4 ਸੋਨ, ਚਾਂਦੀ ਤੇ ਕਾਂਸੀ ਤਮਗ਼ੇ ਜੇਤੂ ਕਿੱਕ ਬਾਕਸਿੰਗ ਇੰਡੀਆ ਟੀਮ ਦੇ ਮੈਂਬਰਾਂ ਦੀ ਸਰਕਾਰ ਅੱਗੇ ਮਦਦ ਦੀ ਗੁਹਾਰ

Tuesday, Nov 02, 2021 - 06:10 PM (IST)

4 ਸੋਨ, ਚਾਂਦੀ ਤੇ ਕਾਂਸੀ ਤਮਗ਼ੇ ਜੇਤੂ ਕਿੱਕ ਬਾਕਸਿੰਗ ਇੰਡੀਆ ਟੀਮ ਦੇ ਮੈਂਬਰਾਂ ਦੀ ਸਰਕਾਰ ਅੱਗੇ ਮਦਦ ਦੀ ਗੁਹਾਰ

ਮੋਹਾਲੀ- ਖੇਡ ਜਗਤ 'ਚ ਕ੍ਰਿਕਟ ਵਾਂਗ ਕਈ ਮਸ਼ਹੂਰ ਖੇਡਾਂ ਹਨ ਜਿਨ੍ਹਾਂ 'ਚ ਖਿਡਾਰੀ ਦੇਸ਼ ਲਈ ਖੇਡਦੇ ਹੋਏ ਜਿੱਤ ਦਰਜ ਕਰਕੇ ਆਪਣੇ ਸੂਬੇ ਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਇਸ ਦੇ ਬਦਲੇ ਸਰਕਾਰ ਵੀ ਉਨ੍ਹਾਂ ਨੂੰ ਉਚਿਤ ਇਨਾਮ ਦਿੰਦੀ ਹੈ ਜਿਸ 'ਚ ਵੱਡੀ ਧਨ ਰਾਸ਼ੀ ਤੇ ਨੌਕਰੀ ਆਦਿ ਦਿੰਦੀ ਹੈ। ਪਰ ਕਈ ਖੇਡ ਅਜਿਹੀਆਂ ਹਨ ਜਿਨ੍ਹਾਂ ਨੂੰ ਓਨੀ ਮਕਬੂਲੀਅਤ ਨਹੀਂ ਮਿਲੀ ਤੇ ਲੋਕ ਇਨ੍ਹਾਂ ਖੇਡਾਂ ਬਾਰੇ ਬਹੁਤ ਘੱਟ ਜਾਣਦੇ ਹਨ। ਜੇਕਰ ਇਨ੍ਹਾਂ ਖੇਡਾਂ 'ਚ ਕੋਈ ਖਿਡਾਰੀ ਸੋਨ ਤਮਗ਼ਾ ਆਦਿ ਜਿੱਤ ਕੇ ਆਉਂਦਾ ਹੈ ਤਾਂ ਲੋਕਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਚਲਦਾ।

ਇਹ ਵੀ ਪੜ੍ਹੋ : ਬਾਇਓ ਬਬਲ ਦੀ ਕਥਿਤ ਉਲੰਘਣਾਂ ਲਈ ਇੰਗਲੈਂਡ ਦੇ ਅੰਪਾਇਰ ਮਾਈਕਲ ਗੋਫ 'ਤੇ ਲੱਗੀ 6 ਦਿਨਾਂ ਦੀ ਪਾਬੰਦੀ

PunjabKesari

ਅੱਜ ਅਸੀਂ ਤੁਹਾਨੂੰ ਕਿੱਕ ਬਾਕਸਿੰਗ ਦੀ ਖੇਡ ਨਾਲ ਸਬੰਧਤ ਅਜਿਹੇ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਇਜਿਪਟ ਦੀ ਰਾਜਧਾਨੀ ਕਾਇਰੋ 'ਚ ਕਿੱਕ ਬਾਕਸਿੰਗ ਦੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਆਯੋਜਨ 'ਚ ਹਿੱਸਾ ਲਿਆ। ਇਸ ਟੂਰਨਾਮੈਂਟ 'ਚ ਦੁਨੀਆ ਦੇ ਕਈ ਦੇਸ਼ਾਂ ਦੇ ਕਿੱਕ ਬਾਕਸਿੰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਖੇਡਾਂ 'ਚ ਭਾਰਤ ਵਲੋਂ ਖੇਡ ਰਹੀ ਟੀਮ 'ਚ ਮੋਹਾਲੀ ਦੇ 7 ਖਿਡਾਰੀਆਂ ਨੇ ਹਿੱਸਾ ਲਿਆ ਤੇ ਸਾਰੇ ਦੇ ਸਾਰੇ ਸੋਨ, ਚਾਂਦੀ ਤੇ ਕਾਂਸੀ ਤਮਗੇ ਜਿੱਤ ਕੇ ਮੋਹਾਲੀ ਪਹੁੰਚੇ। ਉਨ੍ਹਾਂ ਨੇ ਵੀ ਪੰਜਾਬ ਸਰਕਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਵੀ ਦੂਜੇ ਖਿਡਾਰੀਆਂ ਵਾਂਗ ਆਰਥਿਕ ਮਦਦ ਦਿੱਤੀ ਜਾਵੇ। ਇਸ ਦੇ ਨਾਲ ਹੀ ਚੰਗੇ ਸਟੇਡੀਅਮ ਤੇ ਗ੍ਰਾਊਂਡ ਦਾ ਇੰਤਜ਼ਾਮ ਕੀਤਾ ਜਾਵੇ ਤੇ ਖਾਣ ਲਈ ਚੰਗੀ ਵਿਵਸਥਾ ਦਾ ਇੰਤਜ਼ਾਮ ਕੀਤਾ ਜਾਵੇ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News