ਮਹਾਰਾਣੀ ਵਿਕਟੋਰੀਆ ਦੀ ਲਿਖੀ ਆਖਰੀ ਚਿੱਠੀ ''ਵਿਕਟੋਰੀਆ ਮੈਮੋਰੀਅਲ'' ਵਿਚ ਪ੍ਰਦਰਸ਼ਿਤ

Saturday, Dec 24, 2016 - 05:03 AM (IST)

ਮਹਾਰਾਣੀ ਵਿਕਟੋਰੀਆ ਦੀ ਲਿਖੀ ਆਖਰੀ ਚਿੱਠੀ ''ਵਿਕਟੋਰੀਆ ਮੈਮੋਰੀਅਲ'' ਵਿਚ ਪ੍ਰਦਰਸ਼ਿਤ

ਬਿ੍ਟੇਨ ਦੀ ਮਹਾਰਾਣੀ ਵਿਕਟੋਰੀਆ ਨੇ 116 ਸਾਲ ਪਹਿਲਾਂ ਭਾਰਤ ਦੇ ਉਸ ਵੇਲੇ ਦੇ ਵਾਇਸਰਾਏ ਲਾਰਡ ਕਰਜ਼ਨ ਨੂੰ ਚਿੱਠੀ ਲਿਖੀ ਸੀ, ਜੋ ਪਹਿਲੀ ਵਾਰ ''ਵਿਕਟੋਰੀਆ ਮੈਮੋਰੀਅਲ'' ਵਿਚ ਪ੍ਰਦਰਸ਼ਿਤ ਕੀਤੀ ਗਈ ਹੈ | ਇਹ ਉਨ੍ਹਾਂ ਦੀ ਯਾਦ ''ਚ ਬਣੀ ਸਭ ਤੋਂ ਖੂਬਸੂਰਤ ਯਾਦਗਾਰ ਹੈ | ਤਿੰਨ ਸਫਿਆਂ ਦੀ ਇਹ ਚਿੱਠੀ ਉਨ੍ਹਾਂ ਨੇ 14 ਦਸੰਬਰ 1900 ਨੂੰ ਲਿਖੀ ਸੀ | ਇਸ ''ਤੇ  ਮਹਾਰਾਣੀ ਦੀ ਸ਼ਾਹੀ ਮੋਹਰ ਲੱਗੀ ਹੋਈ ਹੈ | ਇਹ ਚਿੱਠੀ ਪਹਿਲੀ ਵਾਰ ਵਿਕਟੋਰੀਆ ਮੈਮੋਰੀਅਲ ਦੇ ਪਿ੍ੰਸ ਹਾਲ ''ਚ 16 ਦਸੰਬਰ ਨੂੰ ਪ੍ਰਦਰਸ਼ਿਤ ਕੀਤੀ ਗਈ ਸੀ |

ਵਿਕਟੋਰੀਆ ਮੈਮੋਰੀਅਲ ਦੇ ਕਿਊਰੇਟਰ ਜਯੰਤ ਸੇਨਗੁਪਤ ਨੇ ਦੱਸਿਆ ਕਿ ਇਹ ਚਿੱਠੀ ਬਿ੍ਟੇਨ ਅਤੇ ਬਿ੍ਟਿਸ਼ ਇੰਡੀਆ ਦਰਮਿਆਨ ਪੱਤਰ-ਵਿਹਾਰ ਦਾ ਇਕ ਅਹਿਮ ਇਤਿਹਾਸਕ ਪ੍ਰਤੀਕ ਹੈ | ਇਹ ਚਿੱਠੀ ਲਾਰਡ ਕਰਜ਼ਨ ਨੇ 1904 ''ਚ ਤੋਹਫੇ ਵਜੋਂ ਇਸ ਮੈਮੋਰੀਅਲ ਨੂੰ ਦਿੱਤੀ ਸੀ |
ਸੇਨਗੁਪਤ ਇਤਿਹਾਸਕਾਰ ਵੀ ਹਨ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਚਿੱਠੀ ਮਹਾਰਾਣੀ ਨੇ ਆਪਣੀ ਮੌਤ ਤੋਂ ਲੱਗਭਗ ਇਕ ਮਹੀਨਾ ਪਹਿਲਾਂ ਲਿਖੀ ਸੀ | ਉਨ੍ਹਾਂ ਦੀ ਮੌਤ 22 ਜਨਵਰੀ 1901 ਨੂੰ ਹੋਈ ਸੀ | ਇਹ ਚਿੱਠੀ ਮਹਾਰਾਣੀ ਨੇ ਲਾਰਡ ਕਰਜ਼ਨ ਦੀ ਉਸ ਚਿੱਠੀ ਦੇ ਜਵਾਬ ''ਚ ਲਿਖੀ ਸੀ, ਜੋ ਉਨ੍ਹਾਂ ਨੇ ਮਹਾਰਾਣੀ ਦੇ ਫੌਜੀ ਦੋਹਤੇ ਦੀ ਮੌਤ ''ਤੇ ਹਮਦਰਦੀ ਪ੍ਰਗਟਾਉਂਦਿਆਂ ਮਹਾਰਾਣੀ ਨੂੰ ਭੇਜੀ ਸੀ |
ਜ਼ਿਕਰਯੋਗ ਹੈ ਕਿ ਮਹਾਰਾਣੀ ਵਿਕਟੋਰੀਆ ਅਤੇ ਪਿ੍ੰਸ ਅਲਬਰਟ ਦੀ ਤੀਜੀ ਧੀ ਦਾ ਬੇਟਾ ਕ੍ਰਿਸ਼ਚੀਅਨ ਵਿਕਟਰ 29 ਅਕਤੂਬਰ 1900 ਨੂੰ ਦੱਖਣੀ ਅਫਰੀਕਾ ''ਚ ਦੂਜੀ ਬੋਇਰ ਜੰਗ ਦੌਰਾਨ ਲੜਦਿਆਂ ਮਾਰਿਆ ਗਿਆ ਸੀ | 
(''ਬੋਇਰ'' ਸ਼ਬਦ ਦੱਖਣੀ ਅਫਰੀਕਾ ''ਚ ਆ ਕੇ ਵਸੇ ਡੱਚ ਕਿਸਾਨਾਂ ਲਈ ਇਸਤੇਮਾਲ ਕੀਤਾ ਜਾਂਦਾ ਹੈ | ਘੋਰ ਨਸਲਵਾਦੀ ਮਾਨਸਿਕਤਾ ਵਾਲੇ ਇਹ ਕਿਸਾਨ ਕਾਲੇ ਅਫਰੀਕੀਆਂ ਅਤੇ ਏਸ਼ੀਆਈ ਲੋਕਾਂ ''ਤੇ ਬਹੁਤ ਅੱਤਿਆਚਾਰ ਕਰਦੇ ਸਨ ਤੇ ਬਿ੍ਟਿਸ਼ ਮੂਲ ਦੇ ਲੋਕਾਂ ਨਾਲ ਵੀ ਇਨ੍ਹਾਂ ਦਾ ਅਕਸਰ ਟਕਰਾਅ ਚਲਦਾ ਰਹਿੰਦਾ ਸੀ | ਇਥੋਂ ਤਕ ਕਿ ਮਹਾਤਮਾ ਗਾਂਧੀ ਨੇ ਵੀ ਇਸ ਟਕਰਾਅ ''ਚ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਸੀ |)
ਆਪਣੀ ਚਿੱਠੀ ''ਚ ਮਹਾਰਾਣੀ ਨੇ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੇ ਦੋਹਤੇ ਦੀ ਮੌਤ ਨਾਲ ਬਹੁਤ ਸਦਮਾ ਲੱਗਾ ਹੈ | ਮਹਾਰਾਣੀ ਦੀ ਮੌਤ ਤੋਂ ਕੁਝ ਹੀ ਦਿਨਾਂ ਬਾਅਦ ਫਰਵਰੀ 1901 ''ਚ ਕੋਲਕਾਤਾ ਦੇ ਟਾਊਨ ਹਾਲ ''ਚ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ, ਜਿਥੇ ਮਹਾਰਾਣੀ ਦੀ ਯਾਦ ''ਚ ਇਕ ਯਾਦਗਾਰ ਬਣਾਉਣ ਲਈ ''ਆਲ ਇੰਡੀਆ ਫੰਡ'' ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਸੀ | 
4 ਜਨਵਰੀ 1906 ਨੂੰ ਪਿ੍ੰਸ ਆਫ ਵੇਲਜ਼, ਜੋ ਬਾਅਦ ''ਚ ਸਮਰਾਟ ਜਾਰਜ ਪੰਜਵੇਂ ਬਣੇ ਸਨ, ਨੇ ਇਸ ਯਾਦਗਾਰ ਦੀ ਨੀਂਹ ਰੱਖੀ ਸੀ ਤੇ 1921 ''ਚ ਇਸ ਨੂੰ ਰਸਮੀ ਤੌਰ ''ਤੇ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ |  

Related News