ਪੰਜਾਬ ’ਚ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦੇ ਵਿਰੁੱਧ ਸਾਡੀ ਭੂਮਿਕਾ ਕੀ?

02/26/2023 3:59:02 PM

ਪੰਜਾਬ ਦੀਆਂ ਜੇਲਾਂ ਡਰੱਗ ਪੈਡਲਰਜ਼ ਅਤੇ ਡਰੱਗ ਐਡਿਕਟਸ ਨਾਲ ਭਰੀਆਂ ਪਈਆਂ ਹਨ। ਸੂਬੇ ਦਾ ਸਮਾਜਿਕ ਤਾਣਾ-ਬਾਣਾ ਡੂੰਘੇ ਸੰਕਟ ਦੇ ਦੌਰ ’ਚ ਹੈ। ਕਈ ਰਾਸ਼ਟਰੀ ਏਜੰਸੀਆਂ ਨੇ ਪੰਜਾਬ ’ਚ ਨਸ਼ੇ ਵਾਲੀਆਂ ਦਵਾਈਆਂ ਦੇ ਭੈੜੇ ਅਸਰ ’ਤੇ ਰੌਸ਼ਨੀ ਪਾਈ ਹੈ। ਨਸ਼ੀਲੇ ਪਦਾਰਥਾਂ ਦੇ ਚੁੰਗਲ ’ਚ ਫਸ ਰਹੇ ਨੌਜਵਾਨਾਂ ਦੇ ਵਿਸ਼ੇ ’ਤੇ ਰਾਸ਼ਟਰੀ ਪਹਿਲ ਦੀ ਲੋੜ ਨੂੰ ਦੱਸਿਆ ਹੈ। ਪੰਜਾਬ ਦੇ ਲੋਕਾਂ ’ਚ ਫੈਲੀ ਨਸ਼ੇ ਦੀ ਆਦਤ ਦਾ ਸਰੂਪ ਦਿਮਾਗ ਨੂੰ ਹਿਲਾ ਕੇ ਰੱਖ ਦੇਣ ਵਾਲਾ ਹੈ। ਹਰ ਤਬਕੇ ਦੇ ਲੋਕ ਨਸ਼ੇ ਦੇ ਜਾਲ ’ਚ ਫਸ ਰਹੇ ਹਨ, ਜਦਕਿ ਪੰਜਾਬ ਦਾ ਸਮਾਜ ਭਾਰਤ ਦੀ ਸੁਰੱਖਿਆ ਦਾ ਗੜ੍ਹ ਰਿਹਾ ਹੈ, ਪਾਕਿਸਤਾਨ ਨੇ ਸੂਬੇ ਨੂੰ ਆਪਣੀਆਂ ਨਾਪਾਕ ਸਾਜ਼ਿਸ਼ਾਂ ਦੇ ਚੁੰਗਲ ’ਚ ਫਸਾ ਲਿਆ ਹੈ।

ਪਾਕਿਸਤਾਨ ਨੂੰ ਜੰਗ ਦੇ ਮੈਦਾਨ ’ਚ ਭਾਰਤ ਨੇ ਬੁਰੀ ਤਰ੍ਹਾਂ ਹਰਾਇਆ ਹੈ ਪਰ ਪਾਕਿਸਤਾਨ ਨੇ ਲੁਕਵੀਂ ਜੰਗ ਨੂੰ ਜਾਰੀ ਰੱਖ ਕੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੀ ਸ਼ੁਰੂਆਤ ਪੰਜਾਬ ਨੂੰ ਬਰਾਮਦ ਕੀਤੇ ਗਏ ਅੱਤਵਾਦ ਤੋਂ ਹੋਈ ਹੈ ਜਿਸ ਨੂੰ ਭਾਰਤ ਨੇ ਸਫਲਤਾਪੂਰਵਕ ਹਰਾ ਦਿੱਤਾ। ਹੁਣ ਪਾਕਿਸਤਾਨ ਨੇ ਡਰੱਗਜ਼ ਦੀ ਇਕ ਨਵੀਂ ਜੰਗ ਸ਼ੁਰੂ ਕੀਤੀ ਹੈ, ਜਿਸ ਨੂੰ ਪੰਜਾਬ ਦੇ ਲੋਕਾਂ ਦੇ ਬਹਾਦਰੀ ਭਰੇ ਸੁਭਾਅ ਨੂੰ ਦਰੜਣ ਦਾ ਮਕਸਦ ਬਣਾਇਆ ਹੈ। ਪੰਜਾਬ ਨੂੰ ਨਸ਼ੀਲੇ ਪਦਾਰਥਾਂ ਦੇ ਖੱਡੇ ’ਚ ਧੱਕਣ ਲਈ ਪਾਕਿਸਤਾਨ ਦੇ ਇਸ਼ਾਰੇ ’ਤੇ ਇਕ ਵਿਸ਼ਾਲ ਯੋਜਨਾ ਬਣਾਈ ਗਈ ਹੈ। ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਡ੍ਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ’ਚ ਪੈਦਾ ਹੋਏ ਨਸ਼ੀਲੇ ਪਦਾਰਥਾਂ ਨੂੰ ਭਾਰਤ ’ਚ ਡੰਪ ਕਰਨ ਲਈ ਸਮੁੰਦਰੀ ਮਾਰਗਾਂ ਰਾਹੀਂ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਪੰਜਾਬ ’ਚ ਨਸ਼ਾ ਸਮੱਗਲਰਾਂ ਦਾ ਇਕ ਵੱਡਾ ਸਿੰਡੀਕੇਟ ਸਰਗਰਮ ਹੈ।ਨਸ਼ਾਮੁਕਤੀ ਕੇਂਦਰਾਂ ਦੀ ਮੌਜੂਦਾ ਸਥਿਤੀ ਨਸ਼ੀਲੇ ਪਦਾਰਥਾਂ ਦੇ ਪ੍ਰਸਾਰ ਨੂੰ ਨਹੀਂ ਰੋਕ ਸਕੀ। ਪੰਜਾਬ ਦੇ ਪਰਿਵਾਰ ਸਹਿਮੇ ਹੋਏ ਹਨ। ਇਨ੍ਹਾਂ ਦੀ ਹਾਲਤ ਆਰਥਿਕ ਦਬਾਅ, ਦਿਹਾਤੀ ਲੋਕਾਂ ਦਾ ਕਰਜ਼ਈ ਹੋਣਾ, ਗੈਰ-ਕੁਦਰਤੀ ਮੌਤ ਦੇ ਰੂਪ ’ਚ ਸਾਹਮਣੇ ਆਉਂਦੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਨੇ ਕਈ ਕੰਮ ਕੀਤੇ ਹਨ। ਕੇਂਦਰ ਸਰਕਾਰ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਨੀਤੀਗਤ ਯੋਜਨਾ ਲੈ ਕੇ ਆਈ ਹੈ। ਭਾਰਤ ਦੇ ਕੁਝ ਉੱਤਰੀ ਸੂਬਿਆਂ ’ਚ 0-6 ਉਮਰ ਵਰਗ ’ਚ ਲਿੰਗ ਅਨੁਪਾਤ ਬੜਾ ਖਰਾਬ ਸੀ। ਕੁਝ ਸੂਬਿਆਂ ’ਚ ਅਲਟਰਾਸਾਊਂਡ ਕਲੀਨਿਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਉਹ ਪੂਰੀ ਤਰ੍ਹਾਂ ਭਰੂਣ ’ਚ ਹੀ ਕੰਨਿਆ ਨੂੰ ਮਾਰਨ ਦੇ ਵਧਦੇ ਰਿਵਾਜ ਦੇ ਕਾਰਨ ਆਈਆਂ ਸਨ। ਪੀ. ਐੱਮ. ਮੋਦੀ ਨੇ ਸਮਾਜਿਕ ਚੁਣੌਤੀ ਨੂੰ ਸਮਝਦੇ ਹੋਏ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਦਿੱਤਾ।
ਕੁਝ ਹੀ ਸਾਲਾਂ ਦੇ ਅੰਦਰ ਕੰਨਿਆ ਭਰੂਣ ਹੱਤਿਆ ਦੀ ਪ੍ਰਥਾ ਖਤਮ ਹੋ ਗਈ ਹੈ। ਅਜਿਹਾ ਹੀ ਨਤੀਜਾ ‘ਸਵੱਛਤਾ ਅਭਿਆਨ’ ’ਚ ਦਿਖਾਈ ਦਿੰਦਾ ਹੈ। ਉਹ ਸਵੱਛਤਾ ਭਾਰਤ ਦਾ ਮੰਤਰ ਬਣ ਗਈ। ਇਸ ਨਾਲ ਭਾਰਤ ਨੂੰ ਕੋਵਿਡ-19 ਮਹਾਮਾਰੀ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ’ਚ ਮਦਦ ਮਿਲੀ। ਹੁਣ ਭਾਜਪਾ ਪੰਜਾਬ ’ਚ ਨਸ਼ੇ ਦੇ ਖਾਤਮੇ ਲਈ ਯਾਤਰਾ ਕੱਢ ਰਹੀ ਹੈ।
ਪੰਜਾਬ ’ਚ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਲੜਾਈ ਇਕ ਸਮਾਜਿਕ ਮਕਸਦ ਹੋਣਾ ਚਾਹੀਦੈ, ਜੋ ਸਾਰੇ ਸਮਾਜ ਦੇ ਹਿਤੈਸ਼ੀਆਂ ਦੇ ਚੋਟੀ ਦੇ ਏਜੰਡੇ ’ਚ ਹੋਣਾ ਚਾਹੀਦਾ ਹੈ। ਨਾਗਰਿਕ ਸਮਾਜ ਨੂੰ ਇਸ ਮੁੱਦੇ ਨਾਲ ਨਜਿੱਠਣ ਲਈ ਆਪਣੇ ਸਰੋਤਾਂ ਨੂੰ ਵਧਾਉਣਾ ਚਾਹੀਦਾ ਹੈ। ਸਿਆਸੀ ਪਾਰਟੀਆਂ ਨੂੰ ਵੀ ਇਸ ਚੁਣੌਤੀ ਨੂੰ ਮੰਨਣਾ ਚਾਹੀਦਾ ਹੈ। ਸਮਾਜਿਕ ਵਰਕਰਾਂ ਨੂੰ ਨਸ਼ਾ ਸੰਕਟ ਦੇ ਸਮਾਜਸ਼ਾਸਤਰੀ ਅਤੇ ਮਨੋਵਿਗਿਆਨਕ ਪਹਿਲੂਆਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਧਾਰਮਿਕ ਨੇਤਾਵਾਂ ਦਾ ਵੀ ਫਰਜ਼ ਹੈ ਕਿ ਉਹ ਦਖਲਅੰਦਾਜ਼ੀ ਕਰਨ ਅਤੇ ਲੋਕਾਂ ਨੂੰ ਬਚਾਉਣ।
ਸਮਾਜ ਸੇਵਾ ਦੇ ਕਾਰਨ ਭਾਰਤੀ ਜਨਤਾ ਪਾਰਟੀ ਦੀ ਪਛਾਣ ਹੁੰਦੀ ਹੈ। ਭਾਜਪਾ ਲਈ ਸਿਆਸਤ ਜਨਤਾ ਦੀ ਸੇਵਾ ਦਾ ਮਾਧਿਅਮ ਹੈ। ‘ਸੇਵਾ’ ਭਾਜਪਾ ਦਾ ਮੰਤਰ ਹੈ। ਕੋਵਿਡ-19 ਮਹਾਮਾਰੀ ਦੇ ਸਮੇਂ ’ਚ ਜਦੋਂ ਦੇਸ਼ ਪੱਧਰੀ ਤਾਲਾਬੰਦੀ ਦੇ ਕਾਰਨ ਲੋਕਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ, ਭਾਜਪਾ ਵਰਕਰ ‘ਸੇਵਾ’ ਲਈ ਸੜਕ ’ਤੇ ਸਨ, ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਭੁੱਖਾ ਨਾ ਰਹੇ ਅਤੇ ਕੋਈ ਪੀੜਤ ਨਾ ਰਹੇ। ਇਹ ਭਾਜਪਾ ਵਰਕਰਾਂ ਦੇ ਡੀ. ਐੱਨ. ਏ. ’ਚ ਰਚਿਆ-ਵਸਿਆ ਹੈ। ਉਨ੍ਹਾਂ ਨੂੰ ਸਮਾਜਿਕ ਸੰਕਟ ਦਾ ਜਵਾਬ ਦੇਣ ਲਈ ਪਾਰਟੀ ਲੀਡਰਸ਼ਿਪ ਵੱਲੋਂ ਨਿਰਦੇਸ਼ਿਤ ਹੋਣ ਦੀ ਲੋੜ ਨਹੀਂ ਹੈ। ਭਾਜਪਾ ਵਰਕਰ ਆਪਣੇ-ਆਪਣੇ ਕਦਮਾਂ ਨਾਲ ਬਾਹਰ ਨਿਕਲਣ। ਉਨ੍ਹਾਂ ਲਈ ਸੰਕਟ ’ਚ ਪਏ ਲੋਕ ਹੀ ਪਰਿਵਾਰ ਦੇ ਮੈਂਬਰ ਹਨ।
ਭਾਜਪਾ ‘ਪੰਜਾਬ ਨੂੰ ਨਸ਼ੇ ਦੇ ਚੁੰਗਲ ਤੋਂ ਮੁਕਤ ਕਰਾਉਣ ਲਈ ਯਾਤਰਾ’ ਸ਼ੁਰੂ ਕਰੇਗੀ... ਇਸ ਯਾਤਰਾ ਨੂੰ ਸਫਲ ਕਰਨਾ ਭਾਜਪਾ ਵਰਕਰਾਂ ਦਾ ਪਰਮ ਫਰਜ਼ ਹੈ। ਪੰਜਾਬ ਹੁਣ ਹੋਰ ਉਡੀਕ ਨਹੀਂ ਕਰ ਸਕਦਾ। ਨਸ਼ੇ ਵਾਲੀਆਂ ਦਵਾਈਆਂ ਦੇ ਜਾਲ ਨੂੰ ਦਰੜਣ ਦਾ ਸਮਾਂ ਆ ਗਿਆ ਹੈ ਅਤੇ ਹੁਣ ਕਿਸੇ ਹੋਰ ਸਮੇਂ ਲਈ ਮੁਲਤਵੀ ਨਹੀਂ ਕੀਤਾ ਜਾ ਸਕਦਾ।
ਪੰਜਾਬ ’ਚ ਨਸ਼ੇ ਦੀ ਸਮੱਸਿਆ ਦੇ ਵਿਰੁੱਧ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨੇ ਯਾਤਰਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ। ਯਾਤਰਾ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਾਮਲ ਹੋਣਗੇ। ਯਾਤਰਾ ’ਚ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਵੀ ਸ਼ਾਮਲ ਹੋਣਗੇ। ਭਾਜਪਾ ਦੇ ਕਈ ਚੋਟੀ ਦੇ ਨੇਤਾ ਪੰਜਾਬ ਦੇ ਲੋਕਾਂ ਨਾਲ ਚੱਲਣਗੇ ਅਤੇ ਇਹ ਸੰਦੇਸ਼ ਦੇਣਗੇ ਕਿ ਸੂਬੇ ’ਚ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨੂੰ ਖਤਮ ਕਰਨਾ ਹੈ।

ਤਰੁਣ ਚੁਘ 
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ )


Aarti dhillon

Content Editor

Related News