ਫਰਾਟਾ ਦੌੜਾਕ ਨਿਰਮਲਾ ’ਤੇ ਲੱਗੀ 4 ਸਾਲਾਂ ਦੀ ਪਾਬੰਦੀ

10/10/2019 12:55:02 AM

ਮੋਨਾਕੋ- ਭਾਰਤੀ ਫਰਾਟਾ ਦੌੜਾਕ ਨਿਰਮਲਾ ਸ਼ੇਰਾਨ ਨੂੰ ਐਥਲੈਟਿਕਸ ਇੰਟਾਗ੍ਰਿਟ ਯੂਨਿਟ (ਏ. ਆਈ. ਯੂ.) ਨੇ ਡੋਪਿੰਗ ਮਾਮਲੇ ਵਿਚ 4 ਸਾਲ ਲਈ ਪਾਬੰਦੀ ਲਾਉਣ ਦੇ ਨਾਲ ਉਸ ਦੇ ਦੋ ਏਸ਼ੀਆਈ ਚੈਂਪੀਅਨਸ਼ਿਪ ਖਿਤਾਬ ਵਾਪਸ ਲੈ ਲਏ। ਏ. ਆਈ. ਯੂ. ਟਰੈਕ ਐਂਡ ਫੀਲਡ ਐਥਲੀਟਾਂ ਦੇ ਡੋਪਿੰਗ ਮਾਮਲੇ ਨੂੰ ਦੇਖਦੀ ਹੈ। ਏ. ਆਈ. ਯੂ. ਨੇ ਨਿਰਮਲਾ ਨੂੰ ਜੂਨ 2018 ਵਿਚ ਘਰੇਲੂ ਟੂਰਨਾਮੈਂਟ ਵਿਚ ਸਟੀਰਾਇਡ ਡਰੋਸਤਾਨੋਲੋਨ ਅਤੇ ਮੈਟਾਨੋਲੋਨ ਲੈਣ ਦਾ ਦੋਸ਼ੀ ਪਾਇਆ ਸੀ। ਉਸ ਤੋਂ ਬਾਅਦ 7 ਅਕਤੂਬਰ ਨੂੰ ਉਸ ’ਤੇ ਪਾਬੰਦੀ ਲਾ ਦਿੱਤੀ ਸੀ। ਏ. ਆਈ. ਯੂ. ਅਨੁਸਾਰ ਇਸ ਭਾਰਤੀ ਐਥਲੀਟ ਦੇ ਖੂਨ ਦੇ ਨਮੂਨੇ ਵਿਚ ਗੜਬੜੀ ਪਾਈ ਗਈ ਸੀ। ਉਸ ਨੇ ਪਾਬੰਦੀ ਨੂੰ ਮੰਨ ਲਿਆ ਹੈ ਅਤੇ ਮਾਮਲੇ ਦੀ ਸੁਣਵਾਈ ਦੀ ਮੰਗ ਨਹੀਂ ਕੀਤੀ। ਉਸ ਦੀ ਮੁਅੱਤਲੀ 28 ਜੂਨ 2018 ਤੋਂ ਲਾਗੂ ਹੋਵੇਗੀ, ਜਦਕਿ ਅਗਸਤ 2016 ਤੋਂ ਨਵੰਬਰ 2018 ਤਕ ਦੇ ਉਸ ਦੇ ਸਾਰੇ ਨਤੀਜਿਆਂ ਨੂੰ ਰੱਦ ਕਰ ਦਿੱਤਾ ਗਿਆ। ਨਿਰਮਲਾ ਨੇ 2017 ਵਿਚ ਭਾਰਤ ’ਚ ਹੋਈ ਏਸ਼ੀਆਈ ਚੈਂਪੀਅਨਸ਼ਿਪ ਵਿਚ 400 ਮੀਟਰ ਅਤੇ 4*400 ਮੀਟਰ ਰਿਲੇਅ ਵਿਚ ਸੋਨ ਤਮਗਾ ਹਾਸਲ ਕੀਤਾ ਸੀ।

PunjabKesari


Gurdeep Singh

Edited By Gurdeep Singh