ਜੀਓ ਸਿਨੇਮਾ ’ਤੇ ਢਾਈ ਕਰੋੜ ਦਰਸ਼ਕਾਂ ਨੇ ਦੇਖਿਆ IPL ਦਾ ਪਹਿਲਾ ਕੁਆਲੀਫਾਇਰ

05/25/2023 2:24:26 PM

ਨਵੀਂ ਦਿੱਲੀ (ਭਾਸ਼ਾ)– ਚੇਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਜ਼ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-2023 ਦਾ ਪਹਿਲਾ ਕੁਆਲੀਫਾਇਰ ਮੈਚ ਢਾਈ ਕਰੋੜ ‘ਕਾਂਕਰੇਂਟ’ ਦਰਸ਼ਕਾਂ (ਇਕ ਹੀ ਸਮੇਂ ’ਤੇ ਲਾਈਵ ਸਟ੍ਰੀਮਿੰਗ ਦੇਖਣ ਵਾਲੇ ਦਰਸ਼ਕ) ਨੇ ਜੀਓ ਸਿਨੇਮਾ ’ਤੇ ਦੇਖਿਆ, ਜਿਹੜਾ ਇਕ ਰਿਕਾਰਡ ਹੈ। ਜੀਓ ਸਿਨੇਮਾ ਨੇ ਨਾ ਸਿਰਫ ਇਕ ਸੈਸ਼ਨ ਵਿਚ ਤੀਜੀ ਵਾਰ ਆਪਣਾ ਹੀ ਰਿਕਾਰਡ ਤੋੜਿਆ, ਸਗੋਂ ਆਈ. ਸੀ. ਸੀ. ਵਿਸ਼ਵ ਕੱਪ 2019 ਦੌਰਾਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ ਦੌਰਾਨ ਬਣੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ।

ਪਹਿਲੇ ਕੁਆਲੀਫਾਇਰ ਵਿਚ ਚੇਨਈ ਨੇ ਸਾਬਕਾ ਚੈਂਪੀਅਨ ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ 10ਵੀਂ ਵਾਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ 17 ਅਪ੍ਰੈਲ ਨੂੰ ਬੈਂਗਲੁਰੂ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਸੀ. ਐੱਸ. ਕੇ. ਵਿਚਾਲੇ ਖੇਡੇ ਗਏ ਮੈਚ ਨੂੰ 2.4 ਕਰੋੜ ਕਾਂਕਰੇਂਟ ਦਰਸ਼ਕਾਂ ਨੇ ਦੇਖਿਆ ਸੀ। ਉੱਥੇ ਹੀ, ਸੀ. ਐੱਸ. ਕੇ. ਤੇ ਰਾਜਸਥਾਨ ਰਾਇਲਜ਼ ਵਿਚਾਲੇ 12 ਅਪ੍ਰੈਲ ਨੂੰ ਖੇਡੇ ਗਏ ਮੈਚ ਨੂੰ 2.2 ਕਰੋੜ ਕਾਂਕਰੇਂਟ ਦਰਸ਼ਕ ਮਿਲੇ ਸਨ। ਆਈ. ਪੀ.ਐੱਲ. ਦੇ ਮੌਜੂਦਾ ਸੈਸ਼ਨ ਦੇ ਪਹਿਲੇ ਪੰਜ ਹਫਤਿਆਂ ਵਿਚ ਜੀਓ ਸਿਨਮਾ ਨੂੰ 1300 ਕਰੋੜ ਤੋਂ ਵੱਧ ਵੀਡੀਓ ਵਿਊਜ਼ ਮਿਲੇ ਹਨ।


cherry

Content Editor

Related News