ਬਰਨਾਲਾ ਜੇਲ੍ਹ ’ਚ ਪੁੱਤ ਨਾਲ ਮੁਲਾਕਾਤ ਕਰਨ ਆਈ ਮਾਂ ਨੇ ਸਪਲਾਈ ਕੀਤੇ ਤਿੰਨ ਮੋਬਾਇਲ ਅਤੇ ਸੁਲਫ਼ਾ
Friday, Dec 02, 2022 - 05:08 PM (IST)

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਜ਼ਿਲ੍ਹਾ ਬਰਨਾਲਾ ਜੇਲ੍ਹ ਵਿਚ ਆਪਣੇ ਪੁੱਤ ਨਾਲ ਮੁਲਾਕਾਤ ਕਰਨ ਆਈ ਔਰਤ ਨੇ ਜੇਲ੍ਹ ਵਿਚ ਨਸ਼ੇ ਵਾਲਾ ਪਦਾਰਥ ਅਤੇ ਮੋਬਾਇਲ ਦੇਣ ’ਤੇ ਪੁਲਸ ਨੇ ਔਰਤ ਅਤੇ ਉਸਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬਰਨਾਲਾ ਦੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਬਰਨਾਲਾ ਜੇਲ੍ਹ ਪ੍ਰਸ਼ਾਸਨ ਨੇ ਸ਼ਿਕਾਇਤ ਦਿੱਤੀ ਕਿ 23 ਨਵੰਬਰ ਨੂੰ ਹਵਾਲਾਤੀ ਸੁਖਪ੍ਰੀਤ ਸਿੰਘ ਨਾਲ ਉਸਦੀ ਮਾਤਾ ਬਿੰਦਰ ਕੌਰ ਮੁਲਾਕਾਤ ਕਰਨ ਆਈ ਸੀ, ਕੱਪੜੇ ਅਤੇ ਬੂਟ ਫੜ੍ਹਾ ਕੇ ਗਈ ਸੀ, ਬਾਅਦ ਵਿਚ ਤਲਾਸ਼ੀ ਦੌਰਾਨ ਬੂਟਾ ਵਿਚੋਂ 3 ਮੋਬਾਇਲ ਅਤੇ 18 ਗ੍ਰਾਮ ਸੁਲਫ਼ਾ ਬਰਾਮਦ ਕੀਤਾ ਗਿਆ। ਬਿੰਦਰ ਕੌਰ ਹਵਾਲਾਤੀ ਸੁਖਪ੍ਰੀਤ ਸਿੰਘ ਵਾਸੀਆਨ ਮੋਜੇਵਾਲ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋ- ਸੂਬੇ ਦੇ ਵਿਕਾਸ ਕਾਰਜਾਂ 'ਚ ਆਵੇਗੀ ਤੇਜ਼ੀ, ਮੰਤਰੀ ਈ. ਟੀ. ਓ. ਨੇ ਅਧਿਕਾਰੀਆਂ ਨੂੰ ਦਿੱਤੀਆਂ ਸਖ਼ਤ ਹਦਾਇਤਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।