ਏਸ਼ੀਆਈ ਖੇਡਾਂ 2023 ਲਈ 18 ਮੈਂਬਰੀ ਭਾਰਤੀ ਪਹਿਲਵਾਨਾਂ ਦੀ ਚੋਣ, 17 ਹਰਿਆਣਾ ਤੇ 1 ਪਹਿਲਵਾਨ ਪੰਜਾਬ ਤੋਂ
Monday, Jul 24, 2023 - 10:53 AM (IST)
ਸਪੋਰਟਸ ਡੈਸਕ- ਚੀਨ ਦੇ ਹਾਂਗਜ਼ੂ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ 2023 ਲਈ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਹੋਏ ਟਰਾਇਲਾਂ ਵਿੱਚ ਹਰਿਆਣਾ ਦੇ ਪਹਿਲਵਾਨਾਂ ਦਾ ਦਬਦਬਾ ਰਿਹਾ। ਔਰਤਾਂ ਦੇ ਫ੍ਰੀਸਟਾਈਲ, ਪੁਰਸ਼ਾਂ ਦੇ ਗ੍ਰੀਕੋ-ਰੋਮਨ ਅਤੇ ਫ੍ਰੀਸਟਾਈਲ ਲਈ ਚੁਣੇ ਗਏ 18 ਮੈਂਬਰਾਂ 'ਚੋਂ 17 ਪਹਿਲਵਾਨ ਹਰਿਆਣਾ ਦੇ ਹਨ ਅਤੇ 1 ਪਹਿਲਵਾਨ ਪੰਜਾਬ ਦਾ ਹੈ। ਓਲੰਪਿਕ ਵਿੱਚ ਚਾਂਦੀ ਦਾ ਤਮਗਾ ਜੇਤੂ ਰਵੀ ਦਹੀਆ ਨੂੰ ਟਰਾਇਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: ਕੈਨੇਡਾ 'ਚ ਕਾਰ ਚੋਰ ਗਿਰੋਹ ਨੇ 24 ਸਾਲਾ ਪੰਜਾਬੀ ਗੱਭਰੂ 'ਤੇ ਕੀਤਾ ਹਮਲਾ, ਮੌਤ
ਏਸ਼ੀਆਈ ਖੇਡਾਂ ਲਈ ਟਰਾਇਲਾਂ ਵਿੱਚ ਮਹਿਲਾ ਅਤੇ ਫਰੀ ਸਟਾਈਲ ਵਰਗ ਦੇ ਸਾਰੇ 6-6 ਭਾਰ ਵਰਗਾਂ ਵਿੱਚ ਹਰਿਆਣਾ ਦੇ ਪਹਿਲਵਾਨਾਂ ਦੀ ਚੋਣ ਹੋਈ ਹੈ। ਉਥੇ ਹੀ ਗ੍ਰੀਕੋ ਰੋਮਨ ਵਿੱਚ ਪੰਜਾਬ ਦੇ ਪਹਿਲਵਾਨ ਨੂੰ ਛੱਡ ਕੇ ਬਾਕੀ 5 ਭਾਰ ਵਰਗ ਵਿੱਚ ਵੀ ਹਰਿਆਣਾ ਦੇ ਪਹਿਲਵਾਨਾਂ ਨੇ ਆਪਣੀ ਟਿਕਟ ਪੱਕੀ ਕੀਤੀ। ਦੱਸ ਦੇਈਏ ਕਿ ਫਰੀਸਟਾਈਲ ਵਰਗ ਵਿੱਚ ਚੁਣੇ ਗਏ ਸਾਰੇ 6 ਭਾਰ ਵਰਗ ਵਿੱਚੋਂ 4 ਪਹਿਲਵਾਨ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਵਸਨੀਕ ਹਨ। ਏਸ਼ਿਆਈ ਖੇਡਾਂ ਲਈ ਫ੍ਰੀਸਟਾਈਲ ਵਰਗ ਵਿੱਚ ਝੱਜਰ ਦੇ ਅਮਨ ਨੂੰ 57 ਕਿਲੋਗ੍ਰਾਮ ਅਤੇ ਝੱਜਰ ਦੇ ਹੀ ਵਿਸ਼ਾਲ ਕਲੀਰਾਮਨ ਦੀ 65 ਕਿਲੋਗ੍ਰਾਮ ਵਰਗ ਵਿੱਚ (ਵਿਸ਼ਾਲ ਕਲੀਰਾਮਨ ਬਜਰੰਗ ਪੂਨੀਆ ਦੇ ਸਟੈਂਡਬਾਏ ਵਜੋਂ) ਚੋਣ ਹੋਈ। ਸੋਨੀਪਤ ਦੇ ਯਸ਼ ਨੂੰ 74 ਕਿਲੋਗ੍ਰਾਮ ਵਰਗ ਵਿੱਚ, ਝੱਜਰ ਦੇ ਦੀਪਕ ਪੂਨੀਆ ਨੂੰ 86 ਕਿਲੋਗ੍ਰਾਮ ਵਰਗ ਵਿੱਚ, ਹਿਸਾਰ ਦੇ ਵਿੱਕੀ ਨੂੰ 97 ਕਿਲੋਗ੍ਰਾਮ ਅਤੇ ਝੱਜਰ ਦੇ ਸੁਮਿਤ ਨੂੰ 125 ਕਿਲੋਗ੍ਰਾਮ ਵਰਗ ਵਿੱਚ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ: ਪੁੱਤਰ ਦੀ ਲਾਸ਼ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ
ਉਥੇ ਹੀ ਮਹਿਲਾ ਵਰਗ ਵਿੱਚ ਰੋਹਤਕ ਦੀ ਪੂਜਾ 50 ਕਿਲੋਗ੍ਰਾਮ ਵਿੱਚ ਚੁਣੀ ਗਈ ਹੈ। ਹਿਸਾਰ ਦੀ ਅੰਤਿਮ ਪੰਘਾਲ ਨੂੰ 53 ਕਿਲੋਗ੍ਰਾਮ ਵਰਗ (ਵਿਨੇਸ਼ ਫੋਗਾਟ ਦੇ ਸਟੈਂਡਬਾਏ ਵਜੋਂ) ਵਿੱਚ ਚੁਣਿਆ ਗਿਆ ਹੈ। ਰੋਹਤਕ ਦੀ ਮਾਨਸੀ ਨੂੰ 57 ਕਿਲੋਗ੍ਰਾਮ ਵਰਗ ਵਿੱਚ, ਸੋਨੀਪਤ ਦੀ ਸੋਨਮ ਨੂੰ 62 ਕਿਲੋਗ੍ਰਾਮ ਵਰਗ ਵਿੱਚ, ਹਿਸਾਰ ਦੀ ਰਾਧਿਕਾ ਨੂੰ 68 ਕਿਲੋਗ੍ਰਾਮ ਵਰਗ ਵਿੱਚ ਅਤੇ ਹਿਸਾਰ ਦੀ ਕਿਰਨ ਨੂੰ 76 ਕਿਲੋਗ੍ਰਾਮ ਵਰਗ ਵਿੱਚ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਗ੍ਰੀਕੋ ਰੋਮਨ ਵਰਗ ਵਿੱਚ ਸੋਨੀਪਤ ਦੇ ਗਿਆਨੇਂਦਰ ਨੂੰ 60 ਕਿਲੋਗ੍ਰਾਮ ਵਿੱਚ, ਸੋਨੀਪਤ ਦੇ ਨੀਰਜ ਨੂੰ 67 ਕਿਲੋਗ੍ਰਾਮ ਵਿੱਚ ਚੁਣਿਆ ਗਿਆ ਹੈ। ਝੱਜਰ ਦੇ ਵਿਕਾਸ ਨੂੰ 77 ਕਿਲੋਗ੍ਰਾਮ ਵਰਗ, ਰੋਹਤਕ ਦੇ ਸੁਨੀਲ ਨੂੰ 87 ਕਿਲੋਗ੍ਰਾਮ ਵਰਗ, ਪੰਜਾਬ ਦੇ ਨਰਿੰਦਰ ਚੀਮਾ ਨੂੰ 97 ਕਿਲੋਗ੍ਰਾਮ ਵਰਗ ਅਤੇ ਸੋਨੀਪਤ ਦੇ ਨਵੀਨ ਨੂੰ 130 ਕਿਲੋਗ੍ਰਾਮ ਵਰਗ ਵਿੱਚ ਚੁਣਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।