ਟੋਕੀਓ ਓਲੰਪਿਕ ਦੇ ਹਾਕੀ ਪੈਨਲ ''ਚ 3 ਭਾਰਤੀ ਅਧਿਕਾਰੀ
Thursday, Sep 12, 2019 - 02:13 AM (IST)

ਲੁਸਾਨੇ— ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ.) ਨੇ ਬੁੱਧਵਾਰ ਟੋਕੀਓ ਓਲੰਪਿਕ-2020 ਲਈ ਆਪਣੇ ਅਧਿਕਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ। ਇਸ 'ਚ ਪੁਰਸ਼ ਅੰਪਾਇਰ ਪੈਨਲ ਵਿਚ 2 ਭਾਰਤੀ ਅਤੇ ਮੈਡੀਕਲ ਟੀਮ 'ਚ ਇਕ ਭਾਰਤੀ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ। ਐੱਫ. ਆਈ. ਐੱਚ. ਨੇ ਤੈਅ ਮਾਣਕਾਂ ਅਤੇ ਪ੍ਰਕਿਰਿਆ ਤੋਂ ਬਾਅਦ ਆਪਣੇ ਪ੍ਰੋ ਲੀਗ ਪੈਨਲ ਤੋਂ ਸਾਰੇ ਚੋਟੀ ਦੇ ਅਧਿਕਾਰੀਆਂ ਨੂੰ ਟੋਕੀਓ ਓਲੰਪਿਕ ਲਈ ਨਿਯੁਕਤ ਕੀਤਾ ਹੈ। ਐੱਫ. ਆਈ. ਐੱਚ. ਦੇ ਪੁਰਸ਼ ਅੰਪਾਇਰ ਪੈਨਲ ਵਿਚ ਕੱਲ 14 ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਵਿਚੋਂ 2 ਭਾਰਤੀ ਹਨ। ਇਸ ਇਲੀਟ ਪੈਨਲ ਵਿਚ ਜਗ੍ਹਾ ਬਣਾਉਣ ਵਾਲੇ 2 ਭਾਰਤੀ ਅੰਪਾਇਰ ਰਘੁ ਪ੍ਰਸਾਦ ਅਤੇ ਜਾਵੇਦ ਸ਼ੇਖ ਹਨ। ਇਸ ਤੋਂ ਇਲਾਵਾ ਓਲੰਪਿਕ ਖੇਡਾਂ ਲਈ 3 ਮੈਡੀਕਲ ਅÎਧਕਾਰੀਆਂ ਦੇ ਸਮੂਹ 'ਚ 1 ਭਾਰਤੀ ਵਿਭੂ ਨਾਇਕ ਹਨ।