ਕੋਰੋਨਾ ਵਾਇਰਸ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ''ਤੇ 6 ਫੁੱਟਬਾਲਰ ਬੈਨ
Sunday, Jun 07, 2020 - 06:12 PM (IST)
ਬੀਜਿੰਗ : ਚੀਨ ਫੁੱਟਬਾਲ ਸੰਘ ਨੇ ਰਾਸ਼ਟਰੀ ਅੰਡਰ-19 ਟੀਮ ਦੇ 6 ਮੈਂਬਰਾਂ ਨੂੰ ਰਾਤ ਵਿਚ ਅਭਿਆਸ ਕੈਂਪ 'ਚੋਂ ਬਾਹਰ ਨਿਕਲ ਕੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ 6 ਮਹੀਨੇ ਲਈ ਬੈਨ ਕਰ ਦਿੱਤਾ ਹੈ। ਸ਼ੰਘਾਈ ਵਿਚ 35 ਖਿਡਾਰੀਆਂ ਦਾ ਅਭਿਆਸ ਕੈਂਪ 17 ਮਈ ਤੋਂ ਸ਼ੁਰੂ ਹੋਇਆ ਸੀ ਜੋ ਸ਼ਨੀਵਾਰ ਨੂੰ ਖਤਮ ਹੋ ਗਿਆ।
ਇਕ ਸਮਾਚਾਰ ਏਜੰਸੀ ਮੁਤਾਬਕ ਚੀਨ ਫੁੱਟਬਾਲ ਸੰਘ ਨੇ ਕਿਹਾ ਕਿ ਇਹ ਮਹਾਮਾਰੀ ਨੂੰ ਰੋਕਣ ਲਈ ਜਾਰੀ ਟੀਮ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਹੈ ਅਤੇ ਇਸ ਨਾਲ ਪੂਰੀ ਟੀਮ 'ਤੇ ਨਾਂ-ਪੱਖੀ ਅਸਰ ਪਵੇਗਾ। ਇਨ੍ਹਾਂ 6 ਖਿਡਾਰੀਆਂ ਨੂੰ 30 ਨਵੰਬਰ ਤਕ ਬੈਨ ਕੀਤਾ ਗਿਆ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਸਬੰਧਤ ਕਲੱਬ ਵੀ ਸਜ਼ਾ ਦੇ ਸਕਦੇ ਹਨ। ਚੀਨ ਵਿਚ ਖਿਡਾਰੀਆਂ ਦਾ ਕੋਈ ਅਧਿਕਾਰਤ ਸੰਗਠਨ ਨਹੀਂ ਹੈ ਅਤੇ ਇਹ ਸਾਫ ਨਹੀਂ ਹੈ ਕਿ ਪਾਬੰਦੀ ਖਿਲਾਫ ਅਪੀਲ ਕਰਨ ਦਾ ਕੋਈ ਤਰੀਕਾ ਹੈ ਜਾਂ ਨਹੀਂ।