ਫੀਫਾ ਦੀ 2022 ਲਈ ਅੰਤਰਰਾਸ਼ਟਰੀ ਸੂਚੀ ’ਚ 18 ਭਾਰਤੀ ਰੈਫਰੀਆਂ ਨੂੰ ਮਿਲੀ ਥਾਂ
Thursday, Dec 23, 2021 - 05:20 PM (IST)
ਨਵੀਂ ਦਿੱਲੀ (ਭਾਸ਼ਾ) : ਅਖਿਲ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐਫ.ਐਫ.) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 2022 ਲਈ ਫੀਫਾ ਰੈਫਰੀ ਅੰਤਰਰਾਸ਼ਟਰੀ ਸੂਚੀ ਵਿਚ 18 ਭਾਰਤੀ ਰੈਫਰੀ ਚੁਣੇ ਗਏ ਹਨ। ਏ.ਆਈ.ਐਫ.ਐਫ. ਨੇ ਆਪਣੀ ਵੈਬਸਾਈਟ ’ਤੇ ਜਾਰੀ ਬਿਆਨ ਵਿਚ ਕਿਹਾ ਕਿ ਇਸ ਸੂਚੀ ਵਿਚ ਉਹ ਅਧਿਕਾਰੀ ਸ਼ਾਮਲ ਹਨ, ਜੋ ਰੈਫਰੀ ਅਤੇ ਸਹਾਇਕ ਰੈਫਰੀ ਬਣਨ ਦੀ ਯੋਗਤਾ ਰੱਖਦੇ ਹਨ। ਇਸ ਮੁਤਾਬਕ ਸੂਚੀ ਵਿਚ ਸ਼ਾਮਲ ਮੈਂਬਰ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਵਿਚ ਰੈਫਰੀ ਦਾ ਕੰਮ ਕਰਨ ਲਈ ਯੋਗ ਹਨ ਅਤੇ ਜਿਸ ਸਾਲ ਲਈ ਉਨ੍ਹਾਂ ਨੂੰ ਸੂਚੀਬੱਧ ਕੀਤਾ ਗਿਆ ਹੈ, ਉਸ ਸਾਲ ਉਹ ਆਪਣੀ ਪੋਸ਼ਾਕ ’ਤੇ ਫੀਫਾ ਬੈਜ ਲਗਾਉਣ ਦੇ ਵੀ ਹੱਕਦਾਰ ਹਨ।
ਇਹ ਵੀ ਪੜ੍ਹੋ : ਕੋਵਿਡ-19: ਸਰਦ ਰੁੱਤ ਓਲੰਪਿਕ ਖੇਡਾਂ ਤੋਂ ਪਹਿਲਾਂ ਸ਼ਿਆਨ ਸੂਬੇ 'ਚ ਲਗਾਈ ਗਈ ਤਾਲਾਬੰਦੀ
ਫੀਫਾ ਮੈਂਬਰ ਦੇਸ਼ਾਂ ਵੱਲੋਂ ਭੇਜੀਆਂ ਗਈਆਂ ਨਾਮਜ਼ਦਗੀਆਂ ਦੇ ਆਧਾਰ ’ਤੇ ਸਾਲਾਨਾ ਸੂਚੀ ਤਿਆਰ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਫਿਟਨੈਸ ਪ੍ਰੀਖਣ ਵਿਚ ਸਫ਼ਲ ਹੋਣਾ ਹੁੰਦਾ ਹੈ। ਭਾਰਤ ਤੋਂ ਚੁਣੇ ਗਏ 18 ਰੈਫਰੀਆਂ ਦੀ ਸੂਚੀ ਵਿਚ 4 ਔਰਤਾਂ (2 ਰੈਫਰੀ ਅਤੇ 2 ਸਹਾਇਕ ਰੈਫਰੀ) ਅਤੇ 14 ਪੁਰਸ਼ (6 ਰੈਫਰੀ ਅਤੇ 8 ਸਹਾਇਕ ਰੈਫਰੀ) ਸ਼ਾਮਲ ਹਨ। ਚੁਣੇ ਗਏ ਭਾਰਤੀ ਅਧਿਕਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ।
ਪੁਰਸ਼ ਰੈਫਰੀ: ਤੇਜਸ ਨਾਗਵੇਨਕਰ, ਸ਼੍ਰੀਕ੍ਰਿਸ਼ਣ ਕੋਇੰਬਟੂਰ ਰਾਮਾਸਵਾਮੀ, ਰੋਵਨ ਅਰੁਮੁਘਨ, ਕ੍ਰਿਸਟਲ ਜੋਨ, ਪ੍ਰਾਂਜਲ ਬੈਨਰਜੀ, ਵੈਂਕਟੇਸ਼ ਰਾਮਚੰਦਰਨ।
ਪੁਰਸ਼ ਸਹਾਇਕ ਰੈਫਰੀ: ਸੁਮੰਤ ਦੱਤਾ, ਐਂਟਨੀ ਅਬ੍ਰਾਹਮ ਟੋਨੀ ਜੋਸਫ ਲੁਈਸ, ਵੈਰਾਮੁਥੁ ਪਰਸ਼ੁਰਾਮਨ, ਸਮਰ ਪਾਲ, ਕੈਨੇਡੀ ਸਪਮ, ਅਰੁਣ ਸ਼ਸ਼ੀਧਰਨ ਪਿਲੱਈ, ਅਸਿਤ ਕੁਮਾਰ ਸਰਕਾਰ।
ਮਹਿਲਾ ਰੈਫਰੀ: ਰੰਜੀਤਾ ਦੇਵੀ ਟੇਕਚਮ, ਕਨਿਕਾ ਬਰਮਨ।
ਮਹਿਲਾ ਸਹਾਇਕ ਰੈਫਰੀ: ਉਵੇਨਾ ਫਰਨਾਡੀਜ਼, ਰਿਓਹਲੰਗ ਧਰ।
ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।