ਪ੍ਰਭਾਵਸ਼ਾਲੀ ਰਿਹਾ ਅਮਰਗਡ਼੍ਹ ਦਾ ਵਿਸ਼ਵਕਰਮਾ ਦਿਹਾਡ਼ਾ

Friday, Nov 09, 2018 - 03:08 PM (IST)

ਪ੍ਰਭਾਵਸ਼ਾਲੀ ਰਿਹਾ ਅਮਰਗਡ਼੍ਹ ਦਾ ਵਿਸ਼ਵਕਰਮਾ ਦਿਹਾਡ਼ਾ

ਸੰਗਰੂਰ (ਜੋਸ਼ੀ)- ਸਥਾਨਕ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਤੇ ਵਿਸ਼ਵਕਰਮਾ ਮੰਦਰ ਵਿਖੇ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾਡ਼ਾ ਬਡ਼ੀ ਸ਼ਰਧਾ ਨਾਲ ਮਨਾਇਆ ਗਿਆ। ਕਮੇਟੀ ਵਲੋਂ ਸਰਪ੍ਰਸਤ ਪ੍ਰੀਤਮ ਸਿੰਘ ਤੇ ਪ੍ਰਧਾਨ ਮਾ. ਸੁਖਦੇਵ ਸਿੰਘ ਜੀ ਦੀ ਅਗਵਾਈ ਹੇਠ ਹਵਨ ਕਰਵਾਇਆ ਗਿਆ। ਇਸ ਮੌਕੇ ਉਘੇ ਰਾਸ਼ੀ ਜੋਧਵੀਰ ਸਿੰਘ ਲੁਧਿਆਣੇ ਵਾਲਿਆਂ ਨੇ ਰਸ ਭਿੰਨਾਂ ਕੀਰਤਨ ਕੀਤਾ। ਕਮੇਟੀ ਵਲੋਂ ਜਸਵੀਰ ਸਿੰਘ ਜੱਸੀ, ਸਾ. ਵਿਧਾਇਕ ਇਕਬਾਲ ਸਿੰਘ ਝੂੰਦਾ, ਵਿਧਾਇਕ ਸੁਰਜੀਤ ਸਿੰਘ, ਭੁਪਿੰਦਰ ਸਿੰਘ ਲਾਂਗਡ਼ੀਆਂ, ਮਹਿੰਦਰ ਸਿੰਘ ਸ਼ਹਿਰੀ ਪ੍ਰਧਾਨ ਕਾਂਗਰਸ, ਰਾਹੁਲ ਸਿੰਗਲਾ ਸ਼ਹਿਰੀ ਪ੍ਰਧਾਨ ਕਾਂਗਰਸ, ਸਵਰਨਜੀਤ ਸਿੰਘ ਐੱਮ. ਡੀ., ਉੱਘੇ ਇੰਜੀਨੀਅਰ ਮਲਕੀਤ ਸਿੰਘ ਅਮਗਰਡ਼੍ਹ ਤੇ ਲੁਧਿਆਣਾ ਵਾਲੇ, ਪਲਵਿੰਦਰ ਸਿੰਘ ਝੂੰਦਾ, ਗੁਰਦੁਆਰਾ ਸਿੰਘ ਸਭਾ ਦੇ ਸਾ. ਪ੍ਰਧਾਨ ਰਣਜੀਤ ਸਿੰਘ, ਬਲਵਿੰਦਰ ਸਿੰਘ ਲੌਟੇ ਐੱਮ. ਡੀ. ਵਿਸ਼ਵਕਰਮਾ ਐਗਰ, ਪੱਤਰਕਾਰ ਭਾਈਚਾਰੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।


Related News