Ind vs Eng: ਆਰਚਰ ਅਤੇ ਸਟੋਕਸ ਸਮੇਤ 15 ਮੈਂਬਰੀ ਇੰਗਲੈਂਡ ਟੀਮ ਪੁੱਜੀ ਚੇਨਈ

01/24/2021 5:33:50 PM

ਚੇਨਈ (ਵਾਰਤਾ) : ਭਾਰਤ ਖ਼ਿਲਾਫ਼ 5 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ ਤੇਜ਼ ਗੇਂਦਬਾਜ਼ ਜੋਫਰਾ ਆਰਚਰ, ਆਲਰਾਊਂਡਰ ਬੇਨ ਸਟੋਕਸ, ਬੱਲੇਬਾਜ਼ ਰੋਰੀ ਬਰਨਜ਼ ਅਤੇ ਜੋਨਾਥਨ ਟਰੇਟ ਸਮੇਤ 15 ਮੈਂਬਰੀ ਇੰਗਲੈਂਡ ਟੀਮ ਐਤਵਾਰ ਨੂੰ ਚੇਨਈ ਪਹੁੰਚ ਗਈ। ਚੇਨਈ ਦੇ ਚੈਪਕ ਸਟੇਡੀਅਮ ਵਿਚ ਖੇਡੀ ਜਾਣ ਵਾਲੀ ਸੀਰੀਜ਼ ਤੋਂ ਪਹਿਲਾਂ 2 ਮੈਚਾਂ ਲਈ ਇੰਗਲੈਂਡ ਦੇ ਕੁੱਝ ਰਿਜ਼ਰਵ ਖਿਡਾਰੀਆਂ ਨੂੰ ਵੀ ਇਸ ਦਲ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਸਾਰੇ ਖਿਡਾਰੀ ਇਸ ਸਮੇਂ ਸ਼੍ਰੀਲੰਕਾ ਖ਼ਿਲਾਫ਼ ਚੱਲ ਰਹੀ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹਨ।

ਇਹ ਵੀ ਪੜ੍ਹੋ: ਇੰਗਲੈਂਡ ਦੇ ਕ੍ਰਿਕਟਰ ਮੋਂਟੀ ਪਨੇਸਰ ਦਾ ਵੱਡਾ ਬਿਆਨ, ਅਜਿਹਾ ਨਾ ਹੋਣ ’ਤੇ ਵਿਰਾਟ ਨੂੰ ਛੱਡਣੀ ਪਏਗੀ ਕਪਤਾਨੀ

ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੇ ਸ਼ੁਰੂਆਤੀ 2 ਮੈਚ ਚੇਨਈ ਵਿਚ ਆਯੋਜਿਤ ਕੀਤੇ ਜਾਣਗੇ, ਜਦੋਂਕਿ ਬਾਕੀ 2 ਟੈਸਟ ਅਤੇ 5 ਟੀ-20 ਮੈਚ ਅਹਿਮਦਾਬਾਦ ਵਿਚ ਆਯੋਜਿਤ ਕੀਤੇ ਜਾਣਗੇ। ਇਸ ਦੇ ਬਾਅਦ 3 ਵਨਡੇ ਪੁਣੇ ਵਿਚ ਹੋਣਗੇ। ਇੰਗਲੈਂਡ ਦੀ ਟੀਮ ਦੇ ਬਾਕੀ ਖਿਡਾਰੀ ਵੱਖ-ਵੱਖ ਸਮੂਹਾਂ ਵਿਚ 27 ਜਨਵਰੀ ਨੂੰ ਸ਼੍ਰੀਲੰਕਾ ਤੋਂ ਸਿੱਧਾ ਚੇਨਈ ਪਹੁੰਚਣਗੇ।

ਇਹ ਵੀ ਪੜ੍ਹੋ: ਪੰਛੀਆਂ ਨੂੰ ਦਾਣਾ ਖੁਆ ਕੇ ਬੁਰੇ ਫਸੇ ਕ੍ਰਿਕਟਰ ਸ਼ਿਖ਼ਰ ਧਵਨ, ਹੋ ਸਕਦੀ ਹੈ ਕਾਰਵਾਈ

ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਚੇਨਈ ਪੁੱਜੇ ਇੰਗਲੈਂਡ ਦੇ ਸਾਰੇ ਖਿਡਾਰੀਆਂ ਅਤੇ ਟੀਮ ਦੇ ਹੋਰ ਮੈਂਬਰਾਂ ਦੀ ਕੋੋਰੋਨਾ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕੁੱਝ ਦਿਨਾਂ ਤੱਕ ਸ਼ਹਿਰ ਦੇ ਇਕ ਹੋਟਲ ਵਿਚ ਠਹਿਰਾਇਆ ਜਾਵੇਗਾ। ਭਾਰਤ ਅਤੇ ਇੰਗਲੈਂਡ ਦੇ ਸਾਰੇ ਖਿਡਾਰੀਆਂ ਦੇ ਇਲਾਵਾ ਦੋਵਾਂ ਟੀਮਾਂ ਅਤੇ ਮੈਚ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਲੀਲਾ ਪੈਲੇਸ ਹੋਟਲ ਵਿਚ ਕੋਰੋਨਾ ਦੇ ਮੱਦੇਨਜ਼ਰ ਜੈਵ ਸੁਰੱਖਿਅਤ ਵਾਤਾਵਰਣ ਵਿਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ: ਪਿਤਾ ਸਿੰਘੂ ਸਰਹੱਦ ’ਤੇ ਦੇ ਰਹੇ ਹਨ ਧਰਨਾ, ਇੱਧਰ ਪੁੱਤਰ ਨੇ ਕੁਸ਼ਤੀ ’ਚ ਜਿੱਤਿਆ ਸੋਨੇ ਦਾ ਤਮਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News