ਅੱਤਵਾਦ ’ਤੇ ਇਜ਼ਰਾਈਲ ਦੇ ਦੋਹਰੇ ਮਾਪਦੰਡ

10/27/2023 5:27:35 PM

ਇਹ ਤ੍ਰਾਸਦੀਪੂਰਨ ਹੈ ਕਿ ਇਜ਼ਰਾਈਲ ਦੁਨੀਆ ਨੂੰ ਹਮਾਸ ਦੇ ਅੱਤਵਾਦ ਦੀ ਨਿੰਦਾ ਕਰਨ ਦਾ ਸੱਦਾ ਦੇ ਰਿਹਾ ਹੈ, ਜਦਕਿ ਯਹੂਦੀ (ਜਿਓਨੀ) ਅੱਤਵਾਦ, ਜਿਸ ’ਚ ਇਜ਼ਰਾਈਲ ਦੇ ਕਈ ਸਾਬਕਾ ਪ੍ਰਧਾਨ ਮੰਤਰੀ ਸ਼ਾਮਲ ਸਨ, ਘੱਟੋ-ਘੱਟ 1940 ਦੇ ਦਹਾਕੇ ਦੀ ਸ਼ੁਰੂਆਤ ਨਾਲ ਜਿਓਨੀ ਅੰਦੋਲਨ ਦੇ ਕੇਂਦਰ ’ਚ ਸੀ। ਇਸ ਤੋਂ ਵੀ ਵੱਧ ਤ੍ਰਾਸਦੀ ਇਹ ਹੈ ਕਿ ਇਸ ਦੀ ਮੀਡੀਆ ਆਵਾਜ਼ ‘ਹਮਾਸ’ ਨਾਂ ਦੀ ਅਖਬਾਰ ਸੀ, ਜਿਸ ਦਾ ਅਰਬੀ ਅਤੇ ਹਿਬਰੂ ਦੋਵਾਂ ’ਚ ਅਰਥ ‘ਵਿਰੋਧ’ ਹੈ। ਇਹ ਅਬ੍ਰਾਹਮ ਸਟਰਨ ਦੀ ਅਗਵਾਈ ਵਾਲੇ ਅੱਤਵਾਦੀ ਸਮੂਹ ਲੇਹੀ (ਇਜ਼ਰਾਈਲ ਦੀ ਆਜ਼ਾਦੀ ਲਈ ਫੌਜੀਆਂ ਦੀ ਇਕ ਹਿਬਰੂ ਸੰਖੇਪ ਨਾਂ) ਦਾ ਮੁੱਖ ਪੱਤਰ ਸੀ, ਜਿਸ ਪਿੱਛੋਂ ਵੱਖ ਹੋਈ ਧਿਰ ਨੂੰ ਸਟਰਨ ਗੈਂਗ ਕਿਹਾ ਜਾਣ ਲੱਗਾ। ਸ਼ਾਇਦ ਸਟਰਨ ਗੈਂਗ ਦਾ ਸਭ ਤੋਂ ਬਦਨਾਮ ਮੈਂਬਰ ਮੇਨਾਕੇਮ ਬੇਗਿਨ ਸੀ, ਜਿਸ ਦਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਸੀ (1977-1983)।

ਜਿਓਨੀ ਅੱਤਵਾਦੀਆਂ ਨੇ ਯਹੂਦੀ ਬਲਾਂ ਦੀ ਅਧਿਕਾਰਤ ਹਥਿਆਰਬੰਦ ਸ਼ਾਖਾ ਹਗਨਾਹ ਦਾ ਸਹਿਯੋਗ ਮੰਗਿਆ ਅਤੇ ਪ੍ਰਾਪਤ ਕੀਤਾ, ਜਿਸ ਨੂੰ 1930 ਦੇ ਦਹਾਕੇ ਦੇ ਅਖੀਰ ’ਚ ਬਰਤਾਨਵੀ ਬਸਤੀਵਾਦੀ ਸਕੱਤਰ ਮੈਲਕਮ ਮੈਕਡੋਨਾਲਡ ਨੇ ‘ਇਕ ਯਹੂਦੀ ਫੌਜ’ ਵਜੋਂ ਵਰਣਿਤ ਕੀਤਾ ਸੀ, ਜਿਸ ਨੂੰ ‘ਫਿਲਸਤੀਨ ’ਚ ਅਖੀਰ ਯਹੂਦੀ ਫੌਜੀ ਗਲਬਾ’ ਸੁਰੱਖਿਅਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਸੀ। ਉਨ੍ਹਾਂ ਨੇ ਪਾਮਾਚ ਦਾ ਸਹਿਯੋਗ ਵੀ ਪ੍ਰਾਪਤ ਕੀਤਾ, ਇਕ ਵਿੰਗ, ਜਿਸ ’ਚ ਹਗਨਾਹ ਦੀ ‘ਕ੍ਰੈਕ ਫੋਰਸ’ ਸ਼ਾਮਲ ਸੀ, ਜਿਸ ’ਚ ਮੁੱਖ ਤੌਰ ’ਤੇ ‘ਪਹਿਲਾਂ ਦੇ ਯਹੂਦੀ’ ਸਨ, ਜੋ ਅਰਬਾਂ ਵਾਂਗ ਦਿਸਦੇ ਅਤੇ ਬੋਲਦੇ ਸਨ ਅਤੇ ਵਿਸ਼ੇਸ਼ ਤੌਰ ’ਤੇ ਅੱਤਵਾਦ, ਭੰਨ-ਤੋੜ ਅਤੇ ਨਿਰਦਈ ਹੱਤਿਆ ਲਈ ਟ੍ਰੇਂਡ ਸਨ। ਪਾਮਾਚ ’ਚ ਇਜ਼ਰਾਈਲ ਦੇ ਇਕ ਹੋਰ ਸਾਬਕਾ ਪ੍ਰਧਾਨ ਮੰਤਰੀ ਯਿਗਲ ਏਲੋਨ, ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਬਦਨਾਮ ਮੋਸ਼ੇ ਦਯਾਨ ਅਤੇ ਨਾਲ ਹੀ ਇਜ਼ਰਾਈਲੀ ਨੇਸੇਟ ਦੇ ਸਾਬਕਾ ਮੁਖੀ ਇਤਜ਼ਾਕ ਸ਼ਮੀਰ ਸ਼ਾਮਲ ਸਨ। ਇਹ ਸਮੂਹ ਸਭ ਤੋਂ ਦ੍ਰਿੜ੍ਹ ਅੱਤਵਾਦੀ ਸਮੂਹ, ਇਰਗੁਨ ਜਵਈ ਲੇਊਮੀ (ਰਾਸ਼ਟਰੀ ਫੌਜੀ ਸੰਗਠਨ, ਜਿਸ ਨੂੰ ਆਮ ਤੌਰ’ਤੇ ‘ਇਰਗੁਨ’ ਵਜੋਂ ਜਾਣਿਆ ਜਾਂਦਾ ਹੈ) ਦੇ ਨਾਲ ਜੁੜੇ ਹੋਏ ਸਨ, ਸੋਧਵਾਦੀ ਪਾਰਟੀ ਦੀ ਅੱਤਵਾਦੀ ਸ਼ਾਖਾ, ਜਿਸ ਨੇ ਯਹੂਦੀ ਏਜੰਸੀ ਦਾ ਵਿਰੋਧ ਕੀਤਾ ਸੀ। ਇਜ਼ਰਾਈਲ ਰਾਜ ਲਈ ਸੰਘਰਸ਼ ਦੇ ਅੰਤਿਮ ਪੜਾਅ ’ਚ ਇਨ੍ਹਾਂ ਸਮੂਹਾਂ ਦੀਆਂ ਸਰਗਰਮੀਆਂ ਦਾ ਤਾਲਮੇਲ ਤੇਨੁਅਤ ਹਾਮੇਰੀ ਹੈਇਵਰੀ (ਯਹੂਦੀ ਵਿਰੋਧ ਅੰਦੋਲਨ) ਵੱਲੋਂ ਕੀਤਾ ਗਿਆ ਸੀ, ਜੋ ‘ਇਕੱਲੀ ਏਜੰਸੀ ਸੀ ਜਿਸ ਨੇ ਆਮ ਲੜਾਈ ਨੂੰ ਕੰਟ੍ਰੋਲ ਕੀਤਾ’। ਇਹ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਬੇਨ-ਗੁਰੀਅਨ ਅਤੇ ਦੂਜੇ ਪ੍ਰਧਾਨ ਮੰਤਰੀ ਗੋਲਡਾ ਮੇਅਰ ਵੱਲੋਂ ਸੰਚਾਲਿਤ ਹੁਣ ਤੱਕ ਅਹਿੰਸਕ ਯਹੂਦੀ ਏਜੰਸੀ ਦੇ ਆਸ਼ੀਰਵਾਦ ਨਾਲ ਕੀਤਾ ਗਿਆ ਸੀ।

ਜਿਯੋਨੀ ਅੰਦੋਲਨ ਦੇ ਅੱਤਵਾਦੀ ਚਰਿੱਤਰ ਦੀ ਉਤਪਤੀ ਵਿਸ਼ਵ ਜਿਯੋਨੀ ਕਾਂਗਰਸ ਦੀ ਪ੍ਰਤੀਨਿਧਤਾ ਕਰਨ ਵਾਲੇ ਲੰਡਨ ਸਥਿਤ ਚੈਮ ਵੀਜ਼ਮੈਨ ਅਤੇ ਫਿਲਸਤੀਨ ’ਚ ਹਿੰਸਕ, ਕੱਟੜਪੰਥੀ ਪੋਲਿਸ਼ ਅਪ੍ਰਵਾਸੀ ਵਲਾਦੀਮੀਰ ਜਾਬੋਟਿੰਸਕੀ ਦਰਮਿਆਨ ਸ਼ੁਰੂ ’ਚ ਰਾਏ ਅਤੇ ਰਣਨੀਤੀ ਦੀ ਤਿੱਖੀ ਵੰਡ ਨਾਲ ਹੋਈ ਸੀ। ਇਹ ਵੀਜ਼ਮੈਨ ਹੀ ਸਨ, ਜਿਨ੍ਹਾਂ ਨੇ ਰੋਥਸਚਾਈਲਡ ਨਾਲ ਮਿਲ ਕੇ ਬਰਤਾਨਵੀ ਸਰਕਾਰ ’ਚੋਂ 1917 ਦੇ ਬਾਲਫੋਰ ਐਲਾਨ ਨੂੰ ਬਾਹਰ ਕੱਢਿਆ ਸੀ, ਜਿਸ ’ਚ ਸਭ ਤੋਂ ਪਹਿਲਾਂ ਫਿਲਸਤੀਨ ’ਚ ਯਹੂਦੀਆਂ ਲਈ ‘ਮਾਤਭੂਮੀ’ ਦੀ ਕਲਪਨਾ ਕੀਤੀ ਗਈ ਸੀ। ਫਿਲਸਤੀਨ ਦੇ ਅੰਦਰ ਵੀਜ਼ਮੈਨ ਦੀ ਪ੍ਰਤੀਨਿਧਤਾ ਬੇਨ-ਗੁਰੀਅਨ ਨੇ ਕੀਤੀ, ਜੋ ਯਹੂਦੀ ਏਜੰਸੀ ਦੇ ਮੁਖੀ ਸਨ। ਪੋਲਿਸ਼ ਜਾਬੋਟਿੰਸਕੀ ਵੱਲੋਂ ਸਥਾਪਤ ਸੋਧਵਾਦੀ ਪਾਰਟੀ ਵੱਲੋਂ ਉਨ੍ਹਾਂ ਦਾ ਸਖਤ ਵਿਰੋਧ ਕੀਤਾ ਗਿਆ ਸੀ, ਜਿਸ ਨੇ ਪੋਲੈਂਡ ਦੇ ਵਾਰ-ਵਾਰ ਹੋਣ ਵਾਲੇ ਯਹੂਦੀ-ਵਿਰੋਧੀ ਦੰਗਿਆਂ ’ਚ 3 ਮਿਲੀਅਨ ਯਹੂਦੀਆਂ ਨੂੰ ਭਿਆਨਕ ਰੂਪ ’ਚ ਪੀੜਤ ਹੁੰਦੇ ਦੇਖਿਆ ਸੀ। ਜਾਬੋਟਿੰਸਕੀ ਅਤੇ ਉਨ੍ਹਾਂ ਦੇ ਸੋਧਵਾਦੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ, ਸੜਕਾਂ ’ਤੇ ਲੜਾਈ ਨਾਲ ਹੀ ਇਜ਼ਰਾਈਲ ਨੂੰ ਜਿੱਤਿਆ ਜਾਵੇਗਾ। ਇਸ ਲਈ ਜਾਬੋਟਿੰਸਕੀ ਨੇ ਇਰਗੁਨ ਦੀ ਸਥਾਪਨਾ ਕੀਤੀ ਅਤੇ ਬੇਲਗਾਮ ਹਿੰਸਾ ਦੇ ਕਾਰਿਆਂ ਦਾ ਸਹਾਰਾ ਲਿਆ, ਜਦਕਿ 1920-30 ਦੇ ਦਹਾਕੇ ’ਚ ਬੇਨ-ਗੁਰੀਅਨ ਅਤੇ ਜਾਬੋਟਿੰਸਕੀ ਇਕ ਦੂਜੇ ਦੇ ਉਲਟ ਸਨ। ਬਾਅਦ ’ਚ, ਵਿਸ਼ੇਸ਼ ਤੌਰ ’ਤੇ ਦੂਜੀ ਵਿਸ਼ਵ ਜੰਗ ਦੌਰਾਨ ਅਤੇ ਉਸ ਪਿੱਛੋਂ, ਫਿਲਸਤੀਨ ’ਤੇ ਰਾਸ਼ਟਰ ਸੰਘ ਦੇ ਲੋਕ ਫਤਵੇ ਨੂੰ ਤਿਆਗਣ ’ਚ ਬਰਤਾਨੀਆ ਦੀ ਝਿਜਕ ਅਤੇ ਫਿਲਸਤੀਨ ਨੂੰ ਪੂਰੀ ਤਰ੍ਹਾਂ ਯਹੂਦੀਆਂ ਨੂੰ ਸੌਂਪਣ ਦੀ ਝਿਜਕ ਨਾਲ ਉਨ੍ਹਾਂ ਦਾ ਮੋਹ ਭੰਗ ਹੋ ਗਿਆ। ਏਜੰਸੀ ਅੱਤਵਾਦੀਆਂ ਨਾਲ ਮਿਲ ਕੇ ਉਨ੍ਹਾਂ ਦੇ ਇਜ਼ਰਾਈਲ ਦੇ ਸਾਂਝੇ ਸੁਪਨੇ ਨੂੰ ਨੇੜੇ ਲਿਆਉਣ ਲਈ ਆਈ ਸੀ।

ਉਨ੍ਹਾਂ ਦੇ ਅੱਤਵਾਦ ਦੇ ਕਾਰਿਆਂ ’ਚ ਸ਼ਾਮਲ ਹਨ-ਖਦਾਨਾਂ ਵਿਛਾਉਣਾ, ਸੈਂਕੜੇ ਧਮਾਕਾਖੇਜ਼ ਯੰਤਰਾਂ ਨੂੰ ਜਮ੍ਹਾ ਕਰਨਾ ਅਤੇ ਉਨ੍ਹਾਂ ਦੀ ਵਰਤੋਂ ਕਰਨਾ, ਜਿਨ੍ਹਾਂ ’ਚ ਉਹ ਯੰਤਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਹੁਣ ਅਸੀਂ ਆਈ. ਈ. ਡੀ. ਕਹਿੰਦੇ ਹਾਂ ਅਤੇ ਰੇਲਵੇ ਲਾਈਨਾਂ, ਰੇਲਵੇ ਪੁਲਾਂ, ਰੇਲਵੇ ਸਟੇਸ਼ਨਾਂ, ਰੇਲ ਡਿਪੂ, ਮਾਲ ਯਾਰਡ, ਲੋਕੋ ਸ਼ੈੱਡ ਅਤੇ ਰੇਲਵੇ ਕਾਰਖਾਨਿਆਂ ਨੂੰ ਉਡਾ ਦੇਣਾ। ਬੰਦਰਗਾਹਾਂ ’ਚ ਭੰਨ-ਤੋੜ ਕਰਨਾ ਉਸ ਦੀ ਖਾਸੀਅਤ ਸੀ। ਉਨ੍ਹਾਂ ਨੇ ਘਰ ’ਚ ਬਣੇ ਮੋਰਟਾਰਾਂ ਦੀ ਇੰਨੀ ਤਬਾਹਕੁੰਨ ਵਰਤੋਂ ਕੀਤੀ ਕਿ ਪੁਲਸ ਨੇ ਉਸ ਨੂੰ ਵੀ1ਐੱਸ ਅਤੇ ਵੀ2ਐੱਸ ਦੀ ਯਾਦ ’ਚ ਵੀ3ਐੱਸ ਕਹਿਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੀ ਵਰਤੋਂ ਹਿਟਲਰ ਨੇ ਲੰਡਨ, ਕਾਵੈਂਟ੍ਰੀ ਅਤੇ ਹੋਰ ਬਰਤਾਨਵੀ ਸ਼ਹਿਰਾਂ ਵਿਰੁੱਧ ਆਪਣੇ ਹਮਲੇ ’ਚ ਕੀਤੀ ਸੀ। 

ਉਨ੍ਹਾਂ ਨੇ ਅਰਬ ਅਤੇ ਬਰਤਾਨਵੀ ਪੁਲਸ ਮੁਲਾਜ਼ਮਾਂ ਨੂੰ ਵੀ ਅਗਵਾ ਕਰ ਲਿਆ ਅਤੇ ਬੰਧਕਾਂ ਦੇ ਤੌਰ ’ਤੇ ਵਰਤਿਆ ਜਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਬੈਂਕਾਂ ਲਈ ਨਕਦੀ ਲਿਜਾਣ ਵਾਲੇ ਕਾਫਲਿਆਂ ਨੂੰ ਅਗਵਾ ਕੀਤਾ ਅਤੇ ਪੁਲਸ ਤੇ ਫੌਜ ਦੇ ਅਸਲਾਖਾਨਿਆਂ ਨੂੰ ਲੁੱਟ ਲਿਆ, ਨਾਲ ਆਏ ਗਾਰਡਾਂ ਨੂੰ ਬਿਨਾਂ ਕਿਸੇ ਤਰਸ ਦੇ ਮਾਰ ਦਿੱਤਾ। 6 ਨਵੰਬਰ 1944 ਨੂੰ ਸਾਬਕਾ ਬਸਤੀਵਾਦੀ ਸਕੱਤਰ ਲਾਰਡ ਮੋਯਨੇ ਨੂੰ ਲੇਹੀ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਅਤੇ ਉਸੇ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ, ਜਿਸ ਨਾਲ ਫਿਲਸਤੀਨ ’ਚ ਜਿਯੋਨੀ ਅਪ੍ਰਵਾਸ ਦੇ ਕੱਟ਼ੜ ਹਮਾਇਤੀ ਚਰਚਿਲ ਗੁੱਸੇ ’ਚ ਆ ਗਏ। ਹਾਲਾਂਕਿ ਅੱਤਵਾਦ ਦੇ ਇਨ੍ਹਾਂ ਕਾਰਿਆਂ ’ਚ ਸਭ ਤੋਂ ਨਾਟਕੀ, ਜੁਲਾਈ 1946 ’ਚ ਯੇਰੂਸ਼ਲਮ ’ਚ ਕਿੰਗ ਡੇਵਿਡ ਹੋਟਲ ਨੂੰ ਉਡਾ ਦੇਣਾ ਸੀ, ਜਿਸ ’ਚ ਲੋਕ ਫਤਵੇ ਦਾ ਸਕੱਤਰੇਤ ਅਤੇ ਫੌਜ ਦਾ ਹੈੱਡਕੁਆਰਟਰ ਸੀ। ਇਸ ਪਿੱਛੋਂ ਸਤੰਬਰ 1948 ’ਚ ਸੰਯੁਕਤ ਰਾਸ਼ਟਰ ਦੇ ਦਰਮਿਆਨ ਕਾਊਂਟ ਬਰਨਾਡੋਟੇ ਦੀ ਹੱਤਿਆ ਕਰ ਦਿੱਤੀ ਗਈ। ਜਿਯੋਨੀ ਅੱਤਵਾਦ ਦੇ ਪੀੜਤਾਂ ’ਚ ਅਣਗਿਣਤ ਅਰਬ, ਕਈ ਯਹੂਦੀ ਅਸੰਤੁਸ਼ਟ ਜਾਂ ਵਿਰੋਧੀ ਯਹੂਦੀ ਅੱਤਵਾਦੀ, ਬਰਤਾਨਵੀ ਪੁਲਸ, ਫੌਜੀ ਅਤੇ ਗੁੰਮਨਾਮ ਨਿਰਦੋਸ਼ ਸ਼ਾਮਲ ਸਨ।

ਇਸ ਤਰ੍ਹਾਂ ਇਜ਼ਰਾਈਲ ਦਾ ਜਨਮ ਅੱਤਵਾਦ ਨਾਲ ਹੋਇਆ ਸੀ ਅਤੇ ਜਿਵੇਂ ਕਿ 10 ਅਪ੍ਰੈਲ 1948 ਨੂੰ ਮੇਨਾਕੇਮ ਬੇਗਿਨ ਵੱਲੋਂ ਆਯੋਜਿਤ ਦੀਰ ਯਾਸੀਨ ’ਚ ਕਤਲੇਆਮ ਤੋਂ ਪਤਾ ਲੱਗਾ, ਜਦੋਂ ਇਜ਼ਰਾਈਲ ਸੰਯੁਕਤ ਰਾਸ਼ਟਰ ਦੇ ਹੁਕਮ ਨਾਲ ਇਕ ਦੇਸ਼ ਬਣ ਿਗਆ ਤਾਂ ਇਸ ਦਾ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਮੁੱਦਾ ਫਿਲਸਤੀਨੀਆਂ ਨੂੰ ਉਨ੍ਹਾਂ ਦੇ ਦੇਸ਼ ’ਚੋਂ ਬਾਹਰ ਕੱਢਣ ਲਈ ਡਰਾਉਣਾ ਸੀ। ਰਿਆਸਤਾਂ ਦੇ ਨਾਲ-ਨਾਲ ਉਨ੍ਹਾਂ ਅਰਬਾਂ ਨੂੰ ਵੀ ਜੋ ਇਜ਼ਰਾਈਲ ’ਚੋਂ ਭੱਜ ਨਹੀਂ ਸਕਦੇ ਸਨ ਜਾਂ ਭੱਜਣਾ ਨਹੀਂ ਚਾਹੁੰਦੇ ਸਨ। ਇਸ ਤਰ੍ਹਾਂ ਦਾ ਡਰ ਫਿਲਸਤੀਨੀਆਂ ਪ੍ਰਤੀ ਉਸ ਦੀਆਂ ਨੀਤੀਆਂ ਦਾ ਮੁੱਖ ਤੱਤ ਬਣ ਗਿਆ ਅਤੇ ਬਣਿਆ ਹੋਇਆ ਹੈ, ਭਾਵੇਂ ਉਹ ਇਜ਼ਰਾਈਲ ਦੇ ਅੰਦਰ ਰਹਿ ਰਹੇ ਹੋਣ ਜਾਂ ਵੈਸਟ ਬੈਂਕ ਦੇ ਅਧਿਕਾਰਤ ਖੇਤਰਾਂ ’ਚ ਜਾਂ ਗਾਜ਼ਾ ਪੱਟੀ ’ਚ।

ਇਹੀ ਕਾਰਨ ਹੈ ਕਿ ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ 1967 ‘ਸ਼ਾਂਤੀ ਲਈ ਜ਼ਮੀਨ’ ਮਤੇ ਨੂੰ ਲਾਗੂ ਕਰਨ ਤੋਂ ਦ੍ਰਿੜ੍ਹਤਾ ਨਾਲ ਇਨਕਾਰ ਕਰ ਦਿੱਤਾ ਹੈ, ਜਿਸ ’ਚ ਇਜ਼ਰਾਈਲ ਦੇ ਨਾਲ ਸਦਭਾਵ ’ਚ ਰਹਿਣ ਵਾਲੇ ਇਕ ਆਜ਼ਾਦ ਫਿਲਸਤੀਨ ਰਾਜ ਦੀ ਕਲਪਨਾ ਕੀਤੀ ਗਈ ਸੀ। ਇਜ਼ਰਾਈਲ 1993 ਦੇ ਓਸਲੋ ਸਮਝੌਤੇ ਅਤੇ ਉਸੇ ਸਾਲ ਦੇ ਵ੍ਹਾਈਟ ਹਾਊਸ ਰੋਜ਼ ਗਾਰਡਨ ਸਮਝੌਤੇ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਵੀ ਅਸਫਲ ਰਿਹਾ, ਜਿਸ ਲਈ ਯਾਸਰ ਅਰਾਫਾਤ ਨੇ ਖੁਦ ਨੂੰ ਪ੍ਰਤੀਬੱਧ ਕੀਤਾ ਸੀ।

ਮਣੀਸ਼ੰਕਰ ਅਈਅਰ


Rakesh

Content Editor

Related News