30 ਸਾਲਾਂ ''ਚ ਹੁਣ ਕੋਈ ਦੱਖਣੀ ਅਫਰੀਕੀ ਗ੍ਰੈਂਡ ਸਲੈਮ ਫਾਈਨਲ ''ਚ ਪੁੱਜਾ
Sunday, Sep 10, 2017 - 04:49 AM (IST)

ਨਿਊਯਾਰਕ— ਇਹ 30 ਸਾਲਾਂ ਵਿਚ ਪਹਿਲਾ ਮੌਕਾ ਹੈ, ਜਦੋਂ ਕੋਈ ਦੱਖਣੀ ਅਫਰੀਕੀ ਖਿਡਾਰੀ ਕਿਸੇ ਗ੍ਰੈਂਡ ਸਲੈਮ ਫਾਈਨਲ 'ਚ ਪਹੁੰਚਿਆ ਹੈ। ਬੇਹੱਦ ਲੰਬਾ ਐਂਡਰਸਨ ਸਾਲ 2008 ਤੋਂ ਬਾਅਦ ਪਹਿਲਾ ਸਭ ਤੋਂ ਹੇਠਲੀ ਰੈਂਕਿੰਗ ਦਾ ਖਿਡਾਰੀ ਵੀ ਹੈ, ਜੋ ਗ੍ਰੈਂਡ ਸਲੈਮ ਸੈਮੀਫਾਈਨਲ ਵਿਚ ਪਹੁੰਚਿਆ। ਉਸ ਤੋਂ ਪਹਿਲਾਂ ਤੱਤਕਾਲੀ 38ਵੀਂ ਰੈਂਕਿੰਗ ਦਾ ਜੋ ਵਿਲਫ੍ਰੈੱਡ ਸੋਂਗਾ ਹੀ ਆਸਟ੍ਰੇਲੀਅਨ ਓਪਨ ਫਾਈਨਲ ਵਿਚ ਪਹੁੰਚਿਆ ਸੀ। ਆਖਰੀ ਵਾਰ 1984 'ਚ ਦੱਖਣੀ ਅਫਰੀਕਾ ਦਾ ਕੇਵਿਨ ਕਰੇਨ ਆਸਟ੍ਰੇਲੀਅਨ ਓਪਨ ਵਿਚ ਉਪ ਜੇਤੂ ਰਿਹਾ ਸੀ। ਕਰੇਨ 1985 'ਚ ਵਿੰਬਲਡਨ ਫਾਈਨਲ 'ਚ ਵੀ ਪਹੁੰਚਿਆ ਸੀ ਪਰ ਉਦੋਂ, ਜਦੋਂ ਉਹ ਅਮਰੀਕੀ ਨਾਗਰਿਕ ਬਣ ਚੁੱਕਾ ਸੀ।