IPL ਨੀਲਾਮੀ ''ਚ 346 ਖਿਡਾਰੀ, ਯੁਵੀ ਦਾ ਬੇਸ ਪ੍ਰਾਈਜ਼ ਇਕ ਕਰੋੜ

12/11/2018 11:58:37 PM

ਨਵੀਂ ਦਿੱਲੀ— ਆਈ. ਪੀ. ਐੱਲ. ਦੇ 12ਵੇਂ ਸੀਜ਼ਨ ਦੇ ਲਈ 18 ਦਸੰਬਰ ਨੂੰ ਜੈਪੁਰ 'ਚ ਹੋਣ ਵਾਲੀ ਨੀਲਾਮੀ 'ਚ 346 ਖਿਡਾਰੀ ਉਤਰਣਗੇ। ਨੀਲਾਮੀ ਦੇ ਲਈ 1003 ਖਿਡਾਰੀਆਂ ਨੇ ਆਪਣਾ ਰਜਿਸਟਰਡ ਕਰਵਾਇਆ ਸੀ ਤੇ 8 ਫ੍ਰੈਂਚਾਇਜ਼ੀ ਟੀਮਾਂ ਵਲੋਂ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਮਾ ਕਰਨ ਤੋਂ ਬਾਅਦ ਆਖਰੀ ਸੂਚੀ ਤਿਆਰ ਕੀਤੀ ਗਈ ਹੈ ਜਿਸ 'ਚ ਖਿਡਾਰੀ ਖਰੀਦੇ ਜਾਣਗੇ। ਨੀਲਾਮੀ ਦੇ ਲਈ 2 ਕਰੋੜ ਰੁਪਏ ਦਾ ਜ਼ਿਆਦਾ ਬੇਸ ਪ੍ਰਾਈਜ਼ ਰੱਖਿਆ ਗਿਆ ਹੈ ਤੇ ਇਸ ਆਧਾਰ ਮੁੱਲ 'ਚ ਰੱਖੇ ਗਏ 9 ਖਿਡਾਰੀ ਵਿਦੇਸ਼ੀ ਹਨ। ਇਨ੍ਹਾਂ 9 ਖਿਡਾਰੀਆਂ 'ਚ ਬ੍ਰੇਂਡਨ ਮੈਕੁਲਮ, ਕ੍ਰਿਸ ਵੋਕਸ, ਲਸਿਥ ਮਲਿੰਗਾ, ਸ਼ਾਨ ਮਾਰਸ਼, ਕੋਲਿਨ ਇੰਗ੍ਰਾਮ, ਕੋਰੀ ਐਡਰਸਨ, ਐਂਜੋਲੋ ਮੈਥਿਊ, ਡੀ. ਆਰ. ਸੀ. ਸ਼ਾਰਟ ਤੇ ਸੈਮੁਅਲ ਕਰੇਨ ਸ਼ਾਮਲ ਹੈ। ਪਿਛਲੇ ਸੈਸ਼ਨ 'ਚ 11.5 ਕਰੋੜ ਰੁਪਏ ਦੀ ਕੀਮਤ ਦੇ ਨਾਲ ਨੀਲਾਮੀ 'ਚ ਸਭ ਤੋਂ ਮਹਿੰਗੇ ਖਿਡਾਰੀ ਜੈਦੇਵ ਉਨਾਦਕਟ ਡੇਢ ਕਰੋੜ ਰੁਪਏ ਦਾ ਬੇਸ ਪ੍ਰਾਈਜ਼ ਰੱਖਣ ਵਾਲੇ ਇਕ ਮਾਤਰ ਭਾਰਤੀ ਖਿਡਾਰੀ ਸਨ। ਇਸ ਆਧਾਰ ਮੁੱਲ 'ਚ ਕੁੱਲ 10 ਖਿਡਾਰੀ ਹਨ ਜਿਨ੍ਹਾਂ 'ਚ 9 ਵਿਦੇਸ਼ੀ ਹਨ। ਇਸ ਸਮੇਂ ਭਾਰਤ ਦੇ ਦਿੱਗਜ ਸਟਾਰ ਰਹੇ ਯੁਵਰਾਜ ਸਿੰਘ ਦਾ ਆਧਾਰ ਮੁੱਲ ਇਕ ਕਰੋੜ ਹੈ। ਇਸ ਆਧਾਰ ਮੁੱਲ 'ਚ ਉਸਦੇ ਨਾਲ ਅਸ਼ਰ ਪਟੇਲ ਵੀ ਸ਼ਾਮਲ ਹੈ। ਇਕ ਕਰੋੜ ਰੁਪਏ ਦੇ ਆਧਾਰ ਮੁੱਲ 'ਚ 4 ਭਾਰਤੀਆਂ ਤੇ 15 ਵਿਦੇਸ਼ੀਆਂ ਸਮੇਤ ਕੁਲ 19 ਖਿਡਾਰੀ ਸ਼ਾਮਲ ਹਨ।


Related News