ਬੀਜਿੰਗ ਓਲੰਪਿਕ ''ਚ ਕੋਰੋਨਾ ਸੰਕ੍ਰਮਣ ਦੇ 11 ਨਵੇਂ ਮਾਮਲੇ ਆਏ ਸਾਹਮਣੇ

Monday, Feb 07, 2022 - 06:06 PM (IST)

ਬੀਜਿੰਗ ਓਲੰਪਿਕ ''ਚ ਕੋਰੋਨਾ ਸੰਕ੍ਰਮਣ ਦੇ 11 ਨਵੇਂ ਮਾਮਲੇ ਆਏ ਸਾਹਮਣੇ

ਬੀਜਿੰਗ (ਵਾਰਤਾ)- ਸਰਦ ਰੁੱਤ ਓਲੰਪਿਕ ਖੇਡਾਂ 2022 'ਚ ਹਿੱਸਾ ਲੈਣ ਲਈ ਬੀਜਿੰਗ ਪਹੁੰਚੇ ਲੋਕਾਂ 'ਚੋਂ 11 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ 'ਚੋਂ 7 ਐਥਲੀਟ ਹਨ।

ਇਕ ਨਿਊਜ਼ ਏਜੰਸੀ ਨੇ ਸੋਮਵਾਰ ਨੂੰ ਖੇਡਾਂ ਦੇ ਮੁੱਖ ਪ੍ਰਬੰਧਕਾਂ ਵਿਚੋਂ ਇਕ ਹੁਆਂਗ ਚੁਨ ਦੇ ਹਵਾਲੇ ਤੋਂ ਕਿਹਾ, 'ਕੁੱਲ 142 ਭਾਗੀਦਾਰ ਕੱਲ੍ਹ ਇੱਥੇ ਪਹੁੰਚੇ ਸਨ, ਜਿਨ੍ਹਾਂ ਵਿਚੋਂ 65 ਐਥਲੀਟ ਸਨ। ਇਨ੍ਹਾਂ ਸਾਰਿਆਂ ਦੇ ਇੱਥੇ ਪਹੁੰਚਣ 'ਤੇ ਕਰਾਏ ਗਏ ਕੋਰੋਨਾ ਟੈਸਟ 'ਚ 11 ਲੋਕ ਸੰਕਰਮਿਤ ਪਾਏ ਗਏ, ਜਿਨ੍ਹਾਂ ਵਿਚ 7 ਅਥਲੀਟ ਅਤੇ 4 ਟੀਮ ਦੇ ਮੈਂਬਰ ਹਨ।' ਜ਼ਿਕਰਯੋਗ ਹੈ ਕਿ ਸਰਦ ਰੁੱਤ ਓਲੰਪਿਕ ਖੇਡਾਂ 2022 ਚੀਨ ਦੇ ਬੀਜਿੰਗ 'ਚ 4 ਫਰਵਰੀ ਤੋਂ 20 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ।


author

cherry

Content Editor

Related News