ਭਵਾਨੀਗੜ੍ਹ ''ਚ ਵਾਪਰਿਆ ਵੱਡਾ ਹਾਦਸਾ, ਟਰੈਕਟਰ-ਟਰੱਕ ਦੀ ਹੋਈ ਭਿਆਨਕ ਟੱਕਰ

01/20/2023 4:01:58 PM

ਭਵਾਨੀਗੜ੍ਹ (ਵਿਕਾਸ) : ਬੀਤੀ ਰਾਤ ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੇ ਇੱਕ ਟਰੈਕਟਰ-ਟਰਾਲੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਫੇਟ ਮਾਰ ਦਿੱਤੀ। ਹਾਦਸੇ 'ਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ ਪਰ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਸਦੇ ਵਿਚਕਾਰੋਂ ਟੁੱਟ ਕੇ ਦੋ ਟੁੱਕੜੇ ਹੋ ਗਏ। ਹਾਦਸੇ ਸਬੰਧੀ ਟਰੈਕਟਰ-ਟਰਾਲੀ ਦੇ ਡਰਾਈਵਰ ਜੱਸੀ ਸਿੰਘ ਨੇ ਦੱਸਿਆ ਉਹ ਰਾਮਪੁਰਾ ਫੂਲ (ਬਠਿੰਡਾ) ਤੋਂ ਪਰਾਲੀ ਦੀਆਂ ਗੱਠਾਂ ਲੋਡ ਕਰਕੇ ਹਰਿਆਣਾ ਦੇ ਕਾਂਦਲੀ ਵਿਖੇ ਸਥਿਤ ਥਰਮਲ ਪਲਾਂਟ ਲਈ ਚੱਲਿਆ ਸੀ। ਇਸ ਦੌਰਾਨ ਜਦੋਂ ਉਹ ਭਵਾਨੀਗੜ੍ਹ ਸ਼ਹਿਰ ਨੇੜੇ ਹਾਈਵੇ 'ਤੇ ਬਲਿਆਲ ਕੱਟ ਤੋਂ ਪਹਿਲਾਂ ਰਾਤ ਕਰੀਬ 3 ਕੁ ਵਜੇ ਪਿੱਛੋਂ ਆਉਂਦੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸਦੀ ਟਰੈਕਟਰ-ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ- ਇੰਤਜ਼ਾਰ ਦੀਆਂ ਘੜੀਆਂ ਖ਼ਤਮ, ਇਸ ਦਿਨ ਸਿੰਗਾਪੁਰ ਜਾਣਗੇ ਪ੍ਰਿੰਸੀਪਲ, ਪੰਜਾਬ ਸਰਕਾਰ ਨੇ ਕੀਤਾ ਐਲਾਨ

ਬੇਕਾਬੂ ਹੋ ਕੇ ਉਸਦਾ ਟਰੈਕਟਰ ਹਾਈਵੇ ਕਿਨਾਰੇ ਲੱਗੀਆਂ ਲੋਹੇ ਦੀਆਂ ਗਰਿੱਲਾਂ ਤੇ ਬਿਜਲੀ ਦੇ ਖੰਬੇ ਨੂੰ ਤੋੜਦਾ ਹੋਇਆ ਦੋਹਰਾ ਹੋ ਗਿਆ। ਚਾਲਕ ਨੇ ਦੱਸਿਆ ਕਿ ਹਾਦਸੇ 'ਚ ਉਸਦੇ ਸੱਟ-ਚੋਟ ਲੱਗਣ ਤੋਂ ਬਚਾਅ ਰਹਿ ਗਿਆ ਪਰ ਜੇਕਰ ਨੇੜੇ ਹੀ ਲੱਗੇ ਬਿਜਲੀ ਦੇ ਟਰਾਂਸਫਾਰਮਰ ਨਾਲ ਬੇਕਾਬੂ ਟਰੈਕਟਰ ਟਕਰਾ ਜਾਂਦਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ। ਓਧਰ ਟਰਾਲੀ 'ਚੋਂ ਪਰਾਲੀ ਦੀਆਂ ਗੱਠਾਂ ਹਾਈਵੇ 'ਤੇ ਖਿਲਰ ਗਈਆਂ, ਜਿਸ ਨਾਲ ਹਾਈਵੇ 'ਤੇ ਕਾਫ਼ੀ ਸਮਾਂ ਆਵਾਜਾਈ ਪ੍ਰਭਾਵਿਤ ਰਹੀ। ਬਾਅਦ ਵਿੱਚ ਹਾਈਵੇ ਪੈਟਰੋਲਿੰਗ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਟ੍ਰੈਫਿਕ ਨੂੰ ਸਰਵਿਸ ਰੋਡ ਵਾਲੀ ਸਾਈਡ ਤੋਂ ਚੱਲਦਾ ਕੀਤਾ।

ਇਹ ਵੀ ਪੜ੍ਹੋ- ਮੁਕਤਸਰ 'ਚ NIA ਦੀ ਰੇਡ, 6 ਘੰਟੇ ਚੱਲੀ ਛਾਪੇਮਾਰੀ, ਪਾਕਿਸਤਾਨ ਨਾਲ ਜੁੜੀਆਂ ਤਾਰਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News