ਰੋਜ਼ਗਾਰ ਮੇਲਾ ਦਿਖਾਉਂਦਾ ਹੈ ਕਿ ਸਰਕਾਰ ਨੌਜਵਾਨਾਂ ਦੀ ਮਦਦ ਕਰ ਰਹੀ ਹੈ
Wednesday, Jun 14, 2023 - 11:46 PM (IST)

ਭਵਿੱਖ ਦੇ ਇਤਿਹਾਸਕਾਰ ਰਿਕਾਰਡ ਕਰਨਗੇ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਪਿਛਲੇ 9 ਸਾਲਾਂ ’ਚ ਨਰਿੰਦਰ ਮੋਦੀ ਨੇ ਨਿਯਮਿਤ ਰੋਜ਼ਗਾਰ ਮੇਲੇ ਲਾਉਣ ਦੀ ਪ੍ਰਥਾ ਸ਼ੁਰੂ ਕਰ ਕੇ ਭਰਤੀਆਂ ’ਚ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਇੰਟਰਵਿਊ ਨੂੰ ਖਤਮ ਕਰਨ ਵਰਗੇ ਸੁਧਾਰ ਲਿਆ ਕੇ ਸਰਕਾਰੀ ਭਰਤੀ ਪ੍ਰਕਿਰਿਆ ਨੂੰ ਸੰਸਥਾਗਤ ਬਣਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਸਟਾਰਟਅੱਪ ਅੰਦੋਲਨ ਨੂੰ ਉਤਸ਼ਾਹ ਦੇ ਕੇ ਦੇਸ਼ ਨੂੰ ਸਰਕਾਰ ਦੇ ਬਾਹਰ ਰੋਜ਼ਗਾਰ ਦੇ ਬਦਲਵੇਂ ਸਾਧਨਾਂ ਪ੍ਰਤੀ ਜਾਗਰੂਕ ਕੀਤਾ। ਇਸ ਦੇ ਸਿੱਟੇ ਵਜੋਂ ਸਟਾਰਟਅੱਪ ’ਚ ਲਗਭਗ 300 ਗੁਣਾ ਵਾਧਾ ਹੋ ਕੇ ੳੁਨ੍ਹਾਂ ਦੀ ਗਿਣਤੀ 1,00,000 ਹੋ ਗਈ, 100 ਤੋਂ ਜ਼ਿਆਦਾ ਯੂਨੀਕਾਨਰਸ ਬਣੇ ਅਤੇ ਭਾਰਤ ਦੁਨੀਆ ਦੇ ਸਟਾਰਟਅੱਪ ਤੰਤਰ ’ਚ ਤੀਜੇ ਸਥਾਨ ’ਤੇ ਰਿਹਾ। ਨਾਲ ਹੀ, ਪ੍ਰਾਈਮ ਮਨਿਸਟਰ ਮੋਦੀ ਨੇ ਅਗਲੇ 25 ਸਾਲਾਂ ’ਚ ਅੰਮ੍ਰਿਤਕਾਲ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਨੌਜਵਾਨਾਂ ਨੂੰ ਯਾਦ ਦਿਵਾਉਣ ਦਾ ਮੌਕਾ ਨਹੀਂ ਛੱਡਿਆ। ਰੋਜ਼ਗਾਰ ਮੇਲਾ ਰੋਜ਼ਗਾਰ ਸਿਰਜਣ ਲਈ ਪੀ. ਐੱਮ. ਮੋਦੀ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ’ਚ ਇਕ ਕਦਮ ਹੈ। 22 ਅਕਤੂਬਰ, 2022 ਨੂੰ ਇਸ ਦੇ ਉਦਘਾਟਨ ਦੇ ਬਾਅਦ ਤੋਂ 6 ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਦੇ ਸਿੱਟੇ ਵਜੋਂ 4,28,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ ਗਏ ਹਨ। ਭਰਤੀ ਪ੍ਰਕਿਰਿਆ ਨੂੰ ਕਰਮਚਾਰੀ ਸਿਲੈਕਸ਼ਨ ਕਮਿਸ਼ਨ (ਐੱਸ. ਐੱਸ. ਸੀ.), ਸੰਘ ਲੋਕ ਸੇਵਾ ਕਮਿਸ਼ਨ (ਯੂ. ਪੀ. ਐੱਸ. ਸੀ.), ਰੇਲਵੇ ਭਰਤੀ ਬੋਰਡ (ਆਰ. ਆਰ. ਬੀ.) ਅਤੇ ਹੋਰ ਨਾਮਵਰ ਭਰਤੀ ਏਜੰਸੀਆਂ ਵੱਲੋਂ ਸੰਚਾਲਿਤ ਪਾਰਦਰਸ਼ੀ ਅਤੇ ਸਮਾਂਬੱਧ ਪ੍ਰਕਿਰਿਆਵਾਂ ਰਾਹੀਂ ਕੀਤਾ ਜਾਂਦਾ ਹੈ। ਵੱਖ-ਵੱਖ ਪ੍ਰਤਿਭਾ ਪੂਲ ਦੀ ਪ੍ਰਤੀਨਿਧਤਾ ਕਰਨ ਵਾਲੇ ਨਵ-ਨਿਯੁਕਤ ਉਮੀਦਵਾਰ ਿਵੱਤੀ ਸੇਵਾਵਾਂ, ਸਕੂਲੀ ਸਿੱਖਿਆ, ਉੱਚ ਸਿੱਖਿਆ, ਮਾਲੀਆ, ਪ੍ਰਮਾਣੂ ਊਰਜਾ, ਰੱਖਿਆ ਮੰਤਰਾਲਾ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਰੇਲ ਮੰਤਰਾਲਾ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਅਹੁਦਿਆਂ ’ਤੇ ਨਿਯੁਕਤ ਹੋਣਗੇ। ਸਰਕਾਰੀ ਮੁਲਾਜ਼ਮਾਂ ਦੀ ਕੁਸ਼ਲਤਾ ਨੂੰ ਹੋਰ ਵਧਾਉਣ ਅਤੇ ਟ੍ਰੇਨਿੰਗ ਵਾਸਤੂਕਲਾ ਦਾ ਇਕ ਤੰਤਰ ਪ੍ਰਦਾਨ ਕਰਨ ਲਈ ਜਿੱਥੇ ਇਕ ਲੋਕ ਸੇਵਕ ਖੁਦ ਨੂੰ ਉੱਨਤ ਕਰ ਸਕੇਗਾ, ਪ੍ਰਾਈਮ ਮਨਿਸਟਰ ਨੇ ਮਿਸ਼ਨ ਕਰਮਯੋਗੀ ਪਹਿਲ ਦੀ ਸ਼ੁਰੂਆਤ ਕੀਤੀ। ਪਹਿਲਾਂ ਤੋਂ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਦੇ 5,00,000 ਤੋਂ ਵੱਧ ਕਰਮਯੋਗੀਆਂ ਨੇ ਸਮਰੱਥਾ ਨਿਰਮਾਣ ਪੋਰਟਲ ’ਤੇ ਨਾਮਜ਼ਦਗੀ ਕੀਤੀ ਹੈ।
ਨਵੀਆਂ ਭਰਤੀਆਂ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਹਾਲ ਹੀ ’ਚ ‘ਕਰਮਯੋਗੀ ਪ੍ਰਾਰੰਭ’ ਨਾਮਕ ਆਨਲਾਈਨ ਮਾਡਿਊਲ ਲਾਂਚ ਕੀਤਾ ਜਿੱਥੇ 400 ਤੋਂ ਵੱਧ ਈ-ਲਰਨਿੰਗ ਸਿਲੇਬਸ ‘ਕਿਤੇ ਵੀ ਕੋਈ ਵੀ ਯੰਤਰ’ ਸਿੱਖਣ ਲਈ ਮੁਹੱਈਆ ਕਰਵਾਏ ਗਏ ਹਨ। ਸਿਲੇਬਸ ਜ਼ਰੂਰੀ ਵਿਸ਼ਿਆਂ ਨੂੰ ਕਵਰ ਕਰਦੇ ਹਨ ਜਿਵੇਂ ਪ੍ਰੇਰਨਾ ਨੂੰ ਸਮਝਣਾ, ਸੈਕਸ ਸ਼ੋਸ਼ਣ ਦੀ ਰੋਕਥਾਮ, ਸਰਕਾਰੀ ਮੁਲਾਜ਼ਮਾਂ ਲਈ ਕੋਡ ਆਫ ਕੰਡਕਟ, ਸਵੈ-ਅਗਵਾਈ, ਪ੍ਰਭਾਵੀ ਸੰਚਾਰ, ਤਣਾਅ ਪ੍ਰਬੰਧਨ, ਨਾਲ ਹੀ ਮਾਈਕ੍ਰੋਸਾਫਟ ਐਕਸੈਲ ਅਤੇ ਵਰਡ ’ਤੇ ਸ਼ੁਰੂਆਤੀ ਸਿਲੇਬਸ। ਇਨ੍ਹਾਂ ਮਹੱਤਵਪੂਰਨ ਹੁਨਰਾਂ ਦੇ ਨਾਲ ਕਾਰਜਬਲ ਨੂੰ ਮਜ਼ਬੂਤ ਬਣਾ ਕੇ ਸਰਕਾਰ ਦਾ ਉਦੇਸ਼ ਨਿੱਜੀ ਅਤੇ ਸੰਗਠਨਾਤਮਕ ਪ੍ਰਭਾਵਸ਼ੀਲਤਾ ਨੂੰ ਵਧਾਉਣਾ, ਉੱਤਮਤਾ ਅਤੇ ਨਵੀਨਤਾ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ ਹੈ। ਸਫਲ ਰੋਜ਼ਗਾਰ ਮੇਲਾ ਤੇ ‘ਕਰਮਯੋਗੀ ਪ੍ਰਾਰੰਭ’ ਪਹਿਲ ਦੇ ਇਲਾਵਾ ਕਾਰਮਿਕ ਅਤੇ ਟ੍ਰੇਨਿੰਗ ਵਿਭਾਗ ਨੇ ਪਾਰਦਰਸ਼ਿਤਾ ਯਕੀਨੀ ਬਣਾਉਣ ਲਈ ਕਈ ਸੁਧਾਰ ਕੀਤੇ ਹਨ। ਵਰਨਣਯੋਗ ਸੁਧਾਰਾਂ ’ਚ ਸਮੂਹ ਸੀ ਅਤੇ ਸਮੂਹ ਡੀ ਪੱਧਰ ਦੇ ਅਹੁਦਿਆਂ ਲਈ ਇੰਟਰਵਿਊ ਬੰਦ ਕਰਨਾ, ਸਾਖਰਤਾ ’ਚ ਕੁਸ਼ਲਤਾ ਲਈ ਕੰਪਿਊਟਰ ਆਧਾਰਿਤ ਪ੍ਰੀਖਿਆਵਾਂ ਕਰਵਾਉਣਾ ਅਤੇ ਸਵੈ-ਤਸਦੀਕ ਦੀ ਸ਼ੁਰੂਆਤ ਸ਼ਾਮਲ ਹਨ।
ਕਮਜ਼ੋਰ ਵਰਗਾਂ ਦੇ ਕਲਿਆਣ ਲਈ ਸਰਕਾਰ ਦੀ ਪ੍ਰਤੀਬੱਧਤਾ ਸਾਬਕਾ ਫੌਜੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਲੈਣ ਦੇ ਕਈ ਮੌਕੇ ਪ੍ਰਦਾਨ ਕਰਨੇ ਤੇ ਬੈਂਚਮਾਰਕ ਅਪੰਗ ਵਿਅਕਤੀਆਂ ਲਈ ਰਿਜ਼ਰਵੇਸ਼ਨ ਵਿਵਸਥਾ ਦੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਵਰਗੀਆਂ ਪਹਿਲਾਂ ਰਾਹੀਂ ਸਪੱਸ਼ਟ ਹੈ। ਜਦਕਿ ਸਰਕਾਰ ਨੇ ਜਨਤਕ ਖੇਤਰ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਆਪਣੇ ਯਤਨਾਂ ਨੂੰ ਜਾਰੀ ਰੱਖਿਆ ਹੋਇਆ ਹੈ, ਇਹ ਨਿੱਜੀ ਖੇਤਰ ’ਚ ਰੋਜ਼ਗਾਰ ਸਿਰਜਣ ਨੂੰ ਉਤਸ਼ਾਹਿਤ ਕਰਨ ’ਚ ਵੀ ਸਰਗਰਮ ਰੂਪ ’ਚ ਲੱਗੀ ਹੋਈ ਹੈ। ਰਾਸ਼ਟਰੀ ਮਾਸਟਰ ਪਲਾਨ ਪੀ. ਐੱਮ. ‘ਗਤੀਸ਼ਕਤੀ’, ਰਾਸ਼ਟਰੀ ਰਾਜਮਾਰਗਾਂ ਅਤੇ ਹਵਾਈ ਅੱਡਿਆਂ ਦਾ ਵਿਸਤਾਰ, ਮੈਟਰੋ ਰੇਲ ਨੈੱਟਵਰਕ ਅਤੇ ਜਲ ਮਾਰਗਾਂ ਦਾ ਵਿਕਾਸ, ਸਟਾਰਟਅੱਪਸ ਨੂੰ ਹੁਲਾਰਾ ਦੇਣਾ, ਪੇਂਡੂ ਸੜਕ ਸੰਪਰਕ, ਨਵੀਨੀਕਰਨ ਊਰਜਾ ਸਮਰੱਥਾ ਅਤੇ ਮੇਕ ਇਨ ਇੰਡੀਆ ਤਹਿਤ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਣ ਵਰਗੀਆਂ ਪਹਿਲਾਂ ਅਤੇ ਆਤਮਨਿਰਭਰ ਮੁਹਿੰਮ ਰੋਜ਼ਗਾਰ ਦੇ ਮੌਕਿਆਂ ਨੂੰ ਪੈਦਾ ਕਰਨ ’ਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ। ਰਾਸ਼ਟਰੀ ਮਾਸਟਰ ਪਲਾਨ ਪ੍ਰਧਾਨ ਮੰਤਰੀ ਗਤੀਸ਼ਕਤੀ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ ਤੇਜ਼ੀ ਲਿਆਉਣ ਲਈ ਤਿਆਰ ਕੀਤਾ ਗਿਆ ਹੈ ਜਦਕਿ ਰਾਸ਼ਟਰੀ ਰਾਜਮਾਰਗ ਨੈੱਟਵਰਕ ਅਤੇ ਉਦਯੋਗਿਕ ਗਲਿਆਰਿਆਂ ਦੇ ਵਿਸਤਾਰ ਨਾਲ ਰੋਜ਼ਗਾਰ ਦੀਆਂ ਕਈ ਸੰਭਾਵਨਾਵਾਂ ਪੈਦਾ ਹੋਣ ਦੀ ਉਮੀਦ ਹੈ। ਹਵਾਈ ਅੱਡਿਆਂ ਅਤੇ ਮੈਟਰੋ ਰੇਲ ਨੈੱਟਵਰਕ ਦੀ ਿਗਣਤੀ ’ਚ ਕਾਫੀ ਵਾਧਾ ਹੋਇਆ ਹੈ ਅਤੇ ਜਲ ਮਾਰਗ ਵਿਕਾਸ, ਸਟਾਰਟਅੱਪ ਵਿਕਾਸ, ਪੇਂਡੂ ਸੜਕ ਸੰਪਰਕ, ਨਵੀਨੀਕਰਨ ਊਰਜਾ ਸਮਰੱਥਾ ਅਤੇ ਡਿਜੀਟਲੀਕਰਨ ਦੇ ਯਤਨਾਂ ਨੇ ਰੋਜ਼ਗਾਰ ਦੇ ਮੌਕਿਆਂ ਨੂੰ ਹੋਰ ਵਧਾਇਆ ਹੈ। ਸਮਕਾਲੀਨ ਭਾਰਤ ’ਚ ਨੌਜਵਾਨ ਸ਼ਕਤੀ ਦੇ ਲਾਭ ਅੰਸ਼ ਦੀ ਵਰਤੋਂ ਕਰਨ ਦੀ ਪੀ. ਐੱਮ. ਮੋਦੀ ਦੀ ਪ੍ਰਤੀਬੱਧਤਾ ਉਨ੍ਹਾਂ ਵੱਲੋਂ ਕੀਤੀ ਗਈ ਹਰ ਕ੍ਰਮਿਕ ਪਹਿਲ ’ਚ ਦਿਸਦੀ ਹੈ।
ਜਿਤੇਂਦਰ ਸਿੰਘ
(ਕੇਂਦਰੀ ਵਿਗਿਆਨ ਅਤੇ ਤਕਨੀਕ, ਪ੍ਰਧਾਨ ਮੰਤਰੀ ਦਫਤਰ, ਕ੍ਰਮਿਕ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਮੰਤਰੀ)