10 ਸਾਲਾ ਬੋਧਨਾ ਬਣੀ ਗ੍ਰੈਂਡਮਾਸਟਰ ਨੂੰ ਹਰਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਸ਼ਤਰੰਜ ਖਿਡਾਰਨ
Monday, Aug 11, 2025 - 11:45 PM (IST)

ਨਵੀਂ ਦਿੱਲੀ (ਨਿਕਲੇਸ਼ ਜੈਨ)– ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕ ਬੋਧਨਾ ਸ਼ਿਵਾਨੰਦਨ ਗ੍ਰੈਂਡਮਾਸਟਰ ਪੀਟਰ ਵੇਲਸ ਨੂੰ ਹਰਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰੀ ਬਣ ਗਈ ਹੈ।ਇੰਗਲਿਸ਼ ਸ਼ਤਰੰਜ ਸੰਘ (ਈ. ਸੀ. ਐੱਫ.) ਵੱਲੋਂ ਜਾਰੀ ਇਕ ਿਬਆਨ ਅਨੁਸਾਰ, ‘‘ਹੈਰੋ ਦੀ ਇਸ 10 ਸਾਲਾ ਖਿਡਾਰਨ ਨੇ ਲਿਵਰਪੂਲ ਵਿਚ 2025 ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਦੇ ਆਖਰੀ ਦੌਰ ਵਿਚ 60 ਸਾਲਾ ਗ੍ਰੈਂਡਮਾਸਟਰ ਪੀਟਰ ਵੇਲਸ ਨੂੰ ਹਰਾ ਕੇ ਜਿੱਤ ਹਾਸਲ ਕੀਤੀ।10 ਸਾਲ, 5 ਮਹੀਨੇ ਤੇ 3 ਦਿਨ ਦੀ ਉਮਰ ਵਿਚ ਸ਼ਿਵਾਨੰਦਨ ਦੀ ਇਹ ਜਿੱਤ ਅਮਰੀਕੀ ਕੈਰੀਸਾ ਯਿਪ ਦੇ 2019 ਦੇ ਰਿਕਾਰਡ ਨੂੰ ਤੋੜਦੀ ਹੈ, ਜਿਹੜੀ ਅੱਗੇ ਚੱਲ ਕੇ ਕੌਮਾਂਤਰੀ ਮਾਸਟਰ ਬਣੇਗੀ।’’
ਈ. ਸੀ. ਐੱਫ. ਨੇ ਕਿਹਾ ਕਿ ਬੋਧਨਾ ਦੀ ਜਿੱਤ ਨੇ ਮਹਿਲਾ ਕੌਮਾਂਤਰੀ ਮਾਸਟਰ ਖਿਤਾਬ ਹਾਸਲ ਕਰਨ ਲਈ ਲੋੜੀਂਦਾ ਆਖਰੀ ‘ਮਾਪਦੰਡ’ ਜਾਂ ਨਤੀਜਾ ਵੀ ਹਾਸਲ ਕਰ ਲਿਆ ਹੈ, ਜਿਹੜਾ ਸ਼ਤਰੰਜ ਦਾ ਸਰਵੋਤਮ ਖਿਤਾਬ ਹੈ, ਗ੍ਰੈਂਡਮਾਸਟਰ, ਵੱਲ ਇਕ ਹੋਰ ਕਦਮ ਹੈ। ਬੋਧਨਾ ਨੇ ਇਸ ਆਯੋਜਨ ਦੌਰਾਨ 24 ਰੇਟਿੰਗ ਅੰਕ ਹਾਸਲ ਕੀਤੇ ਤੇ 26ਵੇਂ ਸਥਾਨ ’ਤੇ ਰਹੀ ਇਕ 10 ਸਾਲਾ ਖਿਡਾਰਨ ਲਈ ਇਹ ਪ੍ਰਾਪਤੀ ਸ਼ਲਾਘਾਯੋਗ ਹੈ।