ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਧਨੰਜਯ ''ਤੇ 12 ਮਹੀਨਿਆਂ ਦੀ ਪਾਬੰਦੀ
Friday, Sep 20, 2019 - 01:43 AM (IST)
ਦੁਬਈ— ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਨਾਜਾਇਜ਼ ਗੇਂਦਬਾਜ਼ੀ ਐਕਸ਼ਨ ਲਈ ਸ਼੍ਰੀਲੰਕਾਈ ਆਫ ਸਪਿਨਰ ਅਕਿਲਾ ਧਨੰਜਯ 'ਤੇ ਵੀਰਵਾਰ ਨੂੰ 12 ਮਹੀਨਿਆਂ ਦੀ ਪਾਬੰਦੀ ਲਾ ਦਿੱਤੀ। ਉਸ ਦੇ ਸ਼ੱਕੀ ਐਕਸ਼ਨ ਦੀ ਆਜ਼ਾਦ ਜਾਂਚ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਗਾਲੇ ਵਿਚ 14 ਤੋਂ 15 ਅਗਸਤ ਤਕ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਦੌਰਾਨ ਉਸ ਦੇ ਗੇਂਦਬਾਜ਼ੀ ਅਕੈਸ਼ਨ 'ਤੇ ਸਵਾਲ ਉਠਾਏ ਜਾਣ ਤੋਂ ਬਾਅਦ 25 ਸਾਲਾ ਖਿਡਾਰੀ ਦੇ ਐਕਸ਼ਨ ਦੀ ਜਾਂਚ ਕੀਤੀ ਗਈ। ਧਨੰਜਯ ਨੂੰ 2018 ਵਿਚ ਵੀ ਗੇਂਦਬਾਜ਼ੀ ਕਰਨ ਤੋਂ ਸਸਪੈਂਡ ਕਰ ਦਿੱਤਾ ਗਿਆ ਸੀ।
