BCCI ਦੇ ਘਰੇਲੂ ਸੈਸ਼ਨ ''ਚ ਹੋਣਗੇ 2017 ਮੈਚ

Wednesday, Jul 18, 2018 - 11:44 PM (IST)

ਨਵੀਂ ਦਿੱਲੀ— ਸਾਰੇ ਪੂਰਬੀ ਸੂਬਿਆਂ ਦੇ ਸ਼ਾਮਲ ਹੋਣ ਕਾਰਨ ਬੀ. ਸੀ. ਸੀ. ਆਈ. ਨੂੰ ਅਗਲੇ ਸੈਸ਼ਨ ਵਿਚ 2017 ਘਰੇਲੂ ਮੈਚਾਂ ਦਾ ਪ੍ਰੋਗਰਾਮ ਰੱਖਣ ਲਈ ਪਾਬੰਦ ਹੋਣਾ ਪਵੇਗਾ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਾਜ਼ੋ-ਸਾਮਾਨ ਅਤੇ ਉਪਕਰਨਾਂ ਨੂੰ ਲੈ ਕੇ ਸਮੱਸਿਆ ਹੋ ਸਕਦੀ ਹੈ। ਮਣੀਪੁਰ, ਮੇਘਾਲਿਆ, ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ ਅਤੇ ਬਿਹਾਰ ਦੀਆਂ ਟੀਮਾਂ ਦੇ ਘਰੇਲੂ ਕ੍ਰਿਕਟ ਵਿਚ ਸ਼ਾਮਲ ਹੋਣ ਤੋਂ ਬਾਅਦ ਸੀਨੀਅਰ ਪੁਰਸ਼ ਅਤੇ ਮਹਿਲਾ ਤੋਂ ਲੈ ਕੇ ਅੰਡਰ-16 ਲੈਵਲ (ਲੜਕੇ ਅਤੇ ਲੜਕੀਆਂ) ਦੇ ਮੈਚਾਂ ਦੀ ਗਿਣਤੀ ਵਿਚ ਇਜ਼ਾਫਾ ਹੋਇਆ ਹੈ।  ਘਰੇਲੂ ਕੈਲੰਡਰ ਦੀ ਸ਼ੁਰੂਆਤ 13 ਤੋਂ 20 ਅਗਸਤ ਤਕ ਮਹਿਲਾ ਚੈਲੰਜਰ ਟਰਾਫੀ ਦੇ ਨਾਲ ਹੋਵੇਗੀ। ਪੁਰਸ਼ ਕੈਲੰਡਰ ਦੀ ਸ਼ੁਰੂਆਤ 17 ਅਗਸਤ ਤੋਂ 9 ਸਤੰਬਰ ਤਕ ਚੱਲਣ ਵਾਲੀ ਦਲੀਪ ਟਰਾਫੀ (ਗੁਲਾਬੀ ਗੇਂਦ ਨਾਲ ਦਿਨ/ਰਾਤ ਟੂਰਨਾਮੈਂਟ) ਨਾਲ ਹੋਵੇਗੀ।


Related News