2nd ODI : ਭਾਰਤ ਦੀ ਨਿਊਜ਼ੀਲੈਂਡ ਖਿਲਾਫ ਵੱਡੀ ਜਿੱਤ, 8 ਵਿਕਟਾਂ ਨਾਲ ਹਰਾਇਆ, ਸੀਰੀਜ਼ ਕੀਤੀ ਆਪਣੇ ਨਾਂ
01/21/2023 6:43:10 PM

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ 21 ਜਨਵਰੀ ਭਾਵ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਕੌਮਂਤਰੀ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਨਿਊਜ਼ੀਲੈਂਡ ਦੀ ਟੀਮ 34.3 ਓਵਰਾਂ 'ਚ ਆਲਆਊਟ ਹੋ ਕੇ 108 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ 109 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਮੁਹੰਮਦ ਸ਼ੰਮੀ ਨੇ 3, ਮੁਹੰਮਦ ਸਿਰਾਜ ਨੇ 1, ਸ਼ਾਰਦੁਲ ਠਾਕੁਰ ਨੇ 1, ਹਾਰਦਿਕ ਪੰਡਯਾ ਨੇ 2, ਕੁਲਦੀਪ ਯਾਦਵ ਨੇ 1 ਤੇ ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ ਝਟਕਾਈਆਂ। ਇਸ ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 111 ਦੌੜਾਂ ਬਣਾਈਆਂ ਤੇ ਮੈਚ 8 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤ ਨੇ ਇਹ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ ਹੈ।
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜ਼ੀਲੈਂਡ ਦੀ ਟੀਮ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। 12.5 ਓਵਰਾਂ 'ਚ ਨਿਊਜ਼ੀਲੈਂਡ ਦੀ ਅੱਧੀ ਟੀਮ ਪਵੇਲੀਅਨ ਪਰਤ ਗਈ ਹੈ। ਨਿਊਜ਼ੀਲੈਂਡ 12 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 28 ਦੌੜਾਂ ਬਣਾਈਆਂ। ਫਿਨ ਐਲਨ ਨੂੰ 0 ਦੌੜ, ਹੈਨਰੀ ਨਿਕੋਲਸ 2 ਦੌੜਾਂ , ਡਾਰਲੀ ਮਿਸ਼ੇਲ 1 ਦੌੜ ਤੇ ਕਪਤਾਨ ਟਾਮ ਲੀਥਨ 4 ਦੌੜਾਂ ਬਣਾ ਆਊਟ ਹੋਏ। ਇਸ ਤੋਂ ਬਾਅਦ ਮਾਈਕਲ ਬ੍ਰੇਸਵੈੱਲ ਤੇ ਗਲੇਨ ਫਿਲੀਪਸ ਨੇ ਮੋਰਚਾ ਸੰਭਾਲਿਆ। ਪਰ ਬ੍ਰੇਸਵੈਲ 22 ਦੌੜਾਂ ਬਣਾ ਆਊਟ ਹੋ ਗਿਆ। ਮਿਸ਼ੇਲ ਸੈਂਟਨਰ ਵੀ 22 ਦੌੜਾਂ ਬਣਾ ਆਊਟ ਹੋ ਗਿਆ। ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ 108 ਦੌੜਾਂ 'ਤੇ ਆਊਟ ਹੋ ਗਈ।
ਇਹ ਵੀ ਪੜ੍ਹੋ : ਪਹਿਲਵਾਨਾਂ ਨੇ WFI ਦੇ ਪ੍ਰਧਾਨ ਵਿਰੁੱਧ ਜਾਂਚ ਲਈ ਜਾਂਚ ਕਮੇਟੀ ਬਣਾਉਣ ਦੀ ਕੀਤੀ ਮੰਗ
ਟੀਮ ਇੰਡੀਆ ਵਲੋਂ ਬੱਲੇਬਾਜ਼ੀ ਕਰਨ ਆਏ ਰੋਹਿਤ ਸ਼ਰਮਾ ਨੇ 51 ਦੌੜਾਂ ਦੀ ਪਾਰੀ ਖੇਡੀ। ਰੋਹਿਤ ਨੂੰ ਸ਼ਿਪਲੇ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਇਸ ਤੋਂ ਬਾਅਦ ਵਿਰਾਟ ਕੋਹਲੀ 11 ਦੌੜਾਂ ਬਣਾ ਆਊਟ ਹੋਏ। ਪਰ ਸ਼ੁਭਮਨ ਗਿੱਲ ਦੀਆਂ ਅਜੇਤੂ 40 ਦੌੜਾਂ ਤੇ ਈਸ਼ਨ ਕਿਸ਼ਨ ਦੀਆਂ ਅਜੇਤੂ 8 ਦੌੜਾਂ ਦੀ ਬਦੌਲਤ ਭਾਰਤ ਨੇ 111 ਦੌੜਾਂ ਬਣਾਈਆਂ ਤੇ ਮੈਚ ਨੂੰ 8 ਵਿਕਟਾਂ ਨਾਲ ਜਿੱਤ ਲਿਆ। ਨਿਊਜ਼ੀਲੈਂਡ ਵਲੋਂ ਹੈਨਰੀ ਸ਼ਿਪਲੇ ਨੇ 1 ਤੇ ਮਿਸ਼ੇਲ ਸੈਂਟਨਰ ਨੇ 1-1 ਵਿਕਟਾਂ ਲਈਆਂ।
ਦੋਵੇਂ ਦੇਸ਼ਾਂ ਦੀਆਂ ਪਲੇਇੰਗ-11
ਨਿਊਜ਼ੀਲੈਂਡ : ਫਿਨ ਐਲਨ, ਡੇਵੋਨ ਕੌਨਵੇ, ਹੈਨਰੀ ਨਿਕੋਲਸ, ਡੇਰਿਲ ਮਿਸ਼ੇਲ, ਟਾਮ ਲਾਥਮ (ਵਿਕਟਕੀਪਰ, ਕਪਤਾਨ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈਲ, ਮਿਸ਼ੇਲ ਸੈਂਟਨਰ, ਹੈਨਰੀ ਸ਼ਿਪਲੇ, ਲਾਕੀ ਫਰਗੂਸਨ, ਬਲੇਅਰ ਟਿੱਕਨਰ
ਭਾਰਤ : ਰੋਹਿਤ ਸ਼ਰਮਾ (ਕਪਤਾਨ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।