ਹਾਕੀ ਇੰਡੀਆ ’ਚ ਕੰਮ ਕਰਨ ਵਾਲੇ ਦੋ ਕਰਮਚਾਰੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ

05/31/2020 4:26:31 PM

ਸਪੋਰਟਸ ਡੈਸਕ— ਭਾਰਤ ’ਚ ਹਰ ਰੋਜ਼ਾਨਾ ਕੋਰੋਨਾ ਵਾਇਰਸ ਦਾ ਖ਼ਤਰਾ ਵੱਧਦਾ ਹੀ ਜਾ ਰਿਹਾ ਹੈ। ਹੁਣ ਇਸ ਦਾ ਅਸਰ ਭਾਰਤੀ ਹਾਕੀ ਤੱਕ ਪਹੁੰਚ ਗਿਆ ਹੈ। ਭਾਰਤ ਦੇ ਹਾਕੀ ਮਹਾਸੰਘ (ਹਾਕੀ ਇੰਡੀਆ) ’ਚ ਸ਼ਨੀਵਾਰ ਨੂੰ ਦੋ ਲੋਕ ਕੋਵਿਡ-19 ਨਾਲ ਇੰਫੈਕਟਿਡ ਪਾਏ ਗਏ ਜਿਸ ਤੋਂ ਬਾਅਦ ਦਫ਼ਤਰ ਨੂੰ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਕੀ ਇੰਡੀਆ ’ਚ 31 ’ਚੋਂ 29 ਲੋਕਾਂ ਦਾ ਟੈਸਟ ਕਰਾਇਆ ਗਿਆ ਸੀ। ਹਾਕੀ ਇੰਡੀਆ ਦੇ ਪ੍ਰਧਾਨ ਨਰੇਂਦਰ ਬਤਰਾ ਨੇ ਇਸ ਗੱਲ ਦੀ ਜਾਣਕਾਰੀ ਸੀ। ਪਾਜ਼ੇਟਿਵ ਪਾਏ ਗਏ ਦੋ ਲੋਕਾਂ ਤੋਂ ਇਲਾਵਾ ਦੋ ਹੋਰ ਲੋਕ ਹਨ ਜਿਨ੍ਹਾਂ ਦੀ ਰਿਪੋਰਟ ’ਚ ਕੁਝ ਸਪੱਸ਼ਟ ਨਹੀ ਹੋਇਆ ਅਤੇ ਉਨ੍ਹਾਂ ਦਾ ਟੈਸਟ ਦੁਬਾਰਾ ਕਰਾਇਆ ਜਾਵੇਗਾ।

ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਅਤੇ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫ. ਆਈ. ਐੱਚ) ਦੇ ਪ੍ਰਧਾਨ ਨਰੇਂਦਰ ਬਤਰਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਕ ਇੰਫੈਕਟਿਡ ਵਿਅਕਤੀ ਅਕਾਊਂਟਸ ਵਿਭਾਗ ਨਾਲ ਸਬੰਧਿਤ ਹੈ ਤਾਂ ਉਥੇ ਹੀ ਦੂਜਾ ਜੂਨਿਅਰ ਫੀਲਡ ਆਫਿਸਰ ਹੈ। ਬਾਕੀ ਜਿਨ੍ਹਾਂ ਦੋ ਲੋਕਾਂ ਦਾ ਦੁਬਾਰਾ ਟੈਸਟ ਹੋਣਾ ਹੈ ਉਨ੍ਹਾਂ ’ਚੋਂ ਇਕ ਜੁਆਇੰਟ ਡਾਇਰੈਕਟਰ ਹਨ ਤਾਂ ਦੂਜਾ ਕਲਾਰਕ ।PunjabKesari

ਬਤਰਾ ਨੇ ਦੱਸਿਆ, ਜਿਨ੍ਹਾਂ 25 ਲੋਕਾਂ ਦਾ ਟੈਸਟ ਨੈਗੀਟਿਵ ਆਇਆ ਹੈ ਉਨ੍ਹਾਂ ਨੂੰ ਘਰ ’ਚ 14 ਦਿਨ ਲਈ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਹ ਘਰ ਤੋੋਂ ਕੰਮ ਕਰਣਗੇ। ਜੋ ਦੋ ਲੋਕ ਇਸ ਵਾਇਰਸ ਦਾ ਸ਼ਿਕਾਰ ਪਾਏ ਗਏ ਹਨ ਉਹ ਵੀ ਘਰ ’ਚ ਕੁਆਰੰਟੀਨ ਕਰ ਦਿੱਤੇ ਗਏ ਹਨ ਅਤੇ ਨਿਗਰਾਨੀ ’ਚ ਹਨ। ਜਿਨ੍ਹਾਂ ਦੋ ਲੋਕਾਂ ਦੀ ਹਾਲਤ ਸਪੱਸ਼ਟ ਨਹੀਂ ਹੈ ਉਨ੍ਹਾਂ ਨੂੰ ਵੀ ਨਿਗਰਾਨੀ ’ਚ ਰੱਖਿਆ ਗਿਆ ਹੈ।

ਬਤਰਾ ਨੇ ਕਿਹਾ ਕਿ ਐਚ. ਆਈ. ਦੇ ਪ੍ਰਧਾਨ ਮੁਸ਼ਤਾਕ ਅਹਿਮਦ ਨੇ ਆਫਿਸ 14 ਦਿਨ ਤਕ ਬੰਦ ਰੱਖਣ ਦੀ ਜਾਣਕਾਰੀ ਦਿੱਤੀ। ਬਤਰਾ ਨੇ ਨਾਲ ਹੀ ਸਾਰੇ ਨੈਸ਼ਨਲ ਸਪੋਰਟਸ ਫੈਡਰੇਸ਼ਨ (ਐੱਨ. ਐੱਸ. ਐੱਫ) ਅਤੇ ਸਟੇਟ ਓਲੰਪਿਕ ਐਸੋਸੀਏਸ਼ਨ ਤੋਂ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਕਰਮਚਾਰੀਆਂ ਦਾ ਟੈਸਟ ਕਰਾਓ।


Davinder Singh

Content Editor

Related News