5 ਅ੍ਜਿਹੇ ਭਾਰਤੀ ਬੱਲੇਬਾਜ਼ ਜਿਨ੍ਹਾਂ ਦਾ IPL ਨੇ ਖਤਮ ਕਰ ਦਿੱਤਾ ਟੈਸਟ ਕਰੀਅਰ

05/19/2020 1:23:57 PM

ਨਵੀਂ ਦਿੱਲੀ—  ਫਟਾਫਟ ਕ੍ਰਿਕਟ ਦਾ ਭਾਰਤੀ ਟੈਸਟ ਕ੍ਰਿਕਟ ਨੂੰ ਵੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਹਾਲਾਂਕਿ ਆਈ. ਪੀ. ਐੱਲ. ਤੋਂ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਅਤੇ ਯੁਜਵੇਂਦਰ ਚਾਹਲ ਜਿਹੇ ਖਿਡਾਰੀ ਟੀਮ ਇੰਡੀਆ ਨੂੰ ਮਿਲੇ ਹਨ ਪਰ ਇਸ ਆਈ. ਪੀ. ਐੱਲ. ਦੇ ਕਾਰਣ ਭਾਰਤੀ ਟੀਮ ਦੇ ਕਈ ਬੱਲੇਬਾਜ਼ਾਂ ਦਾ ਟੈਸਟ ਕਰੀਅਰ ਖਤਮ ਹੋ ਗਿਆ ਹੈ। ਦਰਅਸਲ ਟੈਸਟ ਕ੍ਰਿਕਟ ’ਚ ਹੌਸਲਾ ਰੱਖਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਪਰ ਆਈ. ਪੀ. ਐੱਲ. ਜਿਹੇ ਵੱਡੇ ਟੂਰਨਾਮੈਂਟ ’ਚ ਵੱਧ ਤੋਂ ਵੱਧ ਦੌੜਾਂ ਬਣਾਉਣ ਦੀ ਭੁੱਖ ’ਚ ਭਾਰਤ ਦੇ ਕਈ ਕ੍ਰਿਕਟਰ ਆਪਣੀ ਤਕਨੀਕ ਨਾਲ ਸਮਝੌਤਾ ਕਰ ਰਹੇ ਹਨ। ਆਓ ਜਾਣਦੇ ਹਾਂ-  ਅਜਿਹੇ 5 ਕ੍ਰਿਕਟਰ ਜੋ ਟੈਸਟ ਕ੍ਰਿਕਟ ’ਚ ਫਿੱਟ ਨਹੀਂ ਬੈਠ ਰਹੇ ਤੁਹਾਨੂੰ 5 ਅਜਿਹੇ ਹੀ ਬੱਲੇਬਾਜ਼ਾਂ ਦੇ ਬਾਰੇ ’ਚ ਦੱਸਦੇ ਹਾਂ।PunjabKesari

ਉਨਮੁਕਤ ਚੰਦ
2012 ’ਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਦਿਵਾਉਣ ਵਾਲੇ ਉਨਮੁਕਤ ਚੰਦ ਨੂੰ ਟੀਮ ਇੰਡੀਆ ਦਾ ਭਵਿੱਖ ਦਾ ਸਿਤਾਰਾ ਮੰਨਿਆ ਜਾ ਰਿਹਾ ਸੀ ਪਰ ਇਹ ਖਿਡਾਰੀ ਸਮੇਂ ਦੇ ਨਾਲ ਟੀ-20 ’ਚ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਖਾਤਰ ਆਪਣੀ ਟੈਸਟ ਤਕਨੀਕ ਗੁਆ ਬੈਠਾ। ਇਸ ਨਾਲ ਉਨ੍ਹਾਂ ਦੀ ਘਰੇਲੂ ਕ੍ਰਿਕਟ ’ਤੇ ਤਾਂ ਫਰਕ ਪਿਆ ਹੀ ਨਾਲ ਹੀ ਨਾਲ ਆਈ. ਪੀ. ਐੱਲ. ’ਚ ਵੀ ਉਨ੍ਹਾਂ ਦੀ ਪਰਫਾਰਮੈਨਸ ਡਿੱਗ ਗਈ।

PunjabKesari

ਮਨੀਸ਼ ਪਾਂਡੇ
ਮਨੀਸ਼ ਜਦੋਂ ਟੀਮ ਇੰਡੀਆ ’ਚ ਆਏ ਸਨ ਤੱਦ ਆਸਟਰੇਲੀਆ ਖਿਲਾਫ ਸੈਂਕੜੇ ਲਗਾ ਕੇ ਉਨ੍ਹਾਂ ਨੇ ਆਪਣੀ ਚੰਗੀ ਤਕਨੀਕ ਨਾਲ ਦਿੱਗਜ਼ਾਂ ਨੂੰ ਪ੍ਰਭਾਵਿਤ ਕੀਤਾ ਸੀ ਪਰ ਜਦੋਂ ਉਨ੍ਹਾਂ ਦੀ ਐਂਟਰੀ ਆਈ. ਪੀ. ਐੱਲ. ’ਚ ਹੋਈ ਤਾਂ ਵੱਧ ਤੋਂ ਵੱਧ ਦੌੜਾਂ ਬਣਾਉਣ ਦੇ ਚੱਕਰ ’ਚ ਉਨ੍ਹਾਂ ਦੀ ਖੇਡ ਪ੍ਰਭਾਵਿਤ ਹੋ ਗਈ। ਭਲੇ ਹੀ ਟੀ-20 ’ਚ ਉਹ ਬਿਹਤਰ ਬੱਲੇਬਾਜ਼ ਬਣਦੇ ਜਾ ਰਹੇ ਹਨ ਪਰ ਟੈਸਟ ਕ੍ਰਿਕਟ ’ਚ ਉਨ੍ਹਾਂ ਦਾ ਖੇਡ ਪਾਉਣਾ ਹੁਣ ਸੰਭਵ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

PunjabKesari

ਰੋਹਿਤ ਸ਼ਰਮਾ
ਵਨ-ਡੇ ਕ੍ਰਿਕਟ ’ਚ ਰੋਹਿਤ ਭਲੇ ਹੀ ਤਿੰਨ ਦੋਹਰੇ ਸੈਂਕੜੇ ਲਗਾ ਚੁੱਕੇ ਹਨ ਪਰ ਟੈਸਟ ਕ੍ਰਿਕਟ ’ਚ ਉਹ ਅਜੇ ਵੀ ਜੂਝਦੇ ਨਜ਼ਰ ਆ ਰਹੇ ਹਨ। ਭਲੇ ਹੀ ਕੁਝ ਸਾਲਾਂ ਤੋਂ ਉਹ ਟੈਸਟ ਕ੍ਰਿਕਟ ’ਚ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ -20 ਕ੍ਰਿਕਟ ’ਚ ਜ਼ਿਆਦਾ ਸਫਲ ਹੋਣ ਦੇ ਕਾਰਨ ਉਹ ਆਪਣੇ ਟੈਸਟ ਬੱਲੇਬਾਜ਼ ਹੋਣ ਦੀ ਪਛਾਣ ਨੂੰ ਬਰਕਰਾਰ ਨਹੀਂ ਰੱਖ ਸਕੇ। ਰੋਹਿਤ ਨੂੰ ਕਈ ਵਿਦੇਸ਼ੀ ਦੌਰੇ ’ਤੇ ਫੇਲ੍ਹ ਹੁੰਦੇ ਦੇਖਿਆ ਗਿਆ ਹੈ ਜਿਸ ਕਾਰਨ ਉਹ ਟੀਮ ’ਚ ਆਪਣੀ ਜਗ੍ਹਾ ਨਹੀਂ ਬਣਾ ਪਾ ਰਹੇ ਹਨ।PunjabKesari

ਕੇ. ਐੱਲ. ਰਾਹੁਲ
ਰਾਹੁਲ ਨੇ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਆਸਟਰੇਲੀਆ ਖਿਲਾਫ ਸੈਂਕੜੇ ਲਗਾ ਕੇ ਕੀਤੀ ਸੀ। ਸ਼ੁਰੂਆਤੀ ਕੁਝ ਟੈਸਟ ’ਚ ਤਾਂ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਜਿਵੇਂ ਹੀ ਉਨ੍ਹਾਂ ਦਾ ਬੱਲਾ ਆਈ. ਪੀ. ਐੱਲ. ’ਚ ਚੱਲਣ ਲੱਗਾ, ਟੈਸਟ ਕ੍ਰਿਕਟ ਕਿਤੇ ਪਿੱਛੇ ਛੁੱਟ ਗਿਆ। ਪਿਛਲੇ ਇਕ ਸਾਲ ਤੋਂ ਉਂਝ ਵੀ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਗਿਆ ਹੈ। ਹੁਣ ਤਾਂ ਉਨ੍ਹਾਂ ’ਤੇ ਟੀਮ ਤੋਂ ਬਾਹਰ ਹੋਣ ਤੱਕ ਦਾ ਖ਼ਤਰਾ ਮੰਡਰਾ ਰਿਹਾ ਹੈ।PunjabKesari

ਅਜਿੰਕਿਆ ਰਹਾਨੇ
ਭਲੇ ਹੀ ਵੈਸਟਇੰਡੀਜ਼ ਖਿਲਾਫ ਸੀਰੀਜ਼ ’ਚ ਰਹਾਨੇ ਨੇ ਇਕ ਸੈਂਕੜੇ ਅਤੇ ਦੋ ਅਰਧ ਸੈਂਕੜੇ ਲਗਾਏ ਪਰ ਇਸ ਤੋਂ ਪਹਿਲਾਂ ਦਾ ਡੇਢ ਸਾਲ ਉਹ ਸੰਘਰਸ਼ ਕਰਦੇ ਹੋਏ ਹੀ ਨਜ਼ਰ ਆਏ ਸਨ। ਇੰਗਲੈਂਡ ਅਤੇ ਦੱਖਣ ਅਫਰੀਕਾ ਤੋਂ ਇਲਾਵਾ ਆਸਟਰੇਲੀਆਈ ਟੂਰ ’ਚ ਉਹ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਇਸ ਦਾ ਵੱਡਾ ਕਾਰਨ ਉਨ੍ਹਾਂ ਦਾ ਆਈ. ਪੀ. ਐੱਲ. ’ਚ ਸਰਗਰਮ ਹੋਣਾ ਵੀ ਹੈ। ਟੀ-20 ਕ੍ਰਿਕਟ ’ਚ ਆਪਣੇ ਆਪ ਨੂੰ ਫਿੱਟ ਕਰਨ ਲਈ ਰਹਾਨੇ ਨੇ ਆਪਣੀ ਖੇਡ ਕਾਫ਼ੀ ਬਦਲੀ ਹੈ। ਨਤੀਜੇ ਵਜੋਂ ਟੈਸਟ ਕ੍ਰਿਕਟ ’ਚ ਉਨ੍ਹਾਂ ਦੀ ਔਸਤ 50 ਤੋਂ ਘੱਟ ਹੋ ਕੇ 40 ’ਤੇ ਆ ਡਿੱਗੀ ਹੈ।


Davinder Singh

Content Editor

Related News