2nd Test : ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਸੀਰੀਜ਼ 'ਚ ਬਣਾਈ 2-0 ਦੀ ਬੜ੍ਹਤ

02/19/2023 2:04:53 PM

ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡੀ ਜਾ ਰਹੀ 4 ਮੈਚਾਂ ਦੀ ਬਾਰਡਰ ਗਾਵਸਕਰ ਟੈਸਟ ਸੀਰੀਜ਼ ਦੇ ਦੂਜੇ ਮੈਚ ਨੂੰ ਭਾਰਤ ਨੇ 6 ਵਿਕਟਾਂ ਨਾਲ ਜਿੱਤ ਲਿਆ। ਮੈਚ ਦੇ ਤੀਜੇ ਦਿਨ ਆਸਟ੍ਰੇਲੀਆ ਤੋਂ ਮਿਲੇ 115 ਦੌੜਾਂ ਦਾ ਟੀਚੇ ਨੂੰ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 118 ਦੌੜਾਂ ਬਣਾ ਕੇ ਹਾਸਲ ਕਰ ਲਿਆ। ਕੇ. ਐੱਲ. ਰਾਹੁਲ 1 ਦੌੜ, ਰੋਹਿਤ ਸ਼ਰਮਾ 31 ਦੌੜਾਂ, ਵਿਰਾਟ ਕੋਹਲੀ 20 ਦੌੜਾਂ ਤੇ ਸ਼੍ਰੇਅਸ ਅਈਅਰ 12 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਚੇਤੇਸ਼ਵਰ ਪੁਜਾਰਾ ਨੇ ਅਜੇਤੂ 31 ਦੌੜਾਂ ਤੇ ਸ਼੍ਰੀਕਰ ਭਾਰਤ ਨੇ ਅਜੇਤੂ 23 ਦੌੜਾਂ ਬਣਾ ਟੀਮ ਨੂੰ ਜਿੱਤ ਦਿਵਾਈ।

ਇਸ ਤੋਂ ਪਹਿਲਾਂ ਮੈਚ ਦੀ ਸ਼ੁਰੂਆਤ 'ਚ ਆਸਟ੍ਰੇਲੀਆ ਨੇ ਆਲਆਊਟ ਹੋ ਕੇ 263 ਦੌੜਾਂ ਬਣਾਈਆਂ। ਆਸਟ੍ਰੇਲੀਆ ਵਲੋਂ ਖਵਾਜਾ ਨੇ 81 ਤੇ ਪੀਟਰ ਹੈਂਡਸਕਾਂਬ ਨੇ 72 ਦੌੜਾਂ ਬਣਾਈਆਂ ਸਨ। ਇਸ ਦੌਰਾਨ ਸ਼ੰਮੀ ਨੇ 4, ਅਸ਼ਵਿਨ ਤੇ ਜਡੇਜਾ ਨੇ 3-3 ਵਿਕਟਾਂ ਝਟਕਾਈਆਂ ਸਨ। ਇਸ ਦੇ ਜਵਾਬ 'ਚ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ ਸਾਰੀਆਂ ਵਿਕਟਾਂ ਗੁਆ ਕੇ 262 ਦੌੜਾਂ ਬਣਾਈਆਂ। ਸਿੱਟੇ ਵਜੋਂ ਆਸਟ੍ਰੇਲੀਆ ਨੇ ਇਕ ਦੌੜ ਦੀ ਬੜ੍ਹਤ ਬਣਾ ਲਈ ਸੀ। ਭਾਰਤ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਰੋਹਿਤ ਸ਼ਰਮਾ 32 ਦੌੜਾਂ, ਕੇ. ਐੱਲ. ਰਾਹੁਲ 17 ਦੌੜਾਂ, ਚੇਤੇਸ਼ਵਰ ਪੁਜਾਰਾ 0 ਦੌੜ ਤੇ ਸ਼੍ਰੇਅਸ ਅਈਅਰ 4 ਦੌੜਾਂ, ਰਵਿੰਦਰ ਜਡੇਜਾ 26 ਦੌੜਾਂ ਤੇ ਵਿਰਾਟ ਕੋਹਲੀ 44 ਦੌੜਾਂ ਬਣਾ ਆਊਟ ਹੋਏ। 

ਇਹ ਵੀ ਪੜ੍ਹੋ : Women's T20 WC : ਇੰਗਲੈਂਡ ਹੱਥੋਂ 11 ਦੌੜਾਂ ਨਾਲ ਹਾਰਿਆ ਭਾਰਤ

ਸਿੱਟੇ ਵਜੋਂ ਭਾਰਤੀ ਪਾਰੀ ਬੁਰੀ ਤਰ੍ਹਾਂ ਡਾਵਾਂਡੋਲ ਸੀ ਪਰ ਇਸ ਤੋਂ ਬਾਅਦ ਅਕਸ਼ਰ ਪਟੇਲ ਤੇ ਰਵੀਚੰਦਰਨ ਨੇ ਪਾਰੀ ਨੂੰ ਸੰਭਾਲਿਆ। ਅਕਸ਼ਰ ਪਟੇਲ ਸ਼ਾਨਦਾਰ 74 ਦੌੜਾਂ ਦੀ ਪਾਰੀ ਖੇਡ ਆਊਟ ਹੋਏ। ਅਕਸ਼ਰ ਦਾ ਚੰਗੀ ਤਰ੍ਹਾਂ ਸਾਥ ਨਿਭਾਉਂਦੇ ਹੋਏ ਅਸ਼ਵਿਨ ਨੇ ਵੀ 37 ਦੌੜਾਂ ਦੀ ਪਾਰੀ ਖੇਡੀ। ਸਿੱਟੇ ਵਜੋਂ ਪਾਰੀ ਦੀ ਸਮਾਪਤੀ 'ਤੇ ਭਾਰਤ 262 ਦੌੜਾਂ ਬਣਾਉਣ 'ਚ ਸਫਲ ਰਿਹਾ। ਆਸਟ੍ਰੇਲੀਆ ਵਲੋਂ ਪੈਟ ਕਮਿੰਸ ਨੇ 1, ਮੈਥਿਊ ਕੁਹਨੇਮਨ ਨੇ 2, ਨਾਥਨ ਲਿਓਨ ਨੇ 5 ਤੇ ਟੋਡ ਮਰਫੀ ਨੇ 2 ਵਿਕਟਾਂ ਲਈਆਂ ਸਨ।

ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਆਸਟ੍ਰੇਲੀਆ ਦੀ ਦੂਜੀ ਪਾਰੀ 113 ਦੌੜਾਂ 'ਤੇ ਸਿਮਟ ਗਈ, ਜਿਸ ਨਾਲ ਭਾਰਤ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਮਿਲਿਆ। ਜਡੇਜਾ ਨੇ 12.1 ਓਵਰਾਂ 'ਚ 42 ਦੌੜਾਂ ਦੇ ਕੇ 7 ਵਿਕਟਾਂ ਝਟਕਾਈਆਂ ਜਦਕਿ ਅਸ਼ਵਿਨ ਨੇ 16 ਓਵਰਾਂ 'ਚ 59 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਸਟਰੇਲੀਆ ਦੀ ਦੂਜੀ ਪਾਰੀ 'ਚ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਲਾਬੁਸ਼ਾਨੇ ਨੇ 35 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਆਸਟ੍ਰੇਲੀਆ ਦਾ ਕੋਈ ਹੋਰ ਬੱਲੇਬਾਜ਼ ਦੌੜਾਂ ਦੇ ਅੰਕੜੇ ਨੂੰ ਦਹਾਈ ਤਕ ਵੀ ਨਹੀਂ ਲੈ ਜਾ ਸਕਿਆ। ਸਿੱਟੇ ਵਜੋਂ ਆਸਟ੍ਰੇਲੀਆ ਦੀ ਟੀਮ 113 ਦੌੜਾਂ 'ਤੇ ਆਲਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਮਿਲਿਆ। ਆਸਟ੍ਰੇਲੀਆ ਦੀ ਦੂਜੀ ਪਾਰੀ 'ਚ ਭਾਰਤ ਵਲੋਂ ਰਵਿੰਦਰ ਜਡੇਜਾ ਨੇ 7 ਤੇ ਰਵੀਚੰਦਰਨ ਅਸ਼ਵਿਨ ਨੇ 2 ਵਿਕਟਾਂ ਝਟਕਾਈਆਂ ਸਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News