ਪੁਲਸ ਤੇ ਜਨਤਾ ਦੇ ਸੰਬੰਧ ਮਜ਼ਬੂਤ ਬਣਾਉਣ ਦੇ ਲਈ ਜ਼ਮੀਨੀ ਪੱਧਰ ''ਤੇ ਯਤਨ ਕੀਤੇ ਜਾਣਗੇ : ਸ਼ਰਮਾ

05/15/2017 1:44:07 AM

ਕਪੂਰਥਲਾ, (ਭੂਸ਼ਣ)- ਪੰਜਾਬ ਸਰਕਾਰ ਵਲੋਂ ਸੇਵਾ ਅਧਿਕਾਰ ਕਾਨੂੰਨ ਦੇ ਤਹਿਤ ਪੁਲਸ ਸਾਂਝ ਕੇਂਦਰਾਂ ਦੇ ਰਾਹੀਂ ਲੋਕਾਂ ਨੂੰ 43 ਵੱਖ-ਵੱਖ ਸੇਵਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਸਿੱਟੇ ਵਜੋਂ ਪੁਲਸ ਤੇ ਲੋਕਾਂ ''ਚ ਦੂਰੀ ਬੇਹੱਦ ਘੱਟ ਹੋਈ ਹੈ। ਜਨਤਾ ਦੇ ਨਾਲ ਸੰਪਰਕ ਮੁਹਿੰਮ ਨੂੰ ਹੋਰ ਵੀ ਵਧੀਆ ਬਣਾਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ। ਇਹ ਗੱਲਾਂ ਐੱਸ. ਐੱਸ. ਪੀ. ਕਪੂਰਥਲਾ ਅਤੇ ਜ਼ਿਲਾ ਪੁਲਸ ਸਾਂਝ ਕੇਂਦਰ ਦੇ ਚੇਅਰਮੈਨ ਸੰਦੀਪ ਸ਼ਰਮਾ ਨੇ ਪੁਲਸ ਲਾਈਨ ''ਚ ਜ਼ਿਲਾ ਪੁਲਸ ਸਾਂਝ ਕੇਂਦਰ, ਸਬ-ਡਵੀਜ਼ਨ ਸਾਂਝ ਕੇਂਦਰ ਅਤੇ ਥਾਣਾ ਪੱਧਰ ''ਤੇ ਸਾਂਝ ਕੇਂਦਰ ਦੀ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਹੀਆਂ। ਕਰੀਬ 2 ਘੰਟੇ ਚੱਲੇ ਇਸ ਵਿਸ਼ੇਸ਼ ਸਮਾਗਮ ਦੇ ਦੌਰਾਨ ਐੱਸ. ਐੱਸ. ਪੀ. ਨੇ ਕਿਹਾ ਕਿ ਪੁਲਸ ਸਾਂਝ ਕੇਂਦਰ ਪ੍ਰਬੰਧਕੀ ਸੁਧਾਰ ਮੁਹਿੰਮ ਦੇ ਤਹਿਤ ਇਕ ਵਧੀਆ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਤੇ ਜਨਤਾ ਦੇ ਸੰਬੰਧ ਮਜ਼ਬੂਤ ਬਣਾਉਣ ਦੇ ਲਈ ਜ਼ਮੀਨੀ ਪੱਧਰ ''ਤੇ ਯਤਨ ਕੀਤੇ ਜਾਣਗੇ।
ਸਿੱਟੇ ਵਜੋਂ ਲੋਕਾਂ ਨੂੰ ਇਕ ਹੀ ਖਿੜਕੀ ''ਚ ਬੁਨਿਆਦੀ ਪੁਲਸ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਇਕ ਸਾਲ ਦੇ ਦੌਰਾਨ ਜ਼ਿਲੇ ਦੇ ਸਾਂਝ ਕੇਂਦਰਾਂ ''ਚ ਸੇਵਾ ਦੇ ਅਧਿਕਾਰ ਕਾਨੂੰਨ ਦੇ ਤਹਿਤ ਕੁੱਲ 68352 ਸੇਵਾਵਾਂ ਜ਼ਿਲਾ ਕਪੂਰਥਲਾ ਨਿਵਾਸੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ।
11 ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ- ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਨਸ਼ਾ ਅਤੇ ਟ੍ਰੈਫਿਕ ਦੀਆਂ ਮੁੱਖ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨ ਲਈ ਜ਼ਿਲਾ ਪੁਲਸ ਵਲੋਂ ਜ਼ਮੀਨੀ ਪੱਧਰ ''ਤੇ ਪੂਰੀ ਗੰਭੀਰਤਾ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਡਰੱਗ ਮਾਫੀਆ ਦੇ ਖਿਲਾਫ ਛੇੜੀ ਗਈ ਮੁਹਿੰਮ ਦੇ ਤਹਿਤ ਜ਼ਿਲਾ ਪੁਲਸ ਹੁਣ ਤਕ 260 ਡਰੱਗ ਸਮੱਗਲਰਾਂ ਨੂੰ ਜੇਲ ਭੇਜ ਚੁੱਕੀ ਹੈ, 11 ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਦੇ ਸਾਂਝ ਕੇਂਦਰਾਂ ਦੀ ਮਦਦ ਨਾਲ ਨਾਗਰਿਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵ, ਭਰੂਣ ਹੱਤਿਆ, ਸਵੱਛ ਭਾਰਤ ਮੁਹਿੰਮ, ਟ੍ਰੈਫਿਕ ਨਿਯਮਾਂ, ਵਾਤਾਵਰਨ ਸੰਭਾਲ, ਖੂਨਦਾਨ ਦੇ ਮਹੱਤਵ ਆਦਿ ਦੇ ਸੰਬੰਧ ''ਚ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਦੇ ਕੋਲ ਆਪਣੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਬਿਨਾਂ ਡਰ ਦੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਜਨਤਾ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਂਝ ਕੇਂਦਰ ਦੇ ਕੰਮ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ ਇਨ੍ਹਾਂ ਦੇ ਮੈਂਬਰਾਂ ਨੂੰ ਵਧੀਆ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਵਧੀਆ ਸੁਝਾਅ ਦੇਣੇ ਚਾਹੀਦੇ ਹਨ। ਉਨ੍ਹਾਂ ਮੈਂਬਰਾਂ ਨੂੰ ਆਪਣੇ ਪੱਧਰ ''ਤੇ ਕਮੇਟੀਆਂ ਦਾ ਗਠਨ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਲਾਹ ਦਿੱਤੀ । 


Related News