ਅਰਨਬ ਦੀ ਗ੍ਰਿਫਤਾਰੀ ਇਕ ਤਕਨੀਕੀ ਤੌਰ ’ਤੇ ਲਾਪ੍ਰਵਾਹੀ

11/12/2020 3:48:06 AM

ਜੂਲੀਓ ਰਿਬੈਰੋ

ਮਹਾਰਾਸ਼ਟਰ ਸਰਕਾਰ ਵਿਚ ਅਜਿਹਾ ਕੌਣ ਹੈ, ਜਿਸਨੇ ਰਿਪਬਲਿਕ ਟੀ. ਵੀ. ਦੇ ਮੁਖੀ ਅਰਨਬ ਗੋਸਵਾਮੀ ਨੂੰ ਲੈ ਕੇ ਪੁਰਾਣੇ ਖੁਦਕੁਸ਼ੀ ਲਈ ਉਕਸਾਉਣ ਵਾਲੇ ਇਕ ਮਾਮਲੇ ਨੂੰ ਮੁੜ ਖੋਲ੍ਹਣ ਦਾ ਮੂਰਖਤਾਪੂਰਨ ਫੈਸਲਾ ਲਿਆ ਹੈ। ਇਹ ਮੁੰਬਈ ਪੁਲਸ ਕਮਿਸ਼ਨਰ ਪਰਮਬੀਰ ਸਿੰਘ ਨਹੀਂ ਹੋ ਸਕਦੇ ਕਿਉਂਕਿ ਇਹ ਖੁਦਕੁਸ਼ੀ ਉਨ੍ਹਾਂ ਦੇ ਅਧਿਕਾਰ ਖੇਤਰ ਦੇ ਘੇਰੇ ’ਚੋਂ ਬਾਹਰ ਹੋਈ ਸੀ। ਪਰਮਬੀਰ ਮੌਜੂਦਾ ਸਮੇਂ ਅਰਨਬ ਗੋਸਵਾਮੀ ਨਾਲ ਇਕ ਜੰਗ ’ਚ ਉਲਝੇ ਹੋਏ ਹਨ।

ਮੇਰਾ ਅੰਦਾਜ਼ਾ ਮੁੱਖ ਮੰਤਰੀ ਊਧਵ ਠਾਕਰੇ ਨੂੰ ਲੈ ਕੇ ਹੈ ਕਿਉਂਕਿ ਉਨ੍ਹਾਂ ਦੇ ਮਨ ’ਚ ਗੋਸਵਾਮੀ ਪ੍ਰਤੀ ਮੈਲ ਸੀ। ਪਰਮਬੀਰ ਨਾਲ ਸਲਾਹ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਉਹ ਨਿਸ਼ਚਿਤ ਤੌਰ ’ਤੇ ਇਕ ਕੁੜਿੱਕੀ ’ਚ ਸਨ ਕਿਉਂਕਿ ਉਨ੍ਹਾਂ ਦੇ ਇਕ ਨੇੜਲੇ ਅਧਿਕਾਰੀ ਸਚਿਨ ਵੇਜ, ਜੋ ਕਿ ਇਕ ਸ਼ਾਰਪ ਸ਼ੂਟਰ ਵੀ ਹਨ, ਅਰਨਬ ਦੀ ਗ੍ਰਿਫਤਾਰੀ ਸਮੇਂ ਹਾਜ਼ਰ ਸਨ। ਉਨ੍ਹਾਂ ਦੇ ਨਾਲ ਪੁਲਸ ਥਾਣੇ ਦਾ ਸਟਾਫ ਵੀ ਸੀ, ਜਿਸ ਦੇ ਅਧਿਕਾਰ ਖੇਤਰ ’ਚ ਸ਼ਹਿਰ ਪੈਂਦਾ ਹੈ ਅਤੇ ਗੋਸਵਾਮੀ ਉਸੇ ’ਚ ਰਹਿੰਦੇ ਹਨ। ਖੁਦਕੁਸ਼ੀ ਦਾ ਇਹ ਮਾਮਲਾ 2018 ’ਚ ਰਾਏਗੜ੍ਹ ਜ਼ਿਲੇ ਦੇ ਆਸ-ਪਾਸ ਦਾ ਹੈ।

ਇਕ ਇੰਟੀਰੀਅਰ ਡੈਕੋਰੇਟਰ ਦੀ ਅਰਨਬ ਗੋਸਵਾਮੀ ਅਤੇ ਉਨ੍ਹਾਂ ਦੇ 2 ਹੋਰ ਵਿਅਕਤੀਆਂ ਵੱਲ 5.4 ਕਰੋੜ ਰੁਪਏ ਦੀ ਪ੍ਰਤੱਖ ਰਕਮ ਬਕਾਇਆ ਸੀ। ਉਸ ਨੇ ਆਪਣੀ ਜਾਨ ਲੈ ਲਈ ਕਿਉਂਕਿ ਉਸ ’ਤੇ ਵਿੱਤੀ ਸੰਕਟ ਬਹੁਤ ਡੂੰਘਾ ਹੋ ਗਿਆ ਸੀ। ਅਜੀਬ ਢੰਗ ਨਾਲ ਉਸ ਨੇ ਆਪਣੀ ਹੀ ਮਾਂ ਨੂੰ ਆਪਣੀ ਜਾਨ ਲੈਣ ਤੋਂ ਪਹਿਲਾਂ ਮਾਰ ਦਿੱਤਾ।

ਉਸ ਿਵਅਕਤੀ ਨੇ ਆਪਣੇ ਪਿੱਛੇ ਇਕ ਲੇਖ ਛੱਡਿਆ, ਜਿਸ ’ਚ ਉਸ ਨੇ ਗੋਸਵਾਮੀ ਅਤੇ ਉਸ ਦੇ ਦੋ ਸਹਿਯੋਗੀਆਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਉਸ ਸਮੇਂ ਪੁਲਸ ਨੇ ਜਾਂਚ ਨੂੰ ਬੰਦ ਕਰ ਿਦੱਤਾ ਸੀ ਅਤੇ ਮੇਰੇ ਹਿਸਾਬ ਨਾਲ ਇਹ ਉਚਿਤ ਵੀ ਸੀ। ਕਰਜ਼ ਜਾਂ ਬਕਾਏ ਦੀ ਅਦਾਇਗੀ ਨਾ ਕਰਨ ਵਾਲੀ ਗੱਲ ਖੁਦਕੁਸ਼ੀ ਲਈ ਉਕਸਾਉਣ ਦੀ ਵਿਆਖਿਆ ਨਹੀਂ ਕਰ ਸਕਦੇ। ਗੋਸਵਾਮੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਉਸ ਮਰੇ ਵਿਅਕਤੀ ਨੂੰ ਕੋਈ ਕਿਰਿਆਸ਼ੀਲ ਉਤਸ਼ਾਹ ਮੁਹੱਈਆ ਨਹੀਂ ਕਰਵਾਇਆ ਗਿਆ, ਜਿਸ ਨਾਲ ਕਮੇਟੀ ਨੂੰ ਇਹ ਫੈਸਲਾ ਲੈਣਾ ਪਿਆ। ਹਾਲਾਂਕਿ ਇਹ ਸਪੱਸ਼ਟ ਹੈ ਕਿ ਿਬੱਲਾਂ ਦਾ ਭੁਗਤਾਨ ਉਸ ਦੀ ਪਹਿਲਕਦਮੀ ਨਹੀਂ ਸੀ।

ਅਸਲ ’ਚ ਪੁਲਸ ਨੇ ‘ਸੀ’ ਸਮਰੀ ਨਾਲ ਜਾਂਚ ਨੂੰ ਬੰਦ ਕਰ ਦਿੱਤਾ, ਜਿਸ ਦਾ ਭਾਵ ਇਹ ਸੀ ਕਿ ਕਿਸੇ ਵੀ ਅਪਰਾਧ ਦਾ ਖੁਲਾਸਾ ਨਹੀਂ ਹੋਇਆ। ਇਸ ਦੀ ਥਾਂ ’ਤੇ ‘ਏ’ ਸਮਰੀ ਬਣਾਈ ਗਈ, ਜਿਸ ਦਾ ਭਾਵ ਕਿ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਪਰ ਇਸ ਨੂੰ ਪ੍ਰਮਾਣਿਤ ਕਰਨ ਦੇ ਸਮਰਥਨ ’ਚ ਕੋਈ ਵੀ ਸਬੂਤ ਉੱਥੇ ਨਹੀਂ ਸੀ।

ਸਮਾਂ ਹੈ ਕਿ ਅਦਾਲਤਾਂ ਪੁਲਸ ਨੂੰ ਹੁਕਮ ਦੇਣ ਕਿ ਖੁਦਕੁਸ਼ੀ ਲਈ ਉਕਸਾਉਣ ਦਾ ਮਤਲਬ ਕੀ ਹੁੰਦਾ ਹੈ। ਮੌਜੂਦਾ ਸਮੇਂ ਜੇਕਰ ਕੋਈ ਆਪਣੀ ਜ਼ਿੰਦਗੀ ਨੂੰ ਗੁਆ ਦਿੰਦਾ ਹੈ-ਜਿਵੇਂ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤਾ, ਉਦੋਂ ਪੁਲਸ ਨੇ ਖੁਦਕੁਸ਼ੀ ਦਾ ਕਾਰਨ ਬਣਨ ਵਾਲੇ ਵਿਅਕਤੀ ਨੂੰ ਪ੍ਰੇਸ਼ਾਨ ਕੀਤਾ? ਇਹ ਸਭ ਨਿਰਾਰਥਕ ਹੈ। ਅਰਨਬ ਗੋਸਵਾਮੀ, ਜੋ ਕਿ ਖੁਦ ਐਲਾਨਿਆ ਜਾਂਚਕਰਤਾ ਸੀ, ਨੇ ਰੀਆ ਚੱਕਰਵਰਤੀ ਨੂੰ ਕਾਰਣ ਬਣਾ ਕੇ ਉਸ ਦਾ ਪਿੱਛਾ ਕੀਤਾ। ਜੇਕਰ ਉਹ ਕਮਜ਼ੋਰ ਔਰਤ ਸੀ ਤਾਂ ਖੁਦਕੁਸ਼ੀ ਕਿਸ ਨੇ ਕੀਤੀ? ਕੀ ਅਰਨਬ ਗੋਸਵਾਮੀ ਇਸ ਦੇ ਕਾਰਨ ਹਨ। ਕਾਨੂੰਨਘਾੜਿਆਂ ਦਾ ਇਰਾਦਾ ਇਹ ਨਹੀਂ ਸੀ।

ਸਾਬਕਾ ਸੀ. ਬੀ. ਆਈ. ਮੁਖੀ ਆਰ. ਕੇ. ਰਾਘਵਨ ਦੀ ਹਾਲ ਹੀ ’ਚ ਪ੍ਰਕਾਸ਼ਿਤ ਸਵੈ-ਜੀਵਨੀ ‘ਏ ਰੋਡ ਵੈੱਲ ਟਰੈਵਲਡ’ ’ਚ ਉਨ੍ਹਾਂ ਨੇ ਤਾਮਿਲਨਾਡੂ ਦੇ ਤੱਤਕਾਲੀਨ ਮੁੱਖ ਮੰਤਰੀ ਐੱਮ. ਜੀ. ਰਾਮਾਚੰਦਰਨ ’ਤੇ ਤਮਿਲ ਫਿਲਮ ਨਿਰਦੇਸ਼ਕ ਬਾਲੂ ਮਹੇਂਦਰਾ ’ਤੇ ਇਕ ਹੱਤਿਆ ਦੇ ਦੋਸ਼ ਨੂੰ ਘੜਨ ਦਾ ਰਾਘਵਨ ਵੱਲੋਂ ਦਬਾਅ ਪਾਏ ਜਾਣ ਦਾ ਵਰਣਨ ਕੀਤਾ ਹੈ।

ਬਾਲੂ ਦੇ ਇਕ ਲੜਕੀ ਨਾਲ ਲਿਵ-ਇਨ ਸਬੰਧ ਸਨ, ਜਿਸ ਨੇ ਬਾਲੂ ਵੱਲੋਂ ਵਿਆਹ ਕਰਵਾਉਣ ਤੋਂ ਨਾਂਹ ਕਰਨ ਕਾਰਨ ਖੁਦਕੁਸ਼ੀ ਕਰ ਲਈ ਸੀ। ਬਤੌਰ ਕ੍ਰਾਈਮ ਬ੍ਰਾਂਚ ਮੁਖੀ ਰਾਘਵਨ ਨੇ ਖੁਦਕੁਸ਼ੀ ਦੇ ਇਸ ਮਾਮਲੇ ਨੂੰ ਹੱਤਿਆ ’ਚ ਬਦਲਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਨੇ ਬਾਅਦ ’ਚ ਬਾਲੂ ਨੂੰ ਖੁਦਕੁਸ਼ੀ ਲਈ ਉਕਸਾਉਣ ਲਈ ਉਨ੍ਹਾਂ ’ਤੇ ਦੋਸ਼ ਲਾਉਣ ਲਈ ਕਹਿ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਦੋਂ ਉਨ੍ਹਾਂ ਨੇ ਦੁਬਾਰਾ ਇਹ ਗੱਲ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਖੁਦਕੁਸ਼ੀ ਲਈ ਉਕਸਾਉਣ ਦੀ ਲੋਕਾਂ ’ਤੇ ਦੋਸ਼ ਲਾਉਣ ਦੀ ਦੋਗਲੀ ਨੀਤੀ ਹੁਣ ਇਕ ਆਮ ਗੱਲ ਬਣ ਗਈ ਹੈ।

ਰਾਏਗੜ੍ਹ ਮਾਮਲੇ ’ਚ ਮਰੇ ਵਿਅਕਤੀ ਦੀ ਵਿਧਵਾ ਨੂੰ ਦੇਖ ਕੇ ਅਜਿਹਾ ਜਾਪਦਾ ਹੈ ਕਿ ਉਸ ਨੂੰ ਇਕ ਸਥਾਨਕ ਜੁਡੀਸ਼ੀਅਲ ਮੈਜਿਸਟ੍ਰੇਟ ਕੋਲ ਇਕ ਸ਼ਿਕਾਇਤ ਦਰਜ ਕਰਵਾਉਣ ਦੀ ਸਲਾਹ ਦਿੱਤੀ ਗਈ, ਜਿਨ੍ਹਾਂ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਦਾ ਪੁਲਸ ਨੂੰ ਹੁਕਮ ਦਿੱਤਾ। ਮੈਨੂੰ ਹੈਰਾਨੀ ਨਹੀਂ ਹੋਵੇਗੀ ਕਿ ਪੁਲਸ ਮੁਲਾਜ਼ਮਾਂ ਦੀ ਨਵੀਂ ਟੀਮ ਇਸ ਮਾਮਲੇ ਨੂੰ ਲੈ ਕੇ ਗੁਪਤ ਸੀ। ਉਨ੍ਹਾਂ ਜਲਦ ਸਿੱਟਾ ਕੱਢਿਆ ਕਿ ਗੋਸਵਾਮੀ ਵੱਲੋਂ ਭੁਗਤਾਨ ਦੀ ਅਦਾਇਗੀ ਨਾ ਕਰਨੀ ਸ਼ਾਇਦ ਉਸ ਵਿਅਕਤੀ ਵੱਲੋਂ ਖੁਦਕੁਸ਼ੀ ਕਰਨ ਦਾ ਕਾਰਨ ਸੀ।

ਪਰ ਉਨ੍ਹਾਂ ਨੇ ਆਪਣੇ ਤੋਂ ਪਹਿਲਿਆਂ ਦੀ ਜਾਂਚ ਦੇ ਨਤੀਜੇ ਨੂੰ ਕਿਸ ਤਰ੍ਹਾਂ ਨਕਾਰ ਦਿੱਤਾ, ਜੋ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਰਿਕਾਰਡ ਕੀਤੀ ਗਈ ਸੀ। ਉਸ ਬਾਰੇ ਕੋਈ ਪਤਾ ਨਹੀਂ ਹੈ ਕਿ ਅਸੀਂ ਸੁਰੱਖਿਅਤ ਤੌਰ ’ਤੇ ਇਹ ਸਿੱਟਾ ਕੱਢ ਸਕਦੇ ਹਾਂ ਕਿ ਅਚਾਨਕ ਇਸ ਮਾਮਲੇ ਦਾ ਮਕਸਦ ਨਿੱਜੀ ਬਦਲਾ ਹੋ ਸਕਦਾ ਹੈ। ਸੱਤਾ ’ਚ ਰਹਿਣ ਵਾਲੇ ਸਿਆਸੀ ਆਗੂਆਂ ਦੀ ਸਨਕ ਪੁਲਸ ਵੱਲੋਂ ਦੋਸ਼ ਠਹਿਰਾਉਣ ਦੀ ਨਹੀਂ ਹੋਣੀ ਚਾਹੀਦੀ। ਸੱਤਾ ’ਚ ਰਹਿਣ ਵਾਲੀਆਂ ਪਾਰਟੀਆਂ ਕਾਨੂੰਨ ਅਤੇ ਸੱਚਾਈ ਨਾਲ ਅਜਿਹੀ ਖੇਡ ਖੇਡਦੀਆਂ ਹਨ। ਸਰਕਾਰ ਦੇ ਸਾਰੇ ਮੁਹੱਈਆ ਏਜੰਟ ਵਿਰੋਧੀਆਂ ਨੂੰ ਸ਼ਰਮਸਾਰ ਕਰਨ ਲਈ ਨਵੀਂ-ਨਵੀਂ ਸਮੱਗਰੀ ਬਣਾਉਂਦੇ ਹਨ।

ਇਸ ਤਰ੍ਹਾਂ ਆਪਣੇ ਅਨੁਸਾਰ ਉਹ ਪੁਲਸ ਦਾ ਸਿਆਸੀਕਰਨ ਕਰਨ ’ਚ ਸਫਲ ਹੁੰਦੇ ਹਨ ਅਤੇ ਸਿਆਸਤ ਦੇ ਪੱਧਰ ਨੂੰ ਹੇਠਲੇ ਪੱਧਰ ’ਤੇ ਲੈ ਜਾਂਦੇ ਹਨ। ਜੇਕਰ ਸਾਡੀ ਨਿਆਪਾਲਿਕਾ ਉਚਿਤ ਕਾਰਵਾਈ ਕਰੇ ਤਾਂ ਇਹ ਲੋਕਤੰਤਰ ਅਤੇ ਸਾਡੇ ਸਮਾਜ ਲਈ ਇਕ ਮਹਾਨ ਕੰਮ ਹੋਵੇਗਾ।

ਅਰਨਬ ਗੋਸਵਾਮੀ ਨੂੰ ਮੁਸ਼ਕਲ ਨਾਲ ਇਕ ਪੱਤਰਕਾਰ ਕਿਹਾ ਜਾ ਸਕਦਾ ਹੈ। ਮੇਰੇ ਸਿਵਲ ਸਰਵਿਸਿਜ਼ ਪ੍ਰੀਖਿਆ ਦੇਣ ਤੋਂ ਪਹਿਲਾਂ ਮੈਂ ਦੋ ਸਾਲਾਂ ਲਈ ‘ਨੈਸ਼ਨਲ ਸਟੈਂਡਰਡ’ (ਹੁਣ ਇੰਡੀਅਨ ਐਕਸਪ੍ਰੈੱਸ’ ’ਚ ਸਬ-ਐਡੀਟਰ ਦੇ ਤੌਰ ’ਤੇ ਕੰਮ ਕੀਤਾ। ਨਵੀਂ ਤੱਤਕਾਲੀਨ ਸੀਨੀਅਰ ਸ਼ਾਰਧਾ ਪ੍ਰਸਾਦ ਸਨ, ਜੋ ਬਾਅਦ ’ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਲਾਹਕਾਰ ਬਣੇ। ਉਨ੍ਹਾਂ ਤੋਂ ਪਹਿਲਾ ਸਬਕ ਜੋ ਮੈਂ ਸਿੱਖਿਆ ਉਹ ਇਹ ਸੀ ਕਿ ਇਕ ਸੱਚੇ ਪੱਤਰਕਾਰ ਦੀ ਮੂਲ ਜ਼ਿੰਮੇਵਾਰੀ ਸਮੇਂ ਦੀ ਸਰਕਾਰ ਨੂੰ ਜਾਂਚਣ ਦੀ ਹੈ। ਇਕ ਸੱਚੇ ਪੱਤਰਕਾਰ ਦੀ ਪਰਿਭਾਸ਼ਾ ’ਚ ਅਰਨਬ ਫਿੱਟ ਨਹੀਂ ਬੈਠਦੇ, ਉਹ ਸਿਰਫ ਸਰਕਾਰ ਦਾ ਇਕ ਪੇਡ ਬੁਲਾਰਾ ਹਨ।

ਕਈ ਨਾਗਰਿਕਾਂ ਦਾ ਮੰਨਣਾ ਹੈ ਕਿ ਅਰਨਬ ਗੋਸਵਾਮੀ ਆਪਣੀ ਦਵਾਈ ਦਾ ਸਵਾਦ ਚੱਖ ਰਹੇ ਹਨ। ਨਿੱਜੀ ਤੌਰ ’ਤੇ ਮੈਂ ਮਹਿਸੂਸ ਕਰਦਾ ਹਾਂ ਕਿ ਮਹਾਰਾਸ਼ਟਰ ਸਰਕਾਰ ਨੇ ਅਰਨਬ ਨੂੰ ਇਕ ਅਜਿਹੇ ਅਪਰਾਧ ਲਈ ਗ੍ਰਿਫਤਾਰ ਕਰ ਕੇ ਇਕ ਵੱਡੀ ਗਲਤੀ ਕੀਤੀ ਹੈ, ਜੋ ਉਨ੍ਹਾਂ ਨੇ ਕੀਤਾ ਹੀ ਨਹੀਂ। ਬਦਲਾ ਲੈਣ ਦੀ ਭਾਵਨਾ ਮਨ ’ਚ ਰੱਖ ਕੇ ਅਰਨਬ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਹਰੇਕ ਦਿਨ ਅਪਰਾਧ ਬੋਧ ਨਾਲ ਭਰ ਦਿੱਤਾ। ਜਿਸ ਕਿਸੇ ਨੇ ਬਦਲਾ ਲੈਣ ਦੀ ਇਹ ਯੋਜਨਾ ਬਣਾਈ, ਉਸ ਨੇ ਅਰਨਬ ਨੂੰ ਪੀੜਤ ਕਾਰਡ ਖੇਡਣ ਦਾ ਮੌਕਾ ਦਿੱਤਾ।


Bharat Thapa

Content Editor

Related News