ਮੁਸ਼ਕਿਲ 'ਚ ਦਿਖ ਰਿਹਾ ਹੈ। ਖਤਰਨਾਕ ਕੋਰੋਨਾ ਨਾਲ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਕ੍ਰਿਕਟ ਜਗਤ 'ਚ ਵੀ ਇਸ ਦੌਰਾਨ ਪਾਜ਼ੇਟਿਵ ਖਿਡਾਰੀ ਸਾਹਮਣੇ ਆ ਰਹੇ ਹਨ। ਹੁਣ ਤੱਕ ਪਾਕਿਸਤਾਨ ਦੇ 5 ਕ੍ਰਿਕਟਰਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ, ਜੋ ਇੰਗਲੈਂਡ ਦੇ ਵਿਰੁੱਧ ਸੀਰੀਜ਼ ਦੇ ਲਈ ਰਵਾਨਾ ਹੋਣ ਵਾਲੇ ਸਨ। ਇਸ ਤੋਂ ਪਹਿਲਾਂ 3 ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਸੀ। ਹੁਣ ਪਾਜ਼ੇਟਿਵ ਪਾਏ  ਗਏ 7 ਕ੍ਰਿਕਟਰਾਂ 'ਚ ਫਕਰ ਜਮਾਂ, ਇਮਰਾਨ ਖਾਨ, ਕਾਸ਼ਿਫ ਭੱਟੀ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ ਤੇ ਵਹਾਬ ਰਿਆਜ਼ ਦੇ ਨਾਂ ਸ਼ਾਮਲ ਹਨ।


ਇਹ 3 ਖਿਡਾਰੀ ਪਹਿਲਾਂ ਪਾਏ ਗਏ ਸਨ ਪਾਜ਼ੇਟਿਵ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕ੍ਰਿਕਟਰ ਸ਼ਾਦਾਬ ਖਾਨ, ਹਾਰਿਸ ਰਾਉਫ ਤੇ ਹੈਦਰ ਅਲੀ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਏ ਗਏ ਸਨ। ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖਾਨ ਨੇ ਆਪਣੇ ਬਿਆਨ 'ਚ ਕਿਹਾ ਕਿ- ਜਾਂਚ 'ਚ ਪਾਜ਼ੇਟਿਵ ਪਾਏ ਗਏ ਖਿਡਾਰੀਆਂ ਕੁਝ ਅਜਿਹੇ ਫਿੱਟ ਖਿਡਾਰੀ ਵੀ ਹਨ, ਜਿਨ੍ਹਾਂ 'ਤ ਇਸਦਾ ਕੋਈ ਲੱਛਣ ਨਹੀਂ ਮਿਲਿਆ ਸੀ। ਅਸੀਂ ਸਾਰੇ ਕ੍ਰਿਕਟਰਾਂ ਦੀ ਜਾਂਚ ਕਰ ਰਹੇ ਹਨ ਤੇ ਸਾਰਿਆਂ ਨੂੰ ਨਿਗਰਾਨੀ 'ਚ ਰੱਖਿਆ ਹੈ।


Gurdeep Singh

Content Editor

Related News