36ਵੀਆਂ ਕੌਮੀ ਖੇਡਾਂ-2022 : ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟ੍ਰਾਇਲ 13 ਅਗਸਤ ਨੂੰ

08/10/2022 7:15:20 PM

ਜਲੰਧਰ (ਬਿਊਰੋ)- ਗੁਜਰਾਤ ਵਿਖੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟ੍ਰਾਇਲ 13 ਅਗਸਤ ਨੂੰ ਅੰਮ੍ਰਿਤਸਰ ਵਿਖੇ ਹੋਣਗੇ ।

ਭਾਰਤ ਵਿਚ ਹਾਕੀ ਦੀ ਸਿਰਮੌਰ ਸੰਸਥਾ ਹਾਕੀ ਇੰਡੀਆ ਵਲੋਂ ਹਾਕੀ ਪੰਜਾਬ ਨੂੰ ਮੁਅੱਤਲ ਕਰਨ ਉਪਰੰਤ ਨਿਯੁਕਤ ਕੀਤੀ ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈ ਕੇ 7 ਅਕਤੂਬਰ ਤਕ ਅਯੋਜਿਤ ਹੋਣ ਵਾਲੀ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੋਣ ਟ੍ਰਾਇਲ 13 ਅਗਸਤ ਨੂੰ ਸਵੇਰੇ 11.00 ਵਜੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟ੍ਰੋਟਰਫ ਹਾਕੀ ਗਰਾਊਂਡ ਵਿਖੇ ਆਯੋਜਿਤ ਕੀਤੇ ਜਾਣਗੇ।

ਓਲੰਪੀਅਨ ਸ਼ੰਮੀ ਨੇ ਅੱਗੇ ਕਿਹਾ ਇਨ੍ਹਾਂ ਚੋਣ ਟ੍ਰਾਇਲ ਲਈ ਹਾਕੀ ਪੰਜਾਬ ਵੱਲੋਂ ਹਰਪ੍ਰੀਤ ਸਿੰਘ ਮੰਡੇਰ, ਹਹਾਰਦੀਪ ਸਿੰਘ ਨੀਟਾ, ਬਲਵਿੰਦਰ ਸਿੰਘ ਸ਼ੰਮੀ (ਸਾਰੇ ਓਲੰਪੀਅਨ) ਬਲਦੇਵ ਸਿੰਘ (ਦਰੋਣਾਚਾਰੀਆ ਅਵਾਰਡੀ),  ਰਾਜਬੀਰ ਕੌਰ ਰਾਏ (ਏਸ਼ੀਆਈ ਮੈਡਲਿਸਟ), ਯੋਗਿਤਾ ਬਾਲੀ ਅਤੇ ਸੁਖਜੀਤ ਕੌਰ ( ਦੋਵੇ ਸਾਬਕਾ ਅੰਤਰਰਾਸਟਰੀ ਖਿਡਾਰੀ) ਨੂੰ ਸਿਲੈਕਸ਼ਨ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ ।

 


Tarsem Singh

Content Editor

Related News