ਲੱਗੇ 12 ਸੈਂਕੜੇ, 1124 ਛੱਕੇ... IPL 2023 'ਚ ਬਣੇ ਕਈ ਰਿਕਾਰਡ, ਆਓ ਪਾਉਂਦੇ ਹਾਂ ਇਕ ਝਾਤ

Tuesday, May 30, 2023 - 05:10 PM (IST)

ਲੱਗੇ 12 ਸੈਂਕੜੇ, 1124 ਛੱਕੇ... IPL 2023 'ਚ ਬਣੇ ਕਈ ਰਿਕਾਰਡ, ਆਓ ਪਾਉਂਦੇ ਹਾਂ ਇਕ ਝਾਤ

ਸਪੋਰਟਸ ਡੈਸਕ : ਆਖਿਰਕਾਰ ਰਿਜ਼ਰਵ ਡੇਅ 'ਤੇ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ IPL 2023 ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਸ ਖ਼ਿਤਾਬੀ ਮੈਚ ਵਿੱਚ ਚੇਨਈ ਨੇ ਆਖ਼ਰੀ ਗੇਂਦ ’ਤੇ 4 ਦੌੜਾਂ ਬਣਾ ਕੇ ਗੁਜਰਾਤ ਟਾਈਟਨਜ਼ ਨੂੰ ਹਰਾਇਆ। ਇਹ ਸੀਜ਼ਨ ਆਈਪੀਐਲ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਰੋਮਾਂਚਕ ਰਿਹਾ ਹੈ। ਜਿੱਥੇ ਬੱਲੇਬਾਜ਼ਾਂ ਵੱਲੋਂ ਕਾਫੀ ਦੌੜਾਂ ਬਣਾਈਆਂ ਗਈਆਂ, ਉੱਥੇ ਹੀ ਦੇਸੀ ਗੇਂਦਬਾਜ਼ਾਂ ਦਾ ਵੀ ਕਹਿਰ ਦੇਖਣ ਨੂੰ ਮਿਲਿਆ। ਆਓ ਇਸ ਸੀਜ਼ਨ 'ਚ ਬਣੇ ਵੱਡੇ ਰਿਕਾਰਡਾਂ 'ਤੇ ਪਾਉਂਦੇ ਹਾਂ ਇਕ ਝਾਤ 

ਇਸ ਵਾਰ ਸਭ ਤੋਂ ਵੱਧ ਸੈਂਕੜੇ ਲੱਗੇ 
ਆਈਪੀਐਲ 2023 ਵਿੱਚ - 12 ਸੈਂਕੜੇ
ਆਈਪੀਐਲ 2022 ਵਿੱਚ - 8 ਸੈਂਕੜੇ
ਆਈਪੀਐਲ 2016 ਵਿੱਚ - 7 ਸੈਂਕੜੇ

ਇਹ ਵੀ ਪੜ੍ਹੋ : ਹਾਰੀ ਖੇਡ ਨੂੰ ਜਿੱਤ 'ਚ ਬਦਲਣ ਵਾਲੇ ਜਡੇਜਾ ਦੀ MLA ਪਤਨੀ ਹੋਈ ਭਾਵੁਕ, ਪਤੀ ਨੂੰ ਕਲਾਵੇ 'ਚ ਲੈ ਕੇ ਵਹਾਏ ਹੰਝੂ

ਸਭ ਤੋਂ ਜ਼ਿਆਦਾ ਵਾਰ ਬਣਿਆ 200 ਜਾਂ ਇਸ ਤੋਂ ਵੱਧ ਦਾ ਟੀਚਾ 
ਆਈਪੀਐਲ 2023 ਵਿੱਚ - 200 ਜਾਂ ਇਸ ਤੋਂ ਵੱਧ ਦਾ ਟੀਚਾ 37 ਵਾਰ
ਆਈਪੀਐਲ 2022 ਵਿੱਚ - 18 ਵਾਰ 200 ਜਾਂ ਇਸ ਤੋਂ ਵੱਧ ਦਾ ਟੀਚਾ
ਆਈਪੀਐਲ 2018 ਵਿੱਚ - 15 ਵਾਰ 200 ਜਾਂ ਇਸ ਤੋਂ ਵੱਧ ਦਾ ਟੀਚਾ

ਸਭ ਤੋਂ ਜ਼ਿਆਦਾ ਵਾਰ ਚੇਜ਼ ਹੋਇਆ 200 ਜਾਂ ਉਸ ਤੋਂ ਵੱਡਾ ਅੰਕੜਾ-
ਆਈਪੀਐਲ 2023 ਵਿੱਚ - 8 ਵਾਰ
ਆਈਪੀਐਲ 2014 ਵਿੱਚ - 3 ਵਾਰ

ਸਭ ਤੋਂ ਵੱਧ ਲੱਗੇ ਛੱਕੇ-
ਆਈਪੀਐਲ 2023 ਵਿੱਚ 1100 ਤੋਂ ਵੱਧ ਛੱਕੇ ਲੱਗੇ ਸਨ। ਸੀਜ਼ਨ ਦੇ ਪੂਰੇ ਮੈਚਾਂ ਵਿੱਚ ਕੁੱਲ 1124 ਛੱਕੇ ਦੇਖਣ ਨੂੰ ਮਿਲੇ। ਅਜਿਹਾ ਕਿਸੇ ਸੀਜ਼ਨ 'ਚ ਪਹਿਲੀ ਵਾਰ ਹੋਇਆ ਜਦੋਂ 1100 ਛੱਕਿਆਂ ਦਾ ਅੰਕੜਾ ਦੇਖਿਆ ਗਿਆ। ਇਸ ਨੇ ਪਿਛਲੇ ਸੀਜ਼ਨ 'ਚ 1062 ਛੱਕੇ ਲਗਾਏ ਸਨ।

ਇਹ ਵੀ ਪੜ੍ਹੋ : IPL 2023 ਦਾ ਫਾਈਨਲ ਹਾਰਨ ਮਗਰੋਂ ਧੋਨੀ ਨੂੰ ਲੈ ਕੇ ਹਾਰਦਿਕ ਪੰਡਯਾ ਦਾ ਅਹਿਮ ਬਿਆਨ

ਆਈ. ਪੀ. ਐਲ. ਫਾਈਨਲ ਵਿੱਚ ਚੇਜ਼ ਕੀਤੇ ਗਏ ਸਭ ਤੋਂ ਜ਼ਿਆਦਾ ਟਾਰਗੇਟ 
200 - ਕੇ. ਕੇ. ਆਰ. ਬਨਾਮ ਪੀ. ਬੀ. ਕੇ. ਐਸ., ਬੈਂਗਲੁਰੂ, 2014
191 - ਕੇ. ਕੇ. ਆਰ. ਬਨਾਮ ਸੀ. ਐਸ. ਕੇ. , ਚੇਨਈ, 2012
179 - ਸੀ. ਐੱਸ. ਕੇ. ਬਨਾਮ ਐੱਸ. ਆਰ. ਐੱਚ., ਮੁੰਬਈ, 2018
171 - ਸੀ. ਐੱਸ. ਕੇ. ਬਨਾਮ ਜੀ. ਟੀ. , ਅਹਿਮਦਾਬਾਦ, 2023 (15 ਓਵਰਾਂ ਵਿੱਚ ਸੋਧਿਆ ਟੀਚਾ)

ਸੀ. ਐੱਸ. ਕੇ. ਲਈ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ-
35 - ਸ਼ੇਨ ਵਾਟਸਨ, 2018
35 - ਸ਼ਿਵਮ ਦੂਬੇ, 2023
34 - ਡਵੇਨ ਸਮਿਥ, 2014
34 - ਅੰਬਾਤੀ ਰਾਇਡੂ, 2018

ਆਈ. ਪੀ. ਐਲ. ਫਾਈਨਲ ਵਿੱਚ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੇ ਖਿਡਾਰੀ-
6 - ਰੋਹਿਤ ਸ਼ਰਮਾ
6 - ਅੰਬਾਤੀ ਰਾਇਡੂ
5 - ਹਾਰਦਿਕ ਪੰਡਯਾ
5 - ਕੀਰੋਨ ਪੋਲਾਰਡ
5 - ਐਮਐਸ ਧੋਨੀ

ਸੀ. ਐੱਸ. ਕੇ. ਲਈ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ-
733 - ਮਾਈਕਲ ਹਸੀ, 2013
672 - ਡੇਵੋਨ ਕੋਨਵੇ, 2023
635 - ਰਿਤੂਰਾਜ ਗਾਇਕਵਾੜ, 2021
633 - ਫਾਫ ਡੂ ਪਲੇਸਿਸ, 2021

ਇਹ ਵੀ ਪੜ੍ਹੋ : ਫਿਰ ਦੰਗਲ ਦੀ ਤਿਆਰੀ 'ਚ ਪਹਿਲਵਾਨ, ਇੰਡੀਆ ਗੇਟ 'ਤੇ ਕਰਨਗੇ ਭੁੱਖ ਹੜਤਾਲ, ਗੰਗਾ 'ਚ ਵਹਾਉਣਗੇ ਮੈਡਲ

ਇੱਕ ਸੀਜ਼ਨ ਵਿੱਚ ਸਾਂਝੇਦਾਰੀ ਦੁਆਰਾ ਸਭ ਤੋਂ ਵੱਧ ਦੌੜਾਂ
939 - ਵਿਰਾਟ ਕੋਹਲੀ, ਏਬੀ ਡੀਵਿਲੀਅਰਸ (ਆਰਸੀਬੀ, 2016)
939 - ਵਿਰਾਟ ਕੋਹਲੀ, ਫਾਫ ਡੂ ਪਲੇਸਿਸ (ਆਰਸੀਬੀ, 2023)
849 - ਰੁਤੁਰਾਜ ਗਾਇਕਵਾੜ, ਡੇਵੋਨ ਕੋਨਵੇ (CSK, 2023)
791 - ਡੇਵਿਡ ਵਾਰਨਰ, ਜੌਨੀ ਬੇਅਰਸਟੋ (SRH, 2019)
756 - ਫਾਫ ਡੂ ਪਲੇਸਿਸ, ਰੁਤੂਰਾਜ ਗਾਇਕਵਾੜ (CSK, 2021)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News