ਟੋਕੀਓ ’ਚ ਸਾਡੇ ਸਿਤਾਰੇ, ਭਾਰਤ ਦੇ 7 ਪਹਿਲਵਾਨਾਂ ਨੇ ਟੋਕੀਓ ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ

Sunday, Jul 11, 2021 - 12:21 PM (IST)

ਟੋਕੀਓ ’ਚ ਸਾਡੇ ਸਿਤਾਰੇ, ਭਾਰਤ ਦੇ 7 ਪਹਿਲਵਾਨਾਂ ਨੇ ਟੋਕੀਓ ਓਲੰਪਿਕ ਖੇਡਾਂ ਲਈ ਕੀਤਾ ਕੁਆਲੀਫਾਈ

ਨਵੀਂ ਦਿੱਲੀ- ਕੁਸ਼ਤੀ ਦੀ ਫ੍ਰੀ ਸਟਾਈਲ ਪ੍ਰਤੀਯੋਗਿਤਾ ’ਚ ਭਾਰਤ ਦੇ 7 ਪਹਿਲਵਾਨਾਂ ਨੇ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ। ਰੈਸਲਿੰਗ ਪਿਛਲੀਆਂ 3 ਓਲੰਪਿਕ ਖੇਡਾਂ ਤੋਂ ਭਾਰਤ ਲਈ ਤਮਗਾ ਲਿਆ ਰਹੀ ਹੈ।

PunjabKesari

ਬਜਰੰਗ ਪੂਨੀਆ

  • 65 ਕਿ. ਗ੍ਰਾ.
  • ਜਨਮ ਤਾਰੀਖ਼ ਅਤੇ ਸਥਾਨ- 26 ਜਨਵਰੀ 1994, ਝੱਜਰ, ਹਰਿਆਣਾ

 ਜੇਤੂ

  • ਵਿਸ਼ਵ ਚੈਂਪੀਅਨਸ਼ਿਪ ’ਚ 1 ਚਾਂਦੀ, 2 ਕਾਂਸੀ ਤਮਗੇ, ਏਸ਼ੀਅਨ ਖੇਡਾਂ ’ਚ 1 ਸੋਨ,1 ਚਾਂਦੀ ਤਮਗਾ
  • ਕਾਮਨਵੈਲਥ ਖੇਡਾਂ ’ਚ 1 ਸੋਨ, 1 ਚਾਂਦੀ ਤਮਗਾ

ਪਿਤਾ ਕਰਦੇ ਸਨ ਸਾਈਕਲ ਰਾਹੀਂ ਸਫ਼ਰ
ਬਜਰੰਗ ਦੀ ਆਰਥਿਕ ਹਾਲਤ ਸ਼ੁਰੂ ਤੋਂ ਠੀਕ ਨਹੀਂ ਸੀ। ਪਿਤਾ ਬੇਟੇ ਨੂੰ ਚੰਗੀ ਡਾਇਟ ਮਿਲ ਸਕੇ, ਇਸ ਲਈ ਪੈਸੇ ਦੀ ਬੱਚਤ ’ਤੇ ਜ਼ੋਰ ਦਿੰਦੇ ਸਨ। ਪੈਸੇ ਜ਼ਿਆਦਾ ਖ਼ਰਚ ਨਾ ਹੋਣ, ਇਸ ਲਈ ਉਹ ਬੱਸ ਜਾਂ ਆਟੋ ਦੀ ਜਗ੍ਹਾ ਸਾਈਕਲ ਰਾਹੀਂ ਸਫ਼ਰ ਕਰਦੇ ਸਨ। ਬਜਰੰਗ ਨੂੰ ਘਿਓ ਤੇ ਦੁੱਧ ਸਮੇਂ ’ਤੇ ਮਿਲਦਾ ਰਹੇ, ਇਸ ਲਈ ਉਸ ਦੇ ਪਰਿਵਾਰ ਨੇ ਕਈ ਸਾਲਾਂ ਤਕ ਆਪਣੇ ਹਾਲਾਤ ਨਾਲ ਸਮਝੌਤਾ ਕੀਤਾ।

PunjabKesari

ਰਵੀ ਕੁਮਾਰ ਦਹੀਆ

  • 57 ਕਿਲੋਗ੍ਰਾਮ
  • ਜਨਮ ਤਾਰੀਖ਼ ਅਤੇ ਸਥਾਨ- 12 ਦਸੰਬਰ 1997, ਨਾਹਰੀ, ਸੋਨੀਪਤ

ਜੇਤੂ

  • ਵਿਸ਼ਵ ਚੈਂਪੀਅਨਸ਼ਿਪ 2019 ’ਚ ਕਾਂਸੀ ਤਮਗਾ
  • ਏਸ਼ੀਅਨ ਚੈਂਪੀਅਨਸ਼ਿਪ ’ਚ 2 ਸੋਨ ਤਮਗੇ

ਪਿਤਾ ਕਰਦੇ ਸਨ ਮਜ਼ਦੂਰੀ
10 ਸਾਲ ਦੀ ਉਮਰ ’ਚ ਰਵੀ ਨੇ ਪਹਿਲੀ ਵਾਰ ਕੁਸ਼ਤੀ ਖੇਡਣੀ ਸ਼ੁਰੂ ਕੀਤੀ ਸੀ। ਪਿਤਾ ਰਾਕੇਸ਼ ਦਹੀਆ ਜਿਹੜੇ ਕਿ ਖੇਤਾਂ ’ਚ ਮਜ਼ਦੂਰੀ ਕਰਦੇ ਸਨ, ਬੇਟੇ ਲਈ ਰੋਜ਼ਾਨਾ ਨਾਹਰੀ ਤੋਂ ਛੱਤਰਸਾਲ ਸਟੇਡੀਅਮ ਤਕ ਦਾ ਸਫਰ ਤੈਅ ਕਰਦੇ ਸਨ ਤਾਂ ਕਿ ਉਹ ਤਾਜਾ ਦੁੱਧ ਤੇ ਫਲ ਬੇਟੇ ਤਕ ਪਹੁੰਚਾ ਸਕਣ। ਅਮਿਤ ਦਹੀਆ ਵੀ ਨਾਹਰੀ ਪਿੰਡ ਤੋਂ ਹੀ ਹੈ। ਰਵੀ ਕਹਿੰਦਾ ਹੈ ਕਿ ਅਮਿਤ ਭਰਾ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ।

PunjabKesari

ਦੀਪਕ ਪੂਨੀਆ

  • 86 ਕਿਲੋਗ੍ਰਾਮ
  • ਜਨਮ ਤਾਰੀਖ਼ ਅਤੇ ਸਥਾਨ- 19 ਮਈ 1999, ਛਾਰਾ, ਝੱਜਰ

ਜੇਤੂ

  • ਵਿਸ਼ਵ ਚੈਂਪੀਅਨਸ਼ਿਪ 2019 ’ਚ ਚਾਂਦੀ ਤਮਗਾ
  • ਏਸ਼ੀਅਨ ਚੈਂਪੀਅਨਸ਼ਿਪ ’ਚ 1 ਚਾਂਦੀ ਤੇ 2 ਕਾਂਸੀ ਤਮਗੇ

ਭਰਾ ਨੂੰ ਦੇਖ ਕੇ ਸ਼ੁਰੂ ਕੀਤਾ ਸੀ ਦੰਗਲ
ਜੂਨੀਅਰ ਵਿਸ਼ਵ ਚੈਂਪੀਅਨ ਦਾ ਟਾਈਟਲ ਜਿੱਤਣ ਵਾਲੇ ਦੀਪਕ ਨੇ ਭਰਾ ਸੁਨੀਲ ਦੀ ਤਰ੍ਹਾਂ ਪੈਸਾ ਕਮਾਉਣ ਲਈ ਲੋਕਲ ਦੰਗਲ ਖੇਡੇ। ਉਹ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਣ ਵਾਲਾ ਸਭ ਤੋਂ ਨੌਜਵਾਨ ਭਾਰਤੀ ਹੈ। ਸੰਯੁਕਤ ਵਿਸ਼ਵ ਕੁਸ਼ਤੀ ਪ੍ਰੀਸ਼ਦ ਉਸ ਨੂੰ ਜੂਨੀਅਰ ਫ੍ਰੀ ਸਟਾਈਲ ਰੈਸਲਰ ਆਫ ਦਿ ਯੀਅਰ ਐਲਾਨ ਚੁੱਕੀ ਹੈ। ਉਹ ਆਪਣੇ ਵਰਗ ਵਿਚ ਨੰਬਰ-1 ਰੈਸਲਰ ਹੈ।

PunjabKesari

ਸੀਮਾ ਬਿਸਲਾ

  • 50 ਕਿਲੋਮੀਟਰ
  • ਜਨਮ ਤਾਰੀਖ਼ ਅਤੇ ਸਥਾਨ- 14 ਅਪ੍ਰੈਲ 1993, ਗੁਧਨ, ਰੋਹਤ

ਜੇਤੂ

  • ਏਸ਼ੀਅਨ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ
  • 4 ਭੈਣਾਂ ’ਚ ਸਭ ਤੋਂ ਛੋਟੀ, ਲੜਕਿਆਂ ਨਾਲ ਖੇਡੀ ਕੁਸ਼ਤੀ

ਪਿਤਾ ਆਜ਼ਾਦ ਸਿੰਘ ਨੇ ਸੀਮਾ ਨੂੰ ਪਹਿਲੀ ਵਾਰ ਕੁਸ਼ਤੀ ਦੇ ਬਾਰੇ ਵਿਚ ਦੱਸਿਆ ਸੀ। 2017 ’ਚ ਉਸ ਨੇ ਪਰਮਜੀਤ ਸਿੰਘ ਦੇ ਅੰਡਰ ਗੁਰੂਗ੍ਰਾਮ ’ਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਪਾਵਰ ਵਧਾਉਣ ਲਈ ਸੀਮਾ ਰੋਜ਼ਾਨਾ ਪੁਰਸ਼ ਪਹਿਲਵਾਨਾਂ ਨਾਲ ਭਿੜਦੀ ਸੀ। ਚਾਰ ਭੈਣਾਂ ਦੀ ਸਭ ਤੋਂ ਚੋਟੀ ਭੈਣ ਸੀਮਾ ਕਹਿੰਦੀ ਹੈ ਕਿ ਜੇਕਰ ਤੁਹਾਡੇ ਕੋਲ ਚੰਗਾ ਟੀਚਰ ਹੈ ਤਾਂ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ।

PunjabKesari

ਵਿਨੇਸ਼ ਫੋਗਟ

  • 53 ਕਿਲੋਗ੍ਰਾਮ
  • ਜਨਮ ਤਾਰੀਖ਼ ਅਤੇ ਸਥਾਨ- 25 ਅਗਸਤ 1994, ਭਿਵਾਨੀ, ਹਰਿਆਣਾ

ਜੇਤੂ

  • ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਮਗਾ
  • ਕਾਮਨਵੈਲਥ ਖੇਡਾਂ ’ਚ 2 ਸੋਨ ਤਮਗੇ
  • ਏਸ਼ੀਅਨ ਖੇਡਾਂ ’ਚ 1 ਸੋਨ, 1 ਚਾਂਦੀ ਤਮਗਾ
  • ਏਸ਼ੀਅਨ ਚੈਂਪੀਅਨਸ਼ਿਪ ’ਚ 1 ਸੋਨ, 3 ਚਾਂਦੀ ਤੇ 4 ਕਾਂਸੀ ਤਮਗੇ

ਪਹਿਲਾਂ ਨਾਂ ਸੀ ਅਨੀਤਾ, ਤਾਏ ਨੇ ਦਿੱਤਾ ਵਿਨੇਸ਼ ਨਾਂ
ਵਿਨੇਸ਼ 8 ਸਾਲ ਦੀ ਸੀ ਜਦੋਂ ਉਸਦੇ ਪਿਤਾ ਦੀ ਹੱਤਿਆ ਹੋ ਗਈ। ਤਾਏ ਮਹਾਬੀਰ ਫੋਗਟ ਨੇ ਉਸ ਨੂੰ ਕੁਸ਼ਤੀ ਦੇ ਗੁਰ ਸਿਖਾਏ। ਵਿਨੇਸ਼ ਦਾ ਅਸਲੀ ਨਾਂ ਅਨੀਤਾ ਸੀ ਪਰ ਇਸ ਨੂੰ ਤਾਇਆ ਮਹਾਬੀਰ ਫੋਗਟ ਨੇ ਕਿਸੇ ਕਾਰਨ ਨਾਲ ਬਦਲ ਦਿੱਤਾ। ਵਿਨੇਸ਼ ਕੁਸ਼ਤੀ ਵਿਚ ਇੰਨੀ ਮਗਨ ਰਹਿੰਦੀ ਸੀ ਕਿ ਕੋਚ ਉਸ ਨੂੰ ਖਾਲੀ ਸਮੇਂ ਵਿਚ ਕੋਈ ਹੋਰ ਗੇਮ ਖੇਡਣ ਦੀ ਸਲਾਹ ਤਕ ਦਿੰਦੇ ਸਨ।

PunjabKesari

ਸੋਨਮ ਮਲਿਕ

  • 62 ਕਿਲੋਗ੍ਰਾਮ
  • ਜਨਮ ਤਾਰੀਖ਼ ਅਤੇ ਸਥਾਨ- 15 ਅਪ੍ਰੈਲ 2002, ਮਦੀਨਾ, ਸੋਨੀਪਤ

ਜੇਤੂ

  • ਰਾਸ਼ਟਰੀ ਚੈਂਪੀਅਨਸ਼ਿਪ 2016 ’ਚ ਸੋਨ ਤਮਗਾ
  • ਵਿਸ਼ਵ ਕੈਡੇਟ ਰੈਸਲਿੰਗ ਚੈਂਪੀਅਨਸ਼ਿਪ 2017 ’ਚ ਸੋਨ ਤਮਗਾ

ਸਾਕਸ਼ੀ ਨੂੰ ਹਰਾ ਕੇ ਆਈ ਚਰਚਾ ’ਚ
ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ ਨੂੰ ਨੈਸ਼ਨਲ ਟ੍ਰਾਇਲ ਵਿਚ ਹਰਾ ਕੇ ਸੋਨਮ ਮਲਿਕ ਨੇ ਟੋਕੀਓ ਓਲੰਪਿਕ ਦੀ ਟਿਕਟ ਕਟਾਈ ਸੀ। 4 ਸਾਲ ਪਹਿਲਾਂ ਉਹ ਨਸਾਂ ਵਿਚ ਆਈ ਸਮੱਸਿਆ ਦੇ ਕਾਰਨ ਡੇਢ ਸਾਲ ਤਕ ਕੁਸ਼ਤੀ ਨਹੀਂ ਖੇਡ ਸਕੀ ਸੀ। ਉਸ ਤੋਂ ਉਮੀਦ ਘੱਟ ਸੀ ਪਰ ਨੈਸ਼ਨਲ ਟ੍ਰਾਇਲ ਵਿਚ ਉਸ ਨੇ ਬਾਜ਼ੀ ਪਲਟ ਦਿੱਤੀ।

PunjabKesari

ਅੰਸ਼ੂ ਮਲਿਕ

  • 57 ਕਿਲੋਗ੍ਰਾਮ
  • ਜਨਮ ਤਾਰੀਖ਼ ਅਤੇ ਸਥਾਨ- 5 ਅਗਸਤ 2001, ਨਿਦਾਨੀ ਜੀਂਦ

ਜੇਤੂ

  • ਏਸ਼ੀਅਨ ਚੈਂਪੀਅਨਸ਼ਿਪ ’ਚ 2 ਸੋਨ, 1 ਕਾਂਸੀ ਤਮਗਾ
  • ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ’ਚ ਸੋਨ ਤਮਗਾ

PunjabKesari

ਭਾਰਤ ਦੇ 5 ਓਲੰਪਿਕ ਮੈਡਲਿਸਟ

  • ਕਾਂਸੀ : 1952 ’ਚ ਖਾਸ਼ਾਬਾ ਦਾਦਾਸਾਹਿਬ ਜਾਧਵ
  • ਕਾਂਸੀ : 2008 ’ਚ ਸੁਸ਼ੀਲ ਕੁਮਾਰ
  • ਚਾਂਦੀ :2012 ’ਚ ਸੁਸ਼ੀਲ ਕੁਮਾਰ
  • ਕਾਂਸੀ : 2012 ’ਚ ਯੋਗੇਸ਼ਵਰ ਦੱਤ
  • ਕਾਂਸੀ : 2016 ’ਚ ਸਾਕਸ਼ੀ ਮਲਿਕ

author

cherry

Content Editor

Related News