ਨਿਤਿਨ ਗਡਕਰੀ ਨੂੰ ਗੁੱਸਾ ਕਿਉਂ ਆਉਂਦਾ ਹੈ

11/20/2020 3:45:23 AM

ਦਿਲੀਪ ਚੇਰੀਅਨ

ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਦੇ ਅਧਿਕਾਰੀਅਾਂ ਨੂੰ ਐੱਨ. ਐੱਚ. ਏ. ਆਈ. ਦੇ ਮੁੱਖ ਦਫਤਰ ਨਾਲ ਸਬੰਧਤ ਨਿਰਮਾਣ ’ਚ ਦੇਰੀ ਨੂੰ ਲੈ ਕੇ ਸਖਤ ਝਾੜ ਪਾਈ ਹੈ।

ਉਨ੍ਹਾਂ ਦੇ ਹਾਸੇ ਵਾਲੇ ਅੰਦਾਜ਼ ’ਚ ਗੁੱਸਾ ਝਲਕਦਾ ਦਿਖਾਈ ਦਿੱਤਾ। ਗਡਕਰੀ ਦੇ ਇਸ ਗੁੱਸੇ ਨੇ ਬਾਬੂਅਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਕ ਇਮਾਰਤ ਦੇ ਮਹੂਰਤ ਦੌਰਾਨ ਖੁਸ਼ੀ ਭਰੇ ਮਾਹੌਲ ’ਚ ਉਨ੍ਹਾਂ ਨੇ ਦੇਸ਼ ’ਚ ਨੌਕਰਸ਼ਾਹੀ ਦੇ ਅਯੋਗ ਵਿਵਹਾਰ ਦੀ ਆਲੋਚਨਾ ਕੀਤੀ। ਰਾਜਗ ਸਰਕਾਰ ਦੇ 6 ਸਾਲਾਂ ਤੋਂ ਵੱਧ ਦੇ ਕਾਰਜਕਾਲ ’ਚ ਗਡਕਰੀ ਨੂੰ ਅਜਿਹਾ ਵਿਵਹਾਰ ਕਰਦਿਆਂ ਪਹਿਲੀ ਵਾਰ ਗੁੱਸੇ ’ਚ ਦੇਖਿਆ ਗਿਆ।

6 ਸਾਲ ਪਹਿਲਾਂ ਜਦੋਂ ਮੋਦੀ ਸਰਕਾਰ ਸੱਤਾ ’ਚ ਆਈ ਉਦੋਂ ਦੇਸ਼ ਦੀ ਅਰਥਵਿਵਸਥਾ, ਮੁੱਢਲੇ ਢਾਂਚਿਅਾਂ ਦੇ ਵਿਕਾਸ, ਸਰਕਾਰ ਦੀ ਕਾਰਜਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਭ੍ਰਿਸ਼ਟਾਚਾਰ ਦੀ ਨਕੇਲ ਕੱਸਣ ਨਾਲ ਜੁੜੀਅਾਂ ਆਸਾਂ ਬੱਝੀਆਂ ਸਨ। ਸਿਆਸੀ ਪ੍ਰਤੀਰੋਧ ਤੋਂ ਬਾਅਦ ਕਈ ਵੱਡੇ ਆਰਥਿਕ ਸੁਧਾਰ ਅਜੇ ਵੀ ਪੈਂਡਿੰਗ ਪਏ ਹਨ। 2 ਵੱਡੇ ਸੁਧਾਰ ਜਿਨ੍ਹਾਂ ’ਚ ਨੋਟਬੰਦੀ ਅਤੇ ਬੁਰੀ ਤਰ੍ਹਾਂ ਨਾਲ ਲਾਗੂ ਜੀ. ਐੱਸ. ਟੀ. ਦੇਸ਼ ਲਈ ਬਰਬਾਦੀ ਸਾਬਿਤ ਹੋਏ ਪਰ ਇਕ ਖੇਤਰ ਅਜਿਹਾ ਵੀ ਸੀ, ਜਿਥੇ ਬਦਲਾਅ ਦੀਅਾਂ ਲਹਿਰਾਂ ਦੇਖੀਅਾਂ ਗਈਅਾਂ, ਉਹ ਸੀ ਨੌਕਰਸ਼ਾਹੀ। ਇਹ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ ਕਿ ਕੁਝ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਰੀਏ ’ਚ ਸੱਤਾਵਾਦੀ ਦੀ ਲਕੀਰ ਦੇਖੀ। ਨੌਕਰਸ਼ਾਹੀ ਆਪਣੀ ਲੰਬੀ ਨੀਂਦ ਤੋਂ ਜਾਗ ਖੜ੍ਹੀ ਹੋਈ ਅਤੇ ਉਸ ਨੂੰ ਉਤੇਜਕ ਪ੍ਰਸ਼ਾਸਨ ਦੇ ਨਵੇਂ ਸਟਾਈਲ ਨੂੰ ਅਪਣਾਉਣਾ ਪਿਆ।

ਹੁਣ ਨਿਤਿਨ ਗਡਕਰੀ ਤੋਂ ਝਾੜ ਪੈਣ ਤੋਂ ਬਾਅਦ ਬਾਬੂਅਾਂ ਨੇ ਮੋਦੀ ਸਰਕਾਰ ਦੀ ਸਿੱਧੀ ਪਹੁੰਚ ਵਾਲੇ ਸੱਭਿਆਚਾਰ ’ਚ ਪੈਣ ਤੋਂ ਮਨ੍ਹਾ ਕਰ ਦਿੱਤਾ ਹੈ। ਅਜਿਹੇ ਹਾਲਾਤ ਉਨ੍ਹਾਂ ਦਿਨਾਂ ਤੋਂ ਹਨ, ਜਦੋਂ ਯੂ.ਪੀ.ਏ.-2 ਦੇ ਪ੍ਰਸ਼ਾਸਨ ਦੌਰਾਨ ਪ੍ਰਸ਼ਾਸਨ ਨੂੰ ਪੱਖਪੁਣਾ ਹੋ ਚੁੱਕਾ ਸੀ। ਉੱਚ ਪੱਧਰੀ ਗ੍ਰੀਨ ਸਿਗਨਲ ਮਿਲਣ ਦੇ ਬਾਵਜੂਦ ਦਿੱਲੀ ’ਚ ਬਾਬੂ ਕੋਈ ਫੈਸਲਾ ਲੈਣ ਤੋਂ ਇਨਕਾਰ ਕਰਦੇ ਹਨ ਅਤੇ ਇਕ ਫਾਈਲ ਇਕ ਮੰਤਰਾਲਾ ਤੋਂ ਦੂਸਰੇ ਮੰਤਰਾਲਾ ’ਚ ਘੁੰਮਦੀ ਰਹਿੰਦੀ ਹੈ। ਅਸਲ ’ਚ ਸਿਆਸਤ ਕਾਰਜਪ੍ਰਣਾਲੀ ’ਚ ਨੌਕਰਸ਼ਾਹੀ ਨੂੰ ਦਰੁੱਸਤ ਕਰਨਾ ਬਹੁਤ ਘੱਟ ਦੇਖਿਆ ਗਿਆ ਹੈ।

ਆਪਣੇ ਪਹਿਲਿਆਂ ਨਾਲੋਂ ਵੱਧ ਨਿਤਿਨ ਗਡਕਰੀ ਨੇ ਕੇਂਦਰ ’ਚ ਕਈ ਫੈਸਲਾਕੁੰਨ ਫੈਸਲੇ ਲਏ ਹਨ, ਜੋ ਕਿ ਨੌਕਰਸ਼ਾਹਾਂ ਦੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੀ ਅਯੋਗਤਾ ਦੇ ਵਿਰੁੱਧ ਹਨ। ਭ੍ਰਿਸ਼ਟਾਚਾਰ ਅਤੇ ਅਯੋਗਤਾ ਲਈ ਸੈਂਕੜੇ ਬਾਬੂਅਾਂ ਨੂੰ ਜਬਰੀ ਰਿਟਾਇਰ ਕੀਤਾ ਗਿਆ ਹੈ। ਪਿਛਲੇ ਸਾਲ ਜਦੋਂ ਰਾਜਗ ਸਰਕਾਰ ਫਿਰ ਤੋਂ ਸੱਤਾ ’ਚ ਪਰਤੀ ਤਾਂ ਉਸ ਨੇ 27 ਆਈ. ਆਰ. ਐੱਸ. ਅਧਿਕਾਰੀਅਾਂ ਨੂੰ ਜ਼ਬਰਦਸਤੀ ਰਿਟਾਇਰ ਕਰ ਦਿੱਤਾ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ’ਚ ਅਜਿਹੇ ਹੀ ਨਿਰਦੇਸ਼ ਦਿੱਤੇ ਗਏ ਤਾਂ ਕਿ ਸਰਕਾਰ ਅਜਿਹੇ ਭ੍ਰਿਸ਼ਟ ਅਧਿਕਾਰੀਅਾਂ ਤੋਂ ਪਿੱਛਾ ਛੁਡਾ ਸਕੇ।

ਹੁਣ ਇਕ ਵਾਰ ਫਿਰ ਗਡਕਰੀ ਨੇ ਇਹ ਸੰਦੇਸ਼ ਦੇ ਦਿੱਤਾ ਹੈ। ਕੁਝ ਅਜਿਹੇ ਬਾਬੂ, ਜਿਨ੍ਹਾਂ ਨੂੰ ਮੰਤਰੀ ਵੱਲੋਂ ਝਾੜਿਆ ਗਿਆ ਹੈ, ਉਹ ਰਾਸ਼ਟਰੀ ਰਾਜਮਾਰਗ ਨੂੰ ਇਕ ਦਿਨ ’ਚ 30 ਕਿਲੋਮੀਟਰ ਤਕ ਦੀ ਦਰ ਤੋਂ ਵਧਾ ਰਹੇ ਹਨ, ਜੋ ਬਹੁਤ ਮੱਠੀ ਰਫਤਾਰ ਹੈ। ਸਿਆਸੀ ਕਾਰਜਕਾਰੀ ਨੂੰ ਵੀ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਜੋ ਨਲਾਇਕ ਅਤੇ ਨਿਕੰਮੇ ਬਾਬੂਅਾਂ ਨੂੰ ਸਿਸਟਮ ’ਚ ਵੱਧ ਠੋਸ ਤਰੀਕੇ ਨਾਲ ਬਣਾਈ ਰੱਖਦੇ ਹਨ ਕਿਉਂਕਿ ਇਹ ਉਨ੍ਹਾਂ ਦੀਅਾਂ ਨੀਤੀਅਾਂ ਅਤੇ ਉਨ੍ਹਾਂ ਲਈ ਠੀਕ ਬੈਠਦੇ ਹਨ। ਕੀ ਗਡਕਰੀ ਅਤੇ ਸਰਕਾਰ ’ਚ ਇੰਨੀ ਹਿੰਮਤ ਹੈ ਕਿ ਉਹ ਪ੍ਰਸ਼ਾਸਨ ’ਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਕੋਈ ਮੁਹਿੰਮ ਛੇੜਨ ਜਾਂ ਫਿਰ ਭ੍ਰਿਸ਼ਟ ਨੇਤਾਵਾਂ ਅਤੇ ਬਾਬੂਅਾਂ ਨੂੰ ਬਾਹਰ ਕੱਢ ਸੁੱਟਣ?


Bharat Thapa

Content Editor

Related News