ਕੋਰੋਨਾ ਖਤਮ ਨਾ ਹੋਇਆ ਤਾਂ ਇਨ੍ਹਾਂ ਦੋ ਦੇਸ਼ਾਂ 'ਚ ਹੋਵੇਗਾ 2021 ਟੀ-20 ਵਿਸ਼ਵ ਕੱਪ : ਰਿਪੋਰਟ

08/12/2020 8:50:02 PM

ਨਵੀਂ ਦਿੱਲੀ- ਭਾਰਤ ਜੇਕਰ ਅਗਲੇ ਸਾਲ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਨਹੀਂ ਕਰ ਸਕਿਆ ਤਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੇ ਸ਼੍ਰੀਲੰਕਾ ਤੇ ਸੰਯੁਕਤ ਅਰਬ ਅਮੀਰਾਤ ਨੂੰ ਬੈਕਅਪ ਦੇ ਤੌਰ 'ਤੇ ਰੱਖਿਆ ਹੈ। ਅਜੇ ਟੂਰਨਾਮੈਂਟ 'ਚ ਪੂਰਾ ਇਕ ਸਾਲ ਬਾਕੀ ਹੈ। ਇਸ ਸਾਲ ਆਸਟਰੇਲੀਆ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ- ਜੇਕਰ ਕੋਰੋਨਾ ਮਹਾਮਾਰੀ ਦੇ ਕਾਰਨ ਭਾਰਤ 'ਚ ਟੂਰਨਾਮੈਂਟ ਨਹੀਂ ਹੋ ਸਕਿਆ ਤਾਂ ਸ੍ਰੀਲੰਕਾ ਤੇ ਯੂ. ਏ. ਈ. ਨੂੰ ਪੁਰਸ਼ ਟੀ-20 ਵਿਸ਼ਵ ਕੱਪ 2021 'ਚ ਬੈਕਅਪ ਦੇ ਤੌਰ 'ਤੇ ਰੱਖਿਆ ਗਿਆ ਹੈ। ਆਈ. ਸੀ. ਸੀ. ਨੇ ਪਿਛਲੇ ਹਫਤੇ ਪੁਸ਼ਟੀ ਕੀਤੀ ਸੀ ਕਿ ਟੀ-20 ਵਿਸ਼ਵ ਕੱਪ 2021 ਭਾਰਤ 'ਚ ਤੇ 2022 'ਚ ਆਸਟਰੇਲੀਆ 'ਚ ਹੋਵੇਗਾ।
ਰਿਪੋਰਟ ਦੇ ਅਨੁਸਾਰ- ਹਰ ਆਈ. ਸੀ. ਸੀ. ਟੂਰਨਾਮੈਂਟ ਦੇ ਲਈ ਬੈਕਅਪ ਵੇਨਯੂ ਮਾਨਕ ਪ੍ਰੋਟੋਕਾਲ ਦੇ ਅਨੁਸਾਰ ਹੀ ਤੈਅ ਹੈ ਪਰ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਇਸ ਵਾਰ ਇਸਦਾ ਜ਼ਿਆਦਾ ਮਹੱਤਵ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਆਈ. ਪੀ. ਐੱਲ., ਯੂ. ਏ. ਈ. 'ਚ ਕਰਨਾ ਪੈ ਰਿਹਾ ਹੈ। ਭਾਰਤੀ ਕ੍ਰਿਕਟ ਬੋਰਡ ਤੋਂ ਅਜੇ ਕਈ ਵੀ ਇਸ ਮਸਲੇ 'ਤੇ ਬੋਲਣ ਦੇ ਲਈ ਤਿਆਰ ਨਹੀਂ ਹੈ ਕਿਉਂਕਿ ਟੂਰਨਾਮੈਂਟ 'ਚ ਅਜੇ ਬਹੁਤ ਸਮਾਂ ਹੈ।


Gurdeep Singh

Content Editor

Related News