3rd ODI : ਭਾਰਤ ਦੀ ਬੰਗਲਾਦੇਸ਼ 'ਤੇ ਸ਼ਾਨਦਾਰ ਜਿੱਤ, 227 ਦੌੜਾਂ ਨਾਲ ਹਰਾਇਆ

Saturday, Dec 10, 2022 - 06:49 PM (IST)

3rd ODI : ਭਾਰਤ ਦੀ ਬੰਗਲਾਦੇਸ਼ 'ਤੇ ਸ਼ਾਨਦਾਰ ਜਿੱਤ, 227 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ-  ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਇੰਟਰਨੈਸ਼ਨਲ ਮੈਚ ਚਟੋਗ੍ਰਾਮ ਦੇ ਜ਼ਹੂਰ ਅਹਿਮਦ ਚੌਧਰੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾ ਦਿੱਤਾ ਹੈ। ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਈਸ਼ਾਨ ਕਿਸ਼ਨ ਦੀਆਂ ਸ਼ਾਨਦਾਰ 210 ਦੌੜਾਂ ਤੇ ਵਿਰਾਟ ਕੋਹਲੀ ਦੀਆਂ ਸ਼ਾਨਦਾਰ 113 ਦੌੜਾਂ ਦੀ ਬਦੌਲਤ 50 ਓਵਰਾਂ 'ਚ 8  ਵਿਕਟਾਂ ਦੇ ਨੁਕਸਾਨ 'ਤੇ 409 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 410 ਦੌੜਾਂ ਦਾ ਟੀਚਾ।  ਭਾਰਤ ਵਲੋਂ ਇਸ਼ਾਂਤ ਕਿਸ਼ਨ ਨੇ ਆਪਣੀ 210 ਦੌੜਾਂ ਦੀ ਪਾਰੀ ਦੇ ਦੌਰਾਨ 24 ਚੌਕੇ ਤੇ 10 ਛੱਕੇ ਲਾਏ ਜਦਕਿ ਵਿਰਾਟ ਕੋਹਲੀ ਨੇ ਆਪਣੀ 113 ਦੌੜਾਂ ਦੀ ਪਾਰੀ ਦੇ ਦੌਰਾਨ 11 ਚੌਕੇ ਤੇ 2 ਛੱਕੇ ਲਾਏ। ਬੰਗਲਾਦੇਸ਼ ਵਲੋਂ ਤਸਕਿਨ ਅਹਿਮਦ ਨੇ 2, ਮੇਹਿਦੀ ਹਸਨ ਨੇ 1, ਇਬਾਦਤ ਹੁਸੈਨ ਨੇ 2, ਸ਼ਾਕਿਬ ਅਲ ਹਸਨ 1 ਵਿਕਟ ਲਈ।

ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 34 ਓਵਰਾਂ 'ਚ 10 ਵਿਕਟਾਂ ਗੁਆ ਕੇ 182 ਦੌੜਾਂ ਹੀ ਬਣਾ ਸਕੀ ਤੇ 227 ਦੌੜਾਂ ਨਾਲ ਇਹ ਮੈਚ ਹਾਰ ਗਈ। ਬੰਗਲਾਦੇਸ਼ ਵਲੋਂ ਸ਼ਾਕਿਬ ਅਲ ਹਸਨ ਨੇ 43, ਲਿਟਨ ਦਾਸ ਨੇ 29, ਯਾਸਿਰ ਅਲੀ ਨੇ 25 ਤੇ ਮਹਿਮੁਦੁੱਲ੍ਹਾ ਨੇ 20 ਦੌੜਾਂ ਬਣਾਈਆਂ। ਬਾਕੀ ਦੇ ਬੱਲੇਬਾਜ਼ ਤਾਂ ਦਹਾਈ ਦਾ ਅੰਕੜਾ ਵੀ ਪਾਰ ਨਾ ਕਰ ਸਕੇ ਤੇ ਤੂੰ ਚੱਲ ਤੇ ਮੈਂ ਆਇਆ ਵਾਂਗ ਛੇਤੀ-ਛੇਤੀ ਆਊਟ ਹੁੰਦੇ ਗਏ। ਭਾਰਤ ਵਲੋਂ ਮਹੁੰਮਦ ਸਿਰਾਜ ਨੇ 1, ਸ਼ਾਰਦੁਲ ਠਾਕੁਰ ਨੇ 3, ਅਕਸ਼ਰ ਪਟੇਲ ਨੇ 2, ਉਮਰਾਨ ਮਲਿਕ ਨੇ 1, ਕੁਲਦੀਪ ਯਾਦਵ ਨੇ 1 ਤੇ ਵਾਸ਼ਿੰਗਟਨ ਸੁੰਦਰ ਨੇ 1 ਵਿਕਟ ਲਈਆਂ। ਜ਼ਿਕਯੋਗ ਹੈ ਕਿ ਬੰਗਲਾਦੇਸ਼ ਪਹਿਲਾਂ ਹੀ ਦੋ ਵਨ-ਡੇ ਮੈਚ ਜਿੱਤ ਕੇ ਸੀਰੀਜ਼ ਜਿੱਤ ਚੁੱਕਾ ਹੈ ਜਦਕਿ ਭਾਰਤ ਨੇ ਇਹ ਤੀਜਾ ਮੈਚ ਵੱਡੇ ਫਰਕ ਨਾਲ ਜਿੱਤ ਕੇ ਆਪਣਾ ਸਨਮਾਨ ਬਚਾਇਆ ਹੈ।

ਇਹ ਵੀ ਪੜ੍ਹੋ : ਸੱਟ ਦਾ ਸ਼ਿਕਾਰ ਸ਼ੰਮੀ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ, ਇਸ ਤੇਜ਼ ਗੇਂਦਬਾਜ਼ ਨੂੰ ਮਿਲੀ ਟੀਮ 'ਚ ਜਗ੍ਹਾ

 ਭਾਰਤੀ ਟੀਮ: ਸ਼ਿਖਰ ਧਵਨ, ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਕਪਤਾਨ/ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਉਮਰਾਨ ਮਲਿਕ।

ਬੰਗਲਾਦੇਸ਼ ਟੀਮ: ਅਨਾਮੁਲ ਹੱਕ, ਲਿਟਨ ਦਾਸ (ਕਪਤਾਨ), ਯਾਸਿਰ ਅਲੀ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ (ਵਿਕਟਕੀਪਰ), ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ ਮਿਰਾਜ, ਇਬਾਦਤ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਤਸਕੀਨ ਅਹਿਮਦ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News