12 ਸਾਲਾ ਤਾਰੁਸ਼ੀ ਗੌੜ ਨੇ ਤਾਈਕਵਾਂਡੋ ਵਿੱਚ ਜਿੱਤੇ 328 ਤੋਂ ਵੱਧ ਤਗਮੇ, ਟੀਚਾ- ਓਲੰਪਿਕ ਗੋਲਡ ਮੈਡਲ ਲਿਆਉਣਾ

12/19/2022 4:29:36 PM

ਸਪੋਰਟਸ ਡੈਸਕ : ਬਾਲ ਸ਼ਕਤੀ ਐਵਾਰਡ ਨਾਲ ਸਨਮਾਨਿਤ ਚੰਡੀਗੜ੍ਹ ਦੀ 12 ਸਾਲਾ ਤਾਈਕਵਾਂਡੋ ਖਿਡਾਰਨ ਤਾਰੁਸ਼ੀ ਗੌੜ ਦੇ ਨਾਂ 328 ਤੋਂ ਵੱਧ ਮੈਡਲ ਅਤੇ ਟਰਾਫੀਆਂ ਹਨ। ਤਗਮੇ ਜਿੱਤਣ ਲਈ ਉਹ ਰੋਜ਼ਾਨਾ 5 ਘੰਟੇ ਅਭਿਆਸ ਕਰਦੀ ਹੈ। ਤਾਰੁਸ਼ੀ ਨੇ 5 ਸਾਲ ਦੀ ਉਮਰ ਵਿੱਚ ਸ਼ੌਂਕ-ਸ਼ੌਕ 'ਚ ਤਾਈਕਵਾਂਡੋ ਦੀਆਂ ਕਲਾਸਾਂ ਲਈਆਂ ਪਰ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਅਤੇ ਤਗਮੇ ਜਿੱਤਣ ਦੇ ਨਾਲ-ਨਾਲ ਉਹ ਖੇਡ ਪ੍ਰਤੀ ਜਾਗਰੂਕ ਹੋ ਗਈ। ਆਈ.ਟੀ. ਫਰਮ ਚਲਾਉਣ ਵਾਲੇ ਤਰੁਸ਼ੀ ਦੇ ਪਿਤਾ ਵਿਕਰਾਂਤ ਗੌੜ ਦਾ ਕਹਿਣਾ ਹੈ ਕਿ ਬੇਟੀ ਸਵੇਰੇ-ਸ਼ਾਮ ਸੈਕਟਰ 37 ਸਥਿਤ ਇਕ ਪ੍ਰਾਈਵੇਟ ਅਕੈਡਮੀ ਵਿਚ ਪ੍ਰੈਕਟਿਸ ਕਰਦੀ ਹੈ।

ਇਹ ਵੀ ਪੜ੍ਹੋ : 2022 'ਚ ਟੁੱਟਿਆ 1998 ਦਾ ਰਿਕਾਰਡ, ਫੀਫਾ ਵਿਸ਼ਵ ਕੱਪ ਇਸ ਗੱਲੋਂ ਵੀ ਰਿਹਾ ਖ਼ਾਸ

ਸਟੁਡੈਂਡ ਨੰਬਰ ਵਨ ਹੈ ਤਾਰੁਸ਼ੀ

PunjabKesari

ਖੇਡਾਂ 'ਚ ਸਰਗਰਮ ਰਹਿਣ ਵਾਲੀ ਤਾਰੁਸ਼ੀ ਪੜ੍ਹਾਈ ਵਿੱਚ ਵੀ ਟਾਪਰ ਹੈ। ਪੰਚਕੂਲਾ ਦੇ ਦਿ ਬ੍ਰਿਟਿਸ਼ ਸਕੂਲ 'ਚ ਪੜ੍ਹਦੀ ਤਾਰੁਸ਼ੀ ਹਰ ਸਾਲ ਸਟੂਡੈਂਟ ਆਫ ਦਿ ਈਅਰ ਅਵਾਰਡ ਵੀ ਜਿੱਤਦੀ ਰਹੀ ਹੈ। ਉਸਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਓਲੰਪੀਆਡ ਵਿੱਚ ਲਗਭਗ 20 ਐਵਾਰਡ ਜਿੱਤੇ ਹਨ।

ਗਿਨੀਜ਼ ਵਰਲਡ ਰਿਕਾਰਡ ਧਾਰਕ ਹੈ ਤਾਰੁਸ਼ੀ

ਤਾਰੂਸ਼ੀ ਤਾਈਕਵਾਂਡੋ ਵਿੱਚ ਡਿਗਰੀ 1 ਅਤੇ ਡਿਗਰੀ 2 ਬਲੈਕ ਬੈਲਟ ਹਾਸਲ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਹੈ। ਉਹ ਤਾਈਕਵਾਂਡੋ ਵਿੱਚ ਗਿਨੀਜ਼ ਵਰਲਡ ਰਿਕਾਰਡ ਧਾਰਕ ਹੈ। ਉਸਨੇ ਖੇਡਾਂ ਵਿੱਚ 328 ਤੋਂ ਵੱਧ ਤਗਮੇ (179 ਸੋਨ, 40 ਚਾਂਦੀ, 38 ਕਾਂਸੀ) ਜਿੱਤੇ ਹਨ। ਉਹ ਤਾਈਕਵਾਂਡੋ ਵਿੱਚ ਰਾਸ਼ਟਰੀ ਗੋਲਡ ਮੈਡਲਿਸਟ ਹੈ। ਸਿਰਫ਼ 11 ਸਾਲ ਦੀ ਉਮਰ ਵਿੱਚ ਉਸ ਨੇ ਇਸ ਖੇਡ ਵਿੱਚ ਥਰਡ ਡਿਗਰੀ ਬਲੈਕ ਬੈਲਟ ਹਾਸਲ ਕੀਤੀ।

ਉਮਾ ਭਾਰਤੀ ਤੋਂ ਹੈ ਪ੍ਰਭਾਵਿਤ

PunjabKesari

ਤਾਰੁਸ਼ੀ ਮੈਰੀਕਾਮ ਨੂੰ ਖੇਡ ਜਗਤ 'ਚ ਆਪਣਾ ਆਦਰਸ਼ ਮੰਨਦੀ ਰਹੀ ਹੈ। ਇਸ ਦੇ ਨਾਲ ਹੀ ਤਾਰੁਸ਼ੀ ਬਚਪਨ ਤੋਂ ਹੀ ਉਮਾ ਭਾਰਤੀ ਦੀ ਫੈਨ ਰਹੀ ਹੈ। ਉਸ ਨੂੰ ਉਮਾ ਦੀ ਗੱਲਬਾਤ ਅਤੇ ਅਧਿਆਤਮਿਕ ਡੂੰਘਾਈ ਪਸੰਦ ਹੈ।

ਓਲੰਪਿਕ 'ਚ ਤਮਗਾ ਜਿੱਤਣਾ ਹੈ ਟੀਚਾ

ਤਾਰੁਸ਼ੀ ਓਲੰਪਿਕ 'ਚ ਖੇਡ ਕੇ ਭਾਰਤ ਲਈ ਤਾਇਕਵਾਂਡੋ ਮਾਰਸ਼ਲ ਆਰਟਸ 'ਚ ਤਮਗਾ ਜਿੱਤਣ ਦਾ ਸੁਪਨਾ ਦੇਖ ਰਹੀ ਹੈ। ਉਹ ਔਰਤਾਂ ਨੂੰ ਤਾਈਕਵਾਂਡੋ ਵਰਗੀਆਂ ਖੇਡਾਂ ਬਾਰੇ ਵੀ ਜਾਗਰੂਕ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਸਵੈ-ਰੱਖਿਆ ਸਿੱਖ ਸਕਣ। ਤਰੁਸ਼ੀ ਦਾ ਸੁਪਨਾ ਆਈਏਐਸ ਅਫਸਰ ਬਣਨ ਦਾ ਹੈ। ਤਾਈਕਵਾਂਡੋ ਤੋਂ ਇਲਾਵਾ ਉਹ ਯੋਗਾ, ਡਾਂਸ ਅਤੇ ਤੈਰਾਕੀ ਵੀ ਕਰਦੀ ਹੈ।

ਇਹ ਵੀ ਪੜ੍ਹੋ : ਕ੍ਰਿਕਟ ਜਗਤ ਦੇ ਧਾਕੜ ਸਚਿਨ ਤੋਂ ਲੈ ਕੇ ਹਰਭਜਨ ਨੇ ਅਰਜਨਟੀਨਾ ਨੂੰ ਫੀਫਾ ਵਿਸ਼ਵ ਕੱਪ ਜਿੱਤਣ 'ਤੇ ਦਿੱਤੀਆਂ ਵਧਾਈਆਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News