ਇੰਡੀਆ ਇੰਟਰਨੈਸ਼ਨਲ ਚੈਲੰਜ਼ ਬੈਡਮਿੰਟਨ ''ਚ ਹਿੱਸਾ ਲੈਣਗੇ 250 ਖਿਡਾਰੀ

11/19/2019 6:41:30 PM

ਮੁੰਬਈ— ਭਾਰਤ ਤੇ 12 ਹੋਰ ਦੇਸ਼ਾਂ ਦੇ 250 ਖਿਡਾਰੀ ਬੁੱਧਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਇੰਡੀਆ ਇੰਟਰਨੈਸ਼ਨਲ ਚੈਲੰਜ਼ ਬੈਡਮਿੰਟਨ ਟੂਰਨਾਮੈਂਟ 'ਚ ਖਿਤਾਬ ਜਿੱਤਣ ਦੇ ਲਈ ਜੋਰ ਲਗਾਉਣਗੇ। ਇੱਥੇ ਜਾਰੀ ਰਿਲੀਜ਼ ਦੇ ਅਨੁਸਾਰ ਕ੍ਰਿਕਟ ਕਲੱਬ ਆਫ ਇੰਡੀਆ 'ਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ 'ਚ ਕੁੱਲ ਇਨਾਮੀ ਰਾਸ਼ੀ 25,000 ਅਮਰੀਕੀ ਡਾਲਰ ਹੈ। ਇਸ ਦੇ ਕੁਆਲੀਫਾਇੰਗ ਮੁਕਾਬਲੇ 20 ਤੇ 21 ਨਵੰਬਰ ਨੂੰ ਖੇਡੇ ਜਾਣਗੇ ਜਦਕਿ ਫਾਈਨਲ 24 ਨਵੰਬਰ ਨੂੰ ਹੋਵੇਗਾ। ਭਾਰਤ ਤੋਂ ਇਲਾਵਾ ਇਸ ਸਾਲ ਟੂਰਨਾਮੈਂਟ 'ਚ ਮਲੇਸ਼ੀਆ, ਥਾਈਲੈਂਡ, ਇੰਡੋਨੇਸ਼ੀਆ ਦੇ ਸਟਾਰ ਖਿਡਾਰੀਆਂ ਤੇ ਰੂਸ, ਅਮਰੀਕਾ, ਭੂਟਾਨ ਵਰਗੇ ਦੇਸ਼ਾਂ ਦੇ ਨੋਜਵਾਨ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ। ਪੁਰਸ਼ਾਂ 'ਚ ਰੂਸ ਦੇ ਕਲਾਵਿਮਿਦ ਮਾਲਕੋਵ ਨੂੰ ਚੋਟੀ ਜਦਕਿ ਭਾਰਤ ਦੇ ਅਜੈ ਜੈਰਾਮ ਨੂੰ ਦੂਜਾ ਦਰਜਾ ਮਿਲਿਆ ਹੈ।


Gurdeep Singh

Content Editor

Related News