ਲਡ਼ਕੀਆਂ ਨੂੰ ਮੋਬਾਇਲ ਐਪ ਸਬੰਧੀ ਜਾਣਕਾਰੀ ਦਿੱਤੀ

12/12/2018 11:55:10 AM

ਸੰਗਰੂਰ (ਸ਼ਰਮਾ) - ਸਕੋਲਰ ਪ੍ਰਾਈਡ ਸਕੂੁਲ ਧੂਰੀ ਵਿਖੇ ਸਬ-ਡਵੀਜ਼ਨ ਸਾਂਝ ਕੇਂਦਰ ਧੂਰੀ ਵਲੋਂ ਲਡ਼ਕੀਆਂ ਪ੍ਰਤੀ ਸਮਾਜ ’ਚ ਪਣਪ ਰਹੀਆਂ ਕੁਰੀਤੀਆਂ ਨੂੰ ਠੱਲ੍ਹ ਪਾਉਣ ਅਤੇ ਅੌਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਦੇ ਪ੍ਰਿੰਸੀਪਲ ਆਰ.ਸੀ. ਠਾਕੁਰ ਦੀ ਅਗਵਾਈ ’ਚ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਾਂਝ ਕੇਂਦਰ ਦੇ ਇੰਚਾਰਜ ਗੁਲਸ਼ਨ ਸਿੰਘ ਨੇ ਅੌਰਤਾਂ ਦੀ ਸੁਰੱਖਿਆ ਨਾਲ ਸਬੰਧਤ ਮੋਬਾਇਲ ਐਪ ਬਾਰੇ ਜਾਣਕਾਰੀ ਦਿੱਤੀ ਜਦੋਂਕਿ ਸਾਂਝ ਕੇਂਦਰ ਦੀ ਮਹਿਲਾ ਕਾਂਸਟੇਬਲ ਨੇ ਲਡ਼ਕੀਆਂ ਦੇ ਗਰੁੱਪ ਬਣਾ ਕੇ ਸ਼ਕਤੀ ਐਪ ਦੀ ਵਰਤੋਂ ਦਾ ਤਰੀਕਾ ਸਮਝਾਇਆ ਅਤੇ ਦੱਸਿਆ ਕਿ ਇਸ ਮੋਬਾਇਲ ਸ਼ਕਤੀ ਐਪ ਨੂੰ ਕਿਸ ਤਰ੍ਹਾਂ ਡਾਊਨਲੋਡ ਕਰਨਾ ਹੈ। ਸਾਂਝ ਕੇਂਦਰ ਦੇ ਸਕੱਤਰ ਮਨਜੀਤ ਸਿਘ ਬਖਸ਼ੀ ਨੇ ਕਿਹਾ ਕਿ ਲੋਡ਼ ਅਨੁਸਾਰ ਇਹ ਐਪ ਅੌਰਤਾਂ ਦੀ ਸੁਰੱਖਿਆ ਬਣਾਉਣ ਲਈ ਸ਼ਕਤੀ ਦਾ ਕੰਮ ਕਰੇਗਾ। ਇਸ ਸਮੇਂ ਸਾਂਝ ਕੇਂਦਰ ਦੇ ਕਾਰਜਕਾਰੀ ਮੈਂਬਰ ਤਰਸੇਮ ਕੁਮਾਰ ਮਿੱਤਲ, ਉੱਘੇ ਸਮਾਜ ਸੇਵੀ ਜਨਕ ਰਾਜ ਮੀਮਸਾ, ਹੌਲਦਾਰ ਬੇਅੰਤ ਦਾਸ ਨੇ ਸਮਾਜਕ ਬੁਰਾਈਆਂ ਬਾਰੇ ਸੁਚੇਤ ਕੀਤਾ। ਨਾਲ ਹੀ ਵਿਦਿਆਰਥੀਆਂ ਨੂੰ ਸਫਾਈ ਦੀ ਮਹੱਤਤਾ ਡੇਂਗੂ ਦੀ ਰੋਕਥਾਮ ਨਾਲ ਹਵਾ ਅਤੇ ਜਲ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਬਾਰੇ ਜਾਣੂ ਕਰਵਾਇਆ।


Related News