ਇੰਗਲੈਂਡ ਤੇ ਨਿਊਜੀਲੈਂਡ ਵਿਚਾਲੇ ਏਜਬਸਟਨ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ
Wednesday, May 26, 2021 - 07:53 PM (IST)
ਬਰਮਿੰਘਮ- ਇੰਗਲੈਂਡ ਅਤੇ ਨਿਊਜੀਲੈਂਡ ਵਿਚਾਲੇ ਏਜਬਸਟਨ ’ਚ ਹੋਣ ਵਾਲੇ ਦੂਜੇ ਟੈਸਟ ’ਚ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਹੋਵੇਗੀ ਕਿਉਂਕਿ ਬ੍ਰਿਟੇਨ ਸਰਕਾਰ ਨੇ ਵੱਡੀ ਗਿਣਤੀ ’ਚ ਲੋਕਾਂ ਦੇ ਇਕੱਠੇ ਹੋਣ ਦੀ ਹਾਲਤ ’ਚ ਕੋਵਿਡ-19 ਵਾਇਰਸ ਦੇ ਫੈਲਣ ਦਾ ਵਿਸ਼ਲੇਸ਼ਣ ਕਰਨ ਲਈ ਇਸ ਨੂੰ ਚੁਣਿਆ ਹੈ। ਇਹ ਦਰਸ਼ਕ ਸਟੇਡੀਅਮ ਦੀ ਸਮਰੱਥਾ ਦਾ 70 ਫ਼ੀਸਦੀ ਹੋਣਗੇ। ਏਜਬਸਟਨ ਕ੍ਰਿਕੇਟ ਗਰਾਊਂਡ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਹੈਂਡਲ ’ਤੇ ਕਿਹਾ, ‘‘ਏਜਬਸਟਨ ਟੈਸਟ ਮੈਚ ਨੂੰ ਪ੍ਰਯੋਗ ਮੁਕਾਬਲੇ ਦੇ ਰੂਪ ’ਚ ਚੁਣਿਆ ਗਿਆ ਹੈ। ਅਸੀਂ ਰੋਜ਼ਾਨਾ 18 ਹਜ਼ਾਰ ਦਰਸ਼ਕਾਂ ਦੀ ਮੇਜ਼ਬਾਨੀ ਕਰਾਂਗੇ। ਟਿਕਟ ਧਾਰਕਾਂ ਨੂੰ ਈ-ਮੇਲ ਦੇ ਜ਼ਰੀਏ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੇ ਇਸ ਵਿਕਟਕੀਪਰ ਨੂੰ ਲੱਗੀ ਸੱਟ, ਨਿਊਜ਼ੀਲੈਂਡ ਟੈਸਟ ਸੀਰੀਜ਼ ਤੋਂ ਬਾਹਰ
ਸਰਕਾਰ ਦੇ ਮਾਣਕ ਨਿਯਮਾਂ ਅਨੁਸਾਰ ਸਟੇਡੀਅਮ ’ਚ ਦਾਖਲੇ ਲਈ ਸਾਰੇ ਟਿਕਟਧਾਰਕਾਂ ਨੂੰ ਐੱਨ. ਐੱਚ. ਐੱਸ. ਰੈਪਿਡ ਲੈਟਰਲ ਫਲੋ ਪ੍ਰੀਖਣ ਦੇ ਜ਼ਰੀਏ ਕੋਵਿਡ-19 ਨਤੀਜਾ ਦਿਖਾਉਣਾ ਹੋਵੇਗਾ, ਜੋ 24 ਘੰਟੇ ਪਹਿਲਾਂ ਕੀਤਾ ਗਿਆ ਹੋਵੇ। ਸਾਰੇ ਟਿਕਟ ਧਾਰਕਾਂ ਦੀ ਉਮਰ 16 ਸਾਲ ਜਾਂ ਇਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੈਸਟ ਲਾਰਡਸ ’ਚ 2 ਤੋਂ 6 ਜੂਨ ਤੱਕ ਖੇਡਿਆ ਜਾਵੇਗਾ। ਇਸ ’ਚ ਸਟੇਡੀਅਮ ਦੀ ਸਮਰੱਥਾ ਦੇ 25 ਫ਼ੀਸਦੀ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਹੋਵੇਗੀ।
ਇਹ ਖ਼ਬਰ ਪੜ੍ਹੋ- ਅਖਤਰ ਦੀ ਆਮਿਰ ਨੂੰ ਸਲਾਹ - ਹੁਨਰਮੰਦ ਬਣੋ ਤੇ ਪਾਕਿ ਟੀਮ ’ਚ ਵਾਪਸੀ ਕਰੋ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।