ਚੀਨ ਸਮਝ ਲਵੇ ਕਿ ਹਵਾ, ਜ਼ਮੀਨ ਅਤੇ ਸਮੁੰਦਰ ’ਤੇ ਮੋੜਵਾਂ ਵਾਰ ਕਰਨ ’ਚ ਸਮਰੱਥ ਹੈ ਭਾਰਤ
Friday, Jan 13, 2023 - 12:08 AM (IST)

ਭਾਰਤ ਦੀਆਂ ਉੱਤਰੀ ਸਰਹੱਦਾਂ ’ਤੇ ਤਣਾਅਪੂਰਨ ਸਥਿਤੀ ਇਸ ਲਈ ਹੈ ਕਿਉਂਕਿ ਚੀਨ ਨੇ ਪਹਿਲਾਂ ਦੇ ਸਰਹੱਦੀ ਸਮਝੌਤਿਆਂ ਦੀ ਪਾਲਣਾ ਨਹੀਂ ਕੀਤੀ ਸੀ। ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਸਟ੍ਰੇਲੀਆਈ ਜਨਤਕ ਪ੍ਰਸਾਰਕ ਓ. ਆਰ. ਐੱਫ. ਦੇ ਨਾਲ ਗੱਲਬਾਤ ’ਚ ਕਿਹਾ, ‘‘ਇਹ ਬੜੀ ਚਿੰਤਾ ਦੀ ਗੱਲ ਹੈ ਕਿ ਚੀਨ ਦੇ ਨਾਲ ਸਾਡੇ ਸਰਹੱਦੀ ਇਲਾਕਿਆਂ ’ਚ ਵੱਡੇ ਪੱਧਰ ’ਤੇ ਫੌਜ ਲਈ ਸਮਝੌਤੇ ਨਹੀਂ ਸਨ ਅਤੇ ਚੀਨ ਨੇ ਉਨ੍ਹਾਂ ਸਮਝੌਤਿਆਂ ਦਾ ਪਾਲਣ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸਾਡੇ ਕੋਲ ਮੌਜੂਦਾ ਸਮੇਂ ’ਚ ਤਣਾਅਪੂਰਨ ਸਥਿਤੀ ਹੈ।’’
ਇਕ ਰੋੋਜ਼ਾਨਾ ਅੰਗਰੇਜ਼ੀ ਅਖਬਾਰ ਲਈ ਲਿਖਦੇ ਸਮੇਂ ਰਾਮ ਮਾਧਵ ਨੇ ਕਿਹਾ, ‘‘ਚੀਨ ਲਈ ਭਾਰਤੀ ਇਲਾਕੇ ’ਚ ਕੁਤਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਉਦੋਂ ਤੋਂ ਆਮ ਹਨ ਜਦੋਂ ਤੋਂ ਚੀਨ ਨੇ ਮੈਕਮੋਹਨ ਲਾਈਨ (1964) ’ਤੇ ਿਵਵਾਦ ਸ਼ੁਰੂ ਕੀਤਾ ਅਤੇ ਸਿੱਕਮ ਭਾਰਤ ’ਚ (1975) ਸ਼ਾਮਲ ਹੋ ਗਿਆ।’’
ਪੀ. ਐੱਲ. ਏ. ਭਾਰਤੀ ਇਲਾਕਿਆਂ ਨੂੰ ਕੱਟਣ ਦੀ ਕੋਸ਼ਿਸ਼ ਕਰਦੀ ਹੈ ਅਤੇ ਘਟਨਾਵਾਂ ਲਈ ਭਾਰਤ ਨੂੰ ਦੋਸ਼ੀ ਠਹਿਰਾਉਂਦੀ ਹੈ। ਚੀਨੀ ਡਿਪਲੋਮੈਟ ਭਾਰਤ ਦੇ ਨਾਲ ਕੂਟਨੀਤਕ ਸਬੰਧਾਂ ਨਾਲੋਂ ਸਰਹੱਦੀ ਵਿਵਾਦਾਂ ਨੂੰ ਵੱਖ ਕਰ ਕੇ ਬਿਹਤਰ ਸਬੰਧਾਂ ਦੀ ਗੱਲ ਕਰਦੇ ਹਨ।
ਚੀਨੀ ਬੁਲਾਰੇ ਝਾਓ ਲਿਜੀਅਨ ਨੇ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਗਲਵਾਨ ਘਾਟੀ ਦੀ ਘਟਨਾ ਇਸ ਲਈ ਹੋਈ ਕਿਉਂਕਿ ਭਾਰਤ ਨੇ ਸਾਰੇ ਹਸਤਾਖਰਿਤ ਸਮਝੌਤੇ ਅਤੇ ਸੰਧੀਆਂ ਦੀ ਉਲੰਘਣਾ ਕੀਤੀ ਅਤੇ ਨਾਜਾਇਜ਼ ਤੌਰ ’ਤੇ ਐੱਲ. ਏ. ਸੀ. ਨੂੰ ਪਾਰ ਕਰਦੇ ਹੋਏ ਚੀਨੀ ਖੇਤਰਾਂ ’ਤੇ ਕਬਜ਼ਾ ਕੀਤਾ।’’
ਯਾਂਗਤਸੇ ਦੀ ਘਟਨਾ ’ਤੇ ਪੀ. ਐੱਲ. ਏ. ਦੇ ਵੈਸਟਨ ਥੀਏਟਰ ਕਮਾਨ ਦੇ ਬੁਲਾਰੇ ਕਰਨਲ ਲਾਂਗ ਸ਼ਾਓਹੁਆ ਨੇ ਕਿਹਾ ਕਿ, ‘‘ਇਕ ਨਿਯਮਤ (ਚੀਨੀ) ਗਸ਼ਤ ਨੂੰ ਭਾਰਤੀ ਫੌਜ ਨੇ ਨਾਜਾਇਜ਼ ਤੌਰ ’ਤੇ ਐੱਲ. ਏ. ਸੀ. ਪਾਰ ਕਰਨ ਤੋਂ ਰੋਕ ਦਿੱਤਾ ਸੀ।’’
ਤਤਕਾਲੀਨ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਮਾਰਚ 2022 ’ਚ ਆਪਣੀ ਅੰਤਿਮ ਯਾਤਰਾ ਦੇ ਦੌਰਾਨ ਦਿੱਲੀ ’ਚ ਵਰਨਣ ਕੀਤਾ, ‘‘ਦੋਵਾਂ ਧਿਰਾਂ ਨੂੰ ਸਰਹੱਦੀ ਮੁੱਦੇ ’ਤੇ ਮਤਭੇਦਾਂ ਨੂੰ ਦੋ-ਪੱਖੀ ਸਬੰਧਾਂ ’ਚ ਉਚਿਤ ਸਥਿਤੀ ਰੱਖਣੀ ਚਾਹੀਦੀ ਹੈ ਤੇ ਦੋ-ਪੱਖੀ ਸਬੰਧਾਂ ਨੂੰ ਸਹੀ ਦਿਸ਼ਾ ਦਾ ਪਾਲਣ ਕਰਨਾ ਚਾਹੀਦਾ ਹੈ।’’
ਨਵੇਂ ਵਿਦੇਸ਼ ਮੰਤਰੀ ਕਿਨ ਗੈਂਗ ਨੇ ਇਕ ਲੇਖ ’ਚ ਲਿਖਿਆ, ‘‘ਜਿੱਥੋਂ ਤੱਕ ਚੀਨ ਤੇ ਭਾਰਤ ਦਰਮਿਆਨ ਸਰਹੱਦੀ ਝਗੜਿਆਂ ਦਾ ਸਵਾਲ ਹੈ, ਜਿਉਂ ਦੀ ਤਿਉਂ ਸਥਿਤੀ ਇਹ ਹੈ ਕਿ ਦੋਵੇਂ ਧਿਰਾਂ ਸੰਘਰਸ਼ ਨੂੰ ਘਟਾਉਣ ਤੇ ਸਾਂਝੇ ਤੌਰ ’ਤੇ ਆਪਣੀਆਂ ਸਰਹੱਦਾਂ ’ਤੇ ਸ਼ਾਂਤੀ ਦੀ ਰੱਖਿਆ ਕਰਨ ਦੀਆਂ ਚਾਹਵਾਨ ਹਨ।’’ ਭਾਰਤ ਵੱਲੋਂ ਮੁੱਢਲੇ ਢਾਂਚੇ ਦੇ ਵਿਕਾਸ ਦੇ ਨਾਲ ਸਰਹੱਦ ’ਤੇ ਘਟਨਾਵਾਂ ਵਧੀਆਂ ਹਨ ਜਿਸ ਨੂੰ ਚੀਨ ਇਕ ਖਤਰਾ ਮੰਨਦਾ ਹੈ।
ਜਿੱਥੇ ਚੀਨ ਇਕ ਪਾਸੇ ਦੋ-ਪੱਖੀ ਸਹਿਯੋਗ ’ਚ ਸੁਧਾਰ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਦਾ ਸੁਝਾਅ ਦਿੰਦਾ ਹੈ ਉੱਥੇ ਹੀ ਦੂਜੇ ਪਾਸੇ ਭਾਰਤ ਦੇ ਨਾਲ ਝੜਪ ਵੀ ਪੈਦਾ ਕਰਦਾ ਹੈ। ਐੱਲ. ਏ. ਸੀ. ’ਤੇ ਅੜਿੱਕੇ ਦਾ ਮੁੱਖ ਮਕਸਦ ਇਲਾਕੇ ਨੂੰ ਹੜੱਪਣਾ ਨਹੀਂ ਸਗੋਂ ਚੀਨ ਭਾਰਤ ਨੂੰ ਇਕ ਕਮਜ਼ੋਰ ਰਾਸ਼ਟਰ ਦੇ ਰੂਪ ’ਚ ਪ੍ਰਦਰਸ਼ਿਤ ਕਰਨਾ ਚਾਹੁੰਦਾ ਹੈ ਜਿਸ ’ਚ ਚੀਨ ਆਪਣੀ ਮਰਜ਼ੀ ਨਾਲ ਘੁਸਪੈਠ ਕਰ ਸਕਦਾ ਹੈ ਅਤੇ ਪੂਰੇ ਰਾਸ਼ਟਰ ਅਤੇ ਸਰਕਾਰ ਨੂੰ ਵੀ ਸ਼ਰਮਿੰਦਾ ਕਰ ਸਕਦਾ ਹੈ।
ਇਕ ਹੋਰ ਤੱਥ ਇਹ ਹੈ ਕਿ ਚੀਨ ਇਕ ਪੱਧਰ ਤੋਂ ਅੱਗੇ ਵਧਣ ਲਈ ਤਿਆਰ ਨਹੀਂ ਹੈ। ਇਹੀ ਕਾਰਨ ਹੈ ਕਿ ਉਹ ਮੱਧਕਾਲੀਨ ਹਥਿਆਰਾਂ ਦੀ ਵਰਤੋਂ ਜਾਰੀ ਰੱਖਦਾ ਹੈ। ਇਸ ਦਾ ਇਰਾਦਾ ਤਣਾਅ ਨੂੰ ਪ੍ਰਬੰਧਕੀ ਪੱਧਰਾਂ ’ਤੇ ਰੱਖਣਾ ਹੈ ਜਿਸ ਨਾਲ ਇਕ ਵਾਧੇ ਨੂੰ ਰੋਕਿਆ ਜਾ ਸਕੇ ਜੋ ਜੰਗੀ ਪੱਧਰ ’ਤੇ ਉਨ੍ਹਾਂ ਲਈ ਹਾਨੀਕਾਰਕ ਹੋ ਸਕਦਾ ਹੈ ਜਿਵੇਂ ਕਿ ਯਾਂਗਸਤੇ ਦੀ ਘਟਨਾ ਦੇ ਬਾਅਦ ਸਲੀਪਿੰਗ ਬੈਗ ਦੀ ਬਰਾਮਦਗੀ ਤੋਂ ਪਤਾ ਲੱਗਦਾ ਹੈ ਕਿ ਚੀਨ ਦਾ ਇਰਾਦਾ ਇਲਾਕੇ ’ਤੇ ਕਬਜ਼ਾ ਕਰਨਾ, ਲੰਬੀ ਗੱਲਬਾਤ ’ਚ ਸ਼ਾਮਲ ਹੋਣਾ, ਨਾ-ਮੰਨਣਯੋਗ ਸ਼ਰਤਾਂ ਰੱਖਣੀਆਂ, ਮੁੱਢਲੇ ਢਾਂਚੇ ਦਾ ਨਿਰਮਾਣ ਕਰਨਾ ਅਤੇ ਅਖੀਰ ਐੱਲ. ਏ. ਸੀ. ਦੀ ਰੂਪਰੇਖਾ ਨੂੰ ਬਦਲਣਾ ਹੈ। ਕੋਰ ਕਮਾਂਡਰ ਪੱਧਰ ਦੀ 17 ਦੌਰ ਦੀ ਗੱਲਬਾਤ ਦੇ ਬਾਅਦ ਵੀ ਲੱਦਾਖ ’ਚ ਅੜਿੱਕਾ ਖਤਮ ਨਹੀਂ ਹੋਇਆ ਹੈ।
ਭਾਰਤ ਨੂੰ ਗੁਆਂਢ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਚੀਨੀ ਰਣਨੀਤੀ ਨੂੰ ਜੋੜਿਆ ਗਿਆ ਹੈ। ਬੰਗਲਾਦੇਸ਼, ਨੇਪਾਲ ਤੇ ਸ਼੍ਰੀਲੰਕਾ ਦੇ ਹਾਲਾਤ ’ਤੇ ਭਾਰਤ ਆਪਣੀਆਂ ਨਜ਼ਰਾਂ ਗੱਡੀ ਬੈਠਾ ਹੈ। ਭਾਰਤ ਜਿੰਨਾ ਅਮਰੀਕਾ ਅਤੇ ਯੂਰਪ ਦੇ ਨੇੜੇ ਜਾਵੇਗਾ, ਐੱਲ. ਏ. ਸੀ. ’ਤੇ ਭਾਰਤ ਨੂੰ ਓਨਾ ਹੀ ਸ਼ਰਮਿੰਦਾ ਕਰਨ ਦੀਆਂ ਕੋਸ਼ਿਸ਼ਾਂ ਹੋਣਗੀਆਂ। ਇਸ ਦੇ ਇਲਾਵਾ ਜਿਵੇਂ-ਜਿਵੇਂ ਭਾਰਤ ਦਾ ਮੁੱਢਲਾ ਢਾਂਚਾ ਵਿਕਸਿਤ ਹੁੰਦਾ ਚਲਾ ਜਾਵੇਗਾ, ਚੀਨ ਭਾਰਤੀ ਇਲਾਕੇ ਨੂੰ ਰੋਕਣ ਤੇ ਹੜੱਪਣ ਦੀਆਂ ਕੋਸ਼ਿਸ਼ਾਂ ਨੂੰ ਧੱਕੇ ਨਾਲ ਜਾਰੀ ਰੱਖੇਗਾ।
ਭਾਰਤ ਲਈ ਚੀਨੀ ਖਤਰਾ ਜਾਰੀ ਹੈ। ਕੀ ਭਾਰਤ ਭਵਿੱਖ ’ਚ ਡਾਂਗ ਅਤੇ ਕੰਡਿਆਲੀ ਕਿੱਲ ਦੀ ਆਪਣੀ ਨੀਤੀ ਨੂੰ ਜਾਰੀ ਰੱਖਣ ਦਾ ਸੰਕੇਤ ਜਾਂ ਫਿਰ ਕੋਈ ਵੱਡਾ ਗੇਮ ਪਲਾਨ ਦਰਸਾਏਗਾ। ਕੀ ਭਾਰਤ ਨੂੰ ਉਸੇ ਤਰ੍ਹਾਂ ਜਵਾਬ ਦੇਣਾ ਚਾਹੀਦਾ ਹੈ ਜਿਵੇਂ ਕਿ ਚੀਨ ਹਥਿਆਰਾਂ ਦੇ ਨਾਲ ਸਰਹੱਦ ’ਤੇ ਦਿਖਾਉਂਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕੀ ਚੀਨੀ ਫੌਜ ਨੂੰ ਯਾਂਗਤਸੇ ’ਚ ਵੱਕਾਰ ਦਾ ਨੁਕਸਾਨ ਹੋਇਆ ਸੀ।
ਚੀਨ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਫੌਜੀ ਤੌਰ ’ਤੇ ਹਵਾ, ਭੂਮੀ ਅਤੇ ਸਮੁੰਦਰ ’ਤੇ ਭਾਰਤ ਦੀ ਮੋੜਵਾਂ ਵਾਰ ਕਰਨ ਦੀ ਸਮਰੱਥਾ ਹੈ।
ਹਰਸ਼ ਕੱਕੜ (ਰਿਟਾ. ਮੇਜਰ ਜਨਰਲ)