ਯੂਰਿਨ ਇਨਫੈਕਸ਼ਨ ਦਾ ਟੈਸਟ ਕਰ ਕੇ 25 ਮਿੰਟ ’ਚ ਰਿਪੋਰਟ ਦੇਵੇਗਾ ਸਮਾਰਟਫੋਨ

1/11/2020 10:28:04 AM

ਬ੍ਰਿਟੇਨ, (ਅਨਸ)-ਬ੍ਰਿਟੇਨ ’ਚ ਯੂਨੀਵਰਸਿਟੀ ਆਫ ਬਾਥ ਦੇ ਬਾਇਓਲਾਜੀਕਲ ਇੰਜੀਨੀਅਰਸ ਨੇ ਇਕ ਅਜਿਹਾ ਸਮਾਰਟਫੋਨ ਤਿਆਰ ਕੀਤਾ ਹੈ, ਜੋ ਸਿਰਫ 25 ਮਿੰਟ ਦੇ ਡਾਇਗਨਾਸਿਸ ਤੋਂ ਬਾਅਦ ਡਾਕਟਰਾਂ ਨੂੰ ਇਹ ਦਸ ਸਕਦਾ ਹੈ ਕਿ ਮਰੀਜ਼ ਨੂੰ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਯਾਨੀ ਯੂ. ਟੀ. ਆਈ. ਹੈ ਜਾਂ ਨਹੀਂ। ਤਾਂ ਜੋ ਡਾਕਟਰਾਂ ਨੂੰ ਰਿਪੋਰਟ ਆਉਣ ਦੀ 24 ਘੰਟੇ ਵੀ ਉਡੀਕ ਨਹੀਂ ਕਰਨੀ ਹੋਵੇਗੀ ਅਤੇ ਮਰੀਜ਼ ਨੂੰ ਤੁਰੰਤ ਸਹੀ ਦਿਸ਼ਾ ’ਚ ਇਲਾਜ ਮਿਲ ਸਕੇਗਾ।

ਮਾਹਿਰਾਂ ਮੁਤਾਬਕ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਦੇ 80 ਫੀਸਦੀ ਕੇਸਾਂ ’ਚ ਈ. ਕੋਇਲ ਬੈਕਟੀਰੀਆ ਜ਼ਿੰਮੇਵਾਰ ਹੁੰਦਾ ਹੈ ਅਤੇ ਇਸ ਸਮਾਰਟਫੋਨ ਰਾਹੀਂ ਟੈਸਟ ਆਸਾਨ ਅਤੇ ਪੋਰਟੇਬਲ ਹੋਵੇਗਾ। ਸਾਨੂੰ ਉਮੀਦ ਹੈ ਕਿ ਪ੍ਰਾਇਮਰੀ ਹੈਲਥ ਕੇਅਰ ਅਤੇ ਟੈਸਟਸ ’ਚ ਇਸ ਫੋਨ ਦਾ ਇਸਤੇੇਮਾਲ ਵਿਕਾਸਸ਼ੀਲ ਦੇਸ਼ਾਂ ’ਚ ਬਹੁਤ ਕਾਰਗਰ ਭੂਮਿਕਾ ਨਿਭਾ ਸਕਦਾ ਹੈ।

ਸਪੈਸ਼ਲਿਸਟਸ ਮੁਤਾਬਕ, ਯੂ. ਟੀ. ਆਈ. ਦੇ ਕਈ ਕੇਸਾਂ ’ਚ ਟੈਸਟ ਦੀ ਕਮੀ ਅਤੇ ਨੇੜੇ-ਤੇੜੇ ਲੈਬ ਦਾ ਸਹੀ ਪ੍ਰਬੰਧ ਨਾ ਹੋਣ ਕਾਰਣ ਕਈ ਮਰੀਜ਼ਾਂ ਨੂੰ ਬੇਲੋੜੀ ਦਾ ਸੇਵਨ ਕਰਨਾ ਪੈਂਦਾ ਹੈ, ਜੋ ਜ਼ਿਆਦਾਤਰ ਉਨ੍ਹਾਂ ਦੀ ਬੀਮਾਰੀ ਨੂੰ ਦੂਰ ਕਰਨ ਦੀ ਬਜਾਏ ਯੂ. ਟੀ. ਆਈ. ਇਨਫੈਕਸ਼ਨ ਫੈਲਾਉਣ ਵਾਲੇ ਬੈਕਟੀਰੀਆ ਨੂੰ ਰੈਜਿਸਟੈਂਟ ਬਣਾਉਂਦਾ ਹੈ। ਇਸ ਨਾਲ ਇਨ੍ਹਾਂ ਮਰੀਜ਼ਾਂ ਦਾ ਇਲਾਜ ਲੰਮਾ ਅਤੇ ਤਕਲੀਫ ਵਾਲਾ ਵੀ ਹੋ ਸਕਦਾ ਹੈ।

ਇਸ ਸਮਾਰਟਫੋਨ ’ਤੇ ਕੀਤੀ ਗਈ ਸਟੱਡੀ ਅਤੇ ਖੋਜ ਨਾਲ ਜਰਨਲ ਬਾਇਓਸੈਂਸਰਸ ਅਤੇ ਬਾਇਓਇਲੈਕਟ੍ਰਾਨਿਕਸ ’ਚ ਪਬਲਿਸ਼ ਕੀਤੀ ਗਈ ਹੈ। ਇਸ ਸਮਾਰਟਫੋਨ ਰਾਹੀਂ ਯੂ. ਟੀ. ਆਈ. ਇਨਫੈਕਸ਼ਨ ਦਾ ਪਤਾ ਲਾਉਣ ਲਈ ਪ੍ਰੈਗਨੈਂਸੀ ਟੈਸਟ ਦੀ ਤਰ੍ਹਾਂ ਯੂਰਿਨ ਇਕ ਸਟ੍ਰਾਈਪ ’ਚ ਲੈ ਕੇ ਟੈਸਟ ਕੀਤਾ ਜਾਏਗਾ। ਯੂਰਿਨ ਨੂੰ ਸੈੈਂਪਲ ਨੂੰ ਆਪਣੇ ਹਾਈ ਸੈਂਸਰਜ਼ ਅਤੇ ਕੈਮਰਿਆਂ ਰਾਹੀਂ ਸਮਾਰਟਫੋਨ ਯੂਰਿਨ ਸੈਂਪਲ ’ਚ ਈ-ਕਾਲੀ ਬੈਕਟੀਰੀਆ ਦੀ ਪਛਾਣ ਕਰ ਸਕੇਗਾ ਅਤੇ 25 ਮਿੰਟ ਦੇ ਅੰਦਰ ਰਿਜ਼ਲਟ ਦਸ ਦੇਵੇਗਾ।