22 ਸਾਲਾ ਰੈਸਲਰ ਹਨਾ ਕਿਮੂਰਾ ਦੀ ਭੇਦਭਰੀ ਹਾਲਤ ''ਚ ਮੌਤ

Tuesday, May 26, 2020 - 08:51 PM (IST)

22 ਸਾਲਾ ਰੈਸਲਰ ਹਨਾ ਕਿਮੂਰਾ ਦੀ ਭੇਦਭਰੀ ਹਾਲਤ ''ਚ ਮੌਤ

ਨਵੀਂ ਦਿੱਲੀ— ਜਾਪਾਨ ਦੀ ਪੇਸ਼ੇਵਰ ਰੈਸਲਰ ਹਨਾ ਕਿਮੂਰਾ ਦੀ 22 ਸਾਲ ਦੀ ਉਮਰ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਹਨਾ ਨੈੱਟਫਲਿਕਸ ਦੀ ਪ੍ਰਸਿੱਧ ਜਾਪਾਨੀ ਸੀਰੀਜ਼ 'ਟੈਰੇਸ ਹਾਊਸ' ਵਿਚ ਦਿਖਾਈ ਦਿੱਤੀ ਸੀ। ਰੈਸਲਿੰਗ ਆਰਗੇਨਾਈਜੇਸ਼ਨ ਨੇ ਹਨਾ ਦੀ ਮੌਤ ਦੀ ਪੁਸ਼ਟੀ ਕੀਤੀ। ਜਾਪਾਨੀ ਰੈਸਲਰ ਨੂੰ ਹਾਲ ਹੀ ਵਿਚ ਸਾਈਬਰ ਬੁਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦੀ ਮੌਤ ਦੇ ਕਾਰਣਾ ਦਾ ਅਜੇ ਪਤਾ ਨਹੀਂ ਲਾਇਆ ਜਾ ਸਕਿਆ। ਹਾਲ ਹੀ ਵਿਚ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿਣ ਲਈ 'ਗੁੱਡ ਬਾਏ' ਦਾ ਸੰਦੇਸ਼ ਪੋਸਟ ਕੀਤਾ ਸੀ।
ਕਿਮੂਰਾ ਨੇ ਆਪਣੀ ਆਖਰੀ ਪੋਸਟ ਵਿੱਚ ਲਿਖਿਆ ਸੀ- ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਤੁਹਾਡੀ ਉਮਰ ਲੰਮੀ ਤੇ ਖੁਸ਼ਨੁਮਾ ਹੋਵੇ। ਮੈਨੂੰ ਮੁਆਫ ਕਰ ਦੇਣਾ। ਉਸ ਨੈੱਟਫਲਿਕਸ ਦੀ ਸੀਰੀਜ਼ 'ਟੈਰੇਸ ਹਾਊਸ : ਟੋਕੀਓ 2019-20' ਦੀ ਮੈਂਬਰ ਸੀ। ਸਥਾਨਕ ਮੀਡੀਆ ਨੇ ਕਿਹਾ ਕਿ ਉਸਦੀ ਮੌਤ ਸ਼ੋਅ 'ਤੇ ਉਸਦੀ ਟਿੱਪਣੀ ਤੇ ਵਤੀਰੇ ਨੂੰ ਲੈ ਕੇ ਆਨਲਾਈਨ ਬੁਲਿੰਗ ਤੋਂ ਬਾਅਦ ਹੋਈ ਹੈ।


author

Gurdeep Singh

Content Editor

Related News