ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
Wednesday, Apr 20, 2022 - 07:58 PM (IST)

ਨਵੀਂ ਦਿੱਲੀ- ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਉਲਨਬਾਟਾਰ ਵਿਚ ਆਯੋਜਿਤ ਸੀਨੀਅਰ ਏਸ਼ੀਆਈ ਕੁਸ਼ਤੀ ਮੁਕਾਬਲੇ ਵਿਚ ਬੁੱਧਵਾਰ ਨੂੰ ਕਾਂਸੀ ਤਮਗੇ ਜਿੱਤ ਲਏ। ਸਚਿਨ ਨੇ 67 ਕਿਲੋ. ਗ੍ਰਾ. ਅਤੇ ਹਰਦੀਪ ਨੇ 82 ਕਿਲੋ. ਗ੍ਰਾ. ਵਿਚ ਕਾਂਸੀ ਤਮਗੇ ਜਿੱਤੇ।
ਇਹ ਖ਼ਬਰ ਪੜ੍ਹੋ- RCB v LSG : ਕਪਤਾਨ ਫਾਫ ਡੂ ਪਲੇਸਿਸ ਨੇ ਮੈਚ ਦੌਰਾਨ ਬਣਾਏ ਇਹ 3 ਵੱਡੇ ਰਿਕਾਰਡ
ਇਸ ਤੋਂ ਪਹਿਲਾਂ ਕਲ ਅਰਜੁਨ ਨੇ 55 ਕਿਲੋ. ਗ੍ਰਾ. ਵਿਚ, ਨੀਰਜ ਨੇ 63 ਕਿਲੋ. ਗ੍ਰਾ. ਵਿਚ ਅਤੇ ਸੁਨੀਲ ਨੇ 87 ਕਿਲੋ. ਗ੍ਰਾ. ਵਿਚ ਕਾਂਸੀ ਤਮਗੇ ਜਿੱਤੇ ਸਨ। ਭਾਰਤ ਹੁਣ ਤੱਕ ਗ੍ਰੀਕੋ ਰੋਮਨ ਸ਼ੈਲੀ ਵਿਚ 5 ਕਾਂਸੀ ਦੇ ਤਮਗੇ ਜਿੱਤ ਚੁੱਕਾ ਹੈ। ਮਹਿਲਾ ਮੁਕਾਬਲੇ ਵੀਰਵਾਰ ਤੋਂ ਸ਼ੁਰੂ ਹੋਣਗੇ।
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।