ਦੋ ਦਿਨਾਂ ''ਚ ਡਿੱਗੀਆਂ 30 ਵਿਕਟਾਂ, ਦੱ. ਅਫਰੀਕਾ ਨੂੰ 149 ਦੌੜਾਂ ਦਾ ਟੀਚਾ

Thursday, Dec 27, 2018 - 11:35 PM (IST)

ਦੋ ਦਿਨਾਂ ''ਚ ਡਿੱਗੀਆਂ 30 ਵਿਕਟਾਂ, ਦੱ. ਅਫਰੀਕਾ ਨੂੰ 149 ਦੌੜਾਂ ਦਾ ਟੀਚਾ

ਸੈਂਚੂਰੀਅਨ- ਦੱਖਣੀ ਅਫਰੀਕਾ ਤੇ ਪਾਕਿਸਤਾਨ ਵਿਚਾਲੇ ਪਹਿਲੇ ਕ੍ਰਿਕਟ ਟੈਸਟ ਵਿਚ ਦੋ ਦਿਨਾਂ ਦੀ ਖੇਡ ਦੌਰਾਨ 30 ਵਿਕਟਾਂ ਡਿੱਗ ਚੁੱਕੀਆਂ ਹਨ ਤੇ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਜਿੱਤ ਹਾਸਲ ਕਰਨ ਲਈ 149 ਦੌੜਾਂ ਦਾ ਟੀਚਾ ਮਿਲਿਆ ਹੈ।
ਪਾਕਿਸਤਾਨ ਦੀ ਦੂਜੀ ਪਾਰੀ 190 ਦੌੜਾਂ 'ਤੇ ਢੇਰ ਹੋਈ। ਦੱ. ਅਫਰੀਕਾ ਨੇ ਪਹਿਲੀ ਪਾਰੀ ਵਿਚ 42 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਇਸ ਤਰ੍ਹਾਂ ਮੇਜ਼ਬਾਨ ਟੀਮ ਤੀਜੇ ਦਿਨ ਹੀ ਟੀਚੇ ਦਾ ਪਿੱਛਾ ਕਰਨਾ ਸ਼ੁਰੂ ਕਰੇਗੀ ਪਰ ਪਿੱਚ ਜਿਸ ਤਰ੍ਹਾਂ ਨਾਲ ਤੇਜ਼ ਗੇਂਦਬਾਜ਼ਾਂ ਨੂੰ ਮਦਦ ਕਰ ਰਹੀ ਹੈ, ਉਸ ਨੂੰ ਦੇਖਦੇ ਹੋਏ ਦੱਖਣੀ ਅਫਰੀਕਾ ਲਈ ਟੀਚੇ ਦਾ ਪਿੱਛਾ ਕਰਨਾ ਕੋਈ ਸੌਖਾ ਨਹੀਂ ਹੋਵੇਗਾ।
ਪਾਕਿਸਤਾਨ ਇਕ ਸਮੇਂ ਦੂਜੀ ਪਾਰੀ ਵਿਚ ਇਕ ਵਿਕਟ 'ਤੇ 101 ਦੌੜਾਂ ਬਣਾ ਕੇ ਕਾਫੀ ਸੁਖਦਾਇਕ ਸਥਿਤੀ ਵਿਚ ਸੀ ਪਰ ਫਿਰ ਉਸਦੀਆਂ ਵਿਕਟਾਂ ਦਾ ਪਤਨ ਹੋ ਗਿਆ ਤੇ ਪੂਰੀ ਪਾਰ ਦਿਨ ਦੀ ਖੇਡ ਦੀ ਸਮਾਪਤੀ ਤਕ 190 ਦੌੜਾਂ 'ਤੇ ਸਿਮਟ ਗਈ। ਓਪਨਰ ਇਮਾਮ ਉਲ ਹੱਕ ਨੇ 57 ਤੇ ਸ਼ਾਨ ਮਸੂਦ ਨੇ 65 ਦੌੜਾਂ ਬਣਾਈਆਂ। ਪਾਕਿਸਤਾਨ ਦਾ ਇਸ ਤੋਂ ਬਾਅਦ ਤੀਜਾ ਵੱਡਾ ਸਕੋਰ ਵਾਧੂ 17 ਦੌੜਾਂ ਦਾ ਰਿਹਾ।
 


Related News