ਨਵ-ਨਿਯੁਕਤ ਮੈਨੇਜਰ ਦਾ ਆਡ਼੍ਹਤੀਆ ਐਸੋ. ਵੱਲੋਂ ਸਵਾਗਤ

Friday, Nov 09, 2018 - 03:07 PM (IST)

ਨਵ-ਨਿਯੁਕਤ ਮੈਨੇਜਰ ਦਾ ਆਡ਼੍ਹਤੀਆ ਐਸੋ. ਵੱਲੋਂ ਸਵਾਗਤ

ਸੰਗਰੂਰ (ਵਿਵੇਕ ਸਿੰਧਵਾਨੀ, ਰਾਕੇਸ਼)- ਸਟੇਟ ਬੈਂਕ ਆਫ ਇੰਡੀਆ ਭਦੌਡ਼ ਦੇ ਮੈਨੇਜਰ ਅਭਿਸ਼ੇਕ ਅਭਿਮੰਨਿਊ ਦੀ ਟਰਾਂਸਫਰ ਹੋਣ ਦੇ ਕਾਰਨ ਆਡ਼੍ਹਤੀਆ ਐਸੋਸੀਏਸ਼ਨ ਵੱਲੋਂ ਮੈਨੇਜਰ ਅਭਿਸ਼ੇਕ ਅਭਿਮੰਨਿਊ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਨਵੇਂ ਮੈਨੇਜਰ ਲਾਭ ਸਿੰਘ ਜੋ ਕਿ ਲੁਧਿਆਣਾ ਤੋਂ ਬਦਲ ਕੇ ਆਏ ਹਨ, ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਮੈਨੇਜਰ ਲਾਭ ਸਿੰਘ ਨੇ ਕਿਹਾ ਕਿ ਜੋ ਅੱਜ ਮੈਨੂੰ ਭਦੌਡ਼ ਦੀ ਸਮੂਹ ਆਡ਼੍ਹਤੀਆ ਐਸੋਸੀਏਸ਼ਨ ਵੱਲੋਂ ਅਥਾਹ ਪਿਆਰ ਦਿੱਤਾ ਗਿਆ ਹੈ, ਮੈਂ ਇਸ ਨੂੰ ਹਮੇਸ਼ਾ ਯਾਦ ਰੱਖਾਂਗਾ ਅਤੇ ਕਿਸੇ ਵੀ ਆਡ਼੍ਹਤੀਆ ਭਰਾ ਨੂੰ ਬੈਂਕ ਦੇ ਕੰਮਕਾਜ ਸਬੰਧੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆਡ਼੍ਹਤੀਆ ਐਸੋ. ਦੇ ਪ੍ਰਧਾਨ ਬਾਬੂ ਅਜੈ ਕੁਮਾਰ, ਜਨਰਲ ਸੈਕਟਰੀ ਅਰੁਣ ਕੁਮਾਰ ਸਿੰਗਲਾ, ਸੁਰਿੰਦਰ ਗਰਗ ਆਡ਼੍ਹਤੀਆ, ਮਾ. ਸੁਦਾਗਰ ਸਿੰਘ ਨੈਣੇਵਾਲੀਆ, ਕੇਵਲ ਮਝੈਲ, ਪੁਨੀਤ ਗਰਗ, ਵਿਜੈ ਸਿੰਗਲਾ, ਵਿਜੈ ਗਰਗ, ਹੀਰਾ ਲਾਲ, ਪ੍ਰਿੰਸ ਗਰਗ, ਗੁਰਮੇਲ ਸਿੰਘ ਅਲਕਡ਼ਾ, ਮਾਸਟਰ ਸਤੀਸ਼ ਸਿੰਗਲਾ, ਵਿਨੋਦ ਸਿੰਗਲਾ, ਨਰੇਸ਼ ਗੋਗੂ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ।


Related News