ਗੁਆਂਢ ਰਹਿੰਦੇ ਮੁੰਡੇ ਨੇ ਨਾਬਾਲਿਗ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਖੇਤਾਂ ''ਚ ਲਿਜਾ ਕੀਤਾ ਜਬਰ-ਜ਼ਿਨਾਹ
Tuesday, Feb 07, 2023 - 06:35 PM (IST)

ਤਪਾ ਮੰਡੀ (ਸ਼ਾਮ,ਗਰਗ) : ਤਪਾ ਪੁਲਸ ਨੇ ਨਾਬਾਲਿਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਫ਼ਰਾਰ ਦੋਸ਼ੀ ਨੂੰ ਕਾਬੂ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨਿਰਮਲਜੀਤ ਸਿੰਘ ਸੰਧੂ ਨੇ ਨਾਬਾਲਿਗਾ ਦੇ ਬਿਆਨਾਂ 'ਤੇ ਦਰਜ ਕੀਤੇ ਮਾਮਲੇ ਮੁਤਾਬਕ ਦੱਸਿਆ ਕਿ ਪੀੜਤਾ ਦੀ ਵੱਡੀ ਭੈਣ ਟਰਾਈਡੈਂਟ ਫੈਕਟਰੀ ਸੰਘੇੜਾ ਕੰਮ ਕਰਦੀ ਹੈ ਅਤੇ ਪਿਤਾ ਮਲਟੀ ਮਿਲਟ ਵਿੱਚ ਲੋਹੇ ਦਾ ਕੰਮ ਕਰਦੇ ਹਨ। ਪੀੜਤਾ ਨੇ ਦੱਸਿਆ ਕਿ ਮੇਰੀ ਮੰਮੀ ਕਈ ਦਿਨਾਂ ਤੋਂ ਕੰਮ 'ਤੇ ਨਹੀਂ ਜਾ ਰਹੀ ਸੀ ਕਿਉਂਕਿ ਮੇਰੇ ਦਾਦਾ ਜੀ ਦੀ ਮੌਤ ਹੋ ਗਈ ਸੀ। ਮੇਰੀ ਵੱਡੀ ਭੈਣ ਕੰਮ ਤੋਂ ਬਾਅਦ ਸੰਘੇੜਾ ਤੋਂ ਆਪਣੀ ਸਹੇਲੀ ਕੋਲ ਹੀ ਰੁਕ ਜਾਂਦੀ ਸੀ। ਇਕੱਲੀ ਹੋਣ ਕਾਰਨ ਪਰਿਵਾਰ ਨੇ ਉਸ ਨੂੰ ਗੁਆਂਢੀ ਦੇ ਮੁੰਡੇ ਨਾਲ ਕਿਸੇ ਕੰਮ ਭੇਜ ਦਿੱਤਾ ਅਤੇ ਉਸ ਨੇ ਹੀ ਮੈਨੂੰ ਘਰ ਵਾਪਸ ਛੱਡਿਆ।
ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀ ਕਾਂਡ : SIT ਨੇ ਜ਼ਿਲ੍ਹਾ ਅਦਾਲਤ ਨੂੰ ਸੌਂਪੀ ਸੀਲਬੰਦ ਸਟੇਟਸ ਰਿਪੋਰਟ
ਪੀੜਤਾ ਨੇ ਦੱਸਿਆ ਕਿ ਦੂਸਰੇ ਦਿਨ ਵੀ ਉਕਤ ਮੁੰਡਾ ਉਸ ਨੂੰ ਨਾਲ ਲੈ ਗਿਆ ਅਤੇ ਤਪਾ ਕੋਲ ਪਹੁੰਚ ਕੇ ਉਸ ਨੇ ਇੱਕ ਖੇਤ ‘ਚ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਉਸ ਵੱਲੋਂ ਰੌਲਾ ਵੀ ਪਾਇਆ ਗਿਆ ਪਰ ਕਿਸੇ ਨੇ ਉਸ ਦੀ ਆਵਾਜ਼ ਨਹੀਂ ਸੁਣੀ। ਕੁੜੀ ਨੇ ਦੱਸਿਆ ਕਿ ਉਸ ਤੋਂ ਬਾਅਦ ਉਕਤ ਮੁੰਡਾ ਮੈਨੂੰ ਆਪਣੀ ਵੱਡੀ ਭੈਣ ਕੋਲ ਛੱਡ ਆਇਆ ਤੇ ਧਮਕੀ ਦਿੱਤੀ ਜੇਕਰ ਕਿਸੇ ਕੋਲ ਗੱਲ ਕੀਤੀ ਤਾਂ ਉਹ ਉਸ ਨੂੰ ਮਾਰ ਦੇਵੇਗਾ। ਮੈਂ ਡਰਦੀ ਮਾਰੀ ਨੇ ਸਾਰੀ ਕਹਾਣੀ ਆਪਣੀ ਮੰਮੀ ਨੂੰ ਦੱਸੀ ਜਿਸ ਨੇ ਹੈਲਪ ਲਾਈਨ ਨੰਬਰ ਤੇ ਸ਼ਿਕਾਇਤ ਕੀਤੀ। ਮਹਿਲਾ ਥਾਣੇਦਾਰ ਗੁਰਜੀਤ ਕੌਰ ਨੇ ਪੀੜਤ ਕੁੜੀ ਦੇ ਬਿਆਨਾਂ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਪਰ ਉਸ ਵੇਲੇ ਉਸ ਫ਼ਰਾਰ ਹੋ ਚੁੱਕਿਆ ਸੀ। ਪੁਲਸ ਵੱਲੋਂ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੇ ਤੋੜਿਆ ਦਮ, 2 ਭੈਣਾਂ ਦੇ ਇਕਲੌਤੇ ਭਰਾ ਦੀ ਹੋਈ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।